ਰਿਆਜ਼ਪੁਰਾ ਬਲਾਸਟ ਮਾਮਲਾ, ਇਕ ਹੋਰ ਵਿਅਕਤੀ ਨੇ ਤੋੜਿਆ ਦਮ

03/31/2018 1:09:27 PM

ਜਲੰਧਰ(ਮ੍ਰਿਦੁਲ)— ਇਥੋਂ ਦੇ ਸੈਂਟਰਲ ਟਾਊਨ 'ਚ ਰਿਆਜ਼ਪੁਰਾ ਇਲਾਕੇ 'ਚ ਨਾਜਾਇਜ਼ ਪਟਾਕਾ ਗੋਦਾਮ 'ਚ ਹੋਏ ਬਲਾਸਟ ਦੌਰਾਨ ਜ਼ਖਮੀ ਵਿਅਕਤੀ 'ਚੋਂ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸੁਨੀਲ ਵਾਸੀ ਪ੍ਰਤਾਪ ਰੋਡ ਦੇ ਰੂਪ 'ਚ ਕੀਤੀ ਗਈ ਹੈ। ਏ. ਸੀ. ਪੀ. ਸੈਂਟਰਲ ਸਤਿੰਦਰ ਚੱਡਾ ਨੇ ਦੱਸਿਆ ਕਿ ਸੁਨੀਲ ਦੀ ਹਾਲਤ ਵਿਗੜਨ ਕਾਰਨ ਬੀਤੀ ਰਾਤ ਉਸ ਦੀ ਮੌਤ ਹੋ ਗਈ। ਏ. ਸੀ. ਪੀ. ਨੇ ਦੱਸਿਆ ਕਿ ਘਰ ਦੇ ਮਾਲਕ 'ਤੇ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੈਂਟਰਲ ਟਾਊਨ 'ਚ ਰਿਆਜ਼ਪੁਰਾ ਇਲਾਕੇ 'ਚ ਨਾਜਾਇਜ਼ ਪਟਾਕਾ ਗੋਦਾਮ ਪਟਾਕਿਆਂ 'ਚ ਬਾਰੂਦ ਭਰਦੇ ਸਮੇਂ ਬਲਾਸਟ ਹੋ ਗਿਆ ਸੀ। ਇਸ ਘਟਨਾ 'ਚ ਰਾਧਿਕਾ ਨਾਂ ਦੀ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦਕਿ 4 ਲੋਕ ਗੰਭੀਰ ਰੂਪ ਜ਼ਖਮੀ ਹੋਏ ਸਨ। ਜ਼ਖਮੀ ਹੋਏ ਇਨ੍ਹਾਂ 'ਚੋਂ ਸੁਨੀਲ ਨੇ ਬੀਤੀ ਰਾਤ ਹਾਲਤ ਵਿਗੜਨ ਨਾਲ ਦਮ ਤੋੜ ਦਿੱਤਾ।


Related News