ਰਿਸ਼ੀਕੇਸ਼ 'ਚ ਮਿਲੀਆਂ ਤਿੰਨ ਲਾਸ਼ਾਂ, ਮਚੀ ਹੱਲਚੱਲ

03/23/2018 6:05:13 PM

ਰਿਸ਼ੀਕੇਸ਼— ਉਤਰਖੰਡ ਦੇ ਅਧਿਆਤਮਕ ਜ਼ਿਲੇ ਰਿਸ਼ੀਕੇਸ਼ ਤੋਂ ਇੱਕਠੀਆਂ 3 ਲਾਸ਼ਾਂ ਮਿਲਣ ਕਾਰਨ ਇਲਾਕੇ 'ਚ ਹੱਲਚੱਲ ਮਚ ਗਈ। ਪੁਲਸ ਦਾ ਅਨੁਮਾਨ ਹੈ ਕਿ ਇਹ ਮਾਮਲਾ ਆਤਮ-ਹੱਤਿਆ ਦਾ ਹੈ। 
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਕਿਸੀ ਸਥਾਨਕ ਵਾਸੀ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਗੀਤਾ ਭਵਨ ਨੰਬਰ ਇਕ ਦੇ ਘਾਟ 'ਤੇ ਸਥਿਤ ਯਾਤਰੀ ਵਿਸ਼ਰਾਮ ਘਰ 'ਚ ਤਿੰਨ ਲੋਕਾਂ ਦੇ ਮੂੰਹ ਤੋਂ ਝੱਗ ਨਿਕਲ ਰਹੀ ਹੈ। ਪੁਲਸ ਨੇ ਮੌਕੇ 'ਤੇ ਪੁੱਜ ਕੇ ਦੇਖਿਆ ਤਾਂ ਤਿੰਨਾਂ ਲੋਕਾਂ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਮੌਤ ਬਹੁਤ ਦੇਰ ਪਹਿਲੇ ਜ਼ਹਿਰੀਲਾ ਪਦਾਰਥ ਖਾਣ ਕਾਰਨ ਹੋਈ ਹੈ। 
ਮ੍ਰਿਤਕਾਂ 'ਚ ਬਜ਼ੁਰਗ, ਜਵਾਨ ਅਤੇ ਬੱਚਾ ਸ਼ਾਮਲ ਹੈ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਇਕ ਹੀ ਪਰਿਵਾਰ ਦੇ ਪਿਤਾ, ਪੁੱਤਰ ਅਤੇ ਪੋਤਰਾ ਹੋਣ ਕਾਰਨ ਸ਼ੱਕ ਜਤਾਇਆ ਜਾ ਰਿਹਾ ਹੈ। ਪੁਲਸ ਮ੍ਰਿਤਕਾਂ ਦੀ ਪਛਾਣ ਕਰਨ 'ਚ ਜੁੱਟੀ ਹੈ।


Related News