ਕਰੋੜਾਂ ਦੇ ਘਰ ਦੀ ਡੀਲ ਰੱਦ, ਹੁਣ ਕਿਰਾਏ ਦੇ ਘਰ ''ਚ ਰਹਿਣਗੇ ਵਿਰਾਟ-ਅਨੁਸ਼ਕਾ

03/23/2018 4:52:40 PM

ਨਵੀਂ ਦਿੱਲੀ, (ਬਿਊਰੋ)— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨਾਲ ਜੁੜੀ ਹਰ ਖਬਰ ਇਨ੍ਹਾਂ ਦਿਨਾਂ 'ਚ ਸੁਰਖੀਆਂ 'ਚ ਰਹਿੰਦੀ ਹੈ। ਖਬਰ ਸੀ ਕਿ ਫਿਲਮ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਨਾਲ ਵਿਆਹ ਕਰਨ ਦੇ ਬਾਅਦ ਦਿੱਲੀ ਬੁਆਏ ਦੇ ਨਾਂ ਨਾਲ ਮਸ਼ਹੂਰ ਵਿਰਾਟ ਹੁਣ ਮੁੰਬਈ 'ਚ ਫਲੈਟ ਖਰੀਦਣ ਵਾਲੇ ਹਨ। ਇਸ ਆਲੀਸ਼ਾਨ ਫਲੈਟ ਦੀ ਕੀਮਤ 34 ਕਰੋੜ ਰੁਪਏ ਦੱਸੀ ਗਈ ਸੀ।

ਵਿਰਾਟ ਨੇ ਵਿਆਹ ਤੋਂ ਪਹਿਲਾਂ ਅਰਥਾਤ 2016 'ਚ ਮੁੰਬਈ ਦੇ ਵਰਲੀ ਇਲਾਕੇ 'ਚ ਸੁਪਰ ਲਗਜ਼ਰੀ ਫਲੈਟ ਬੁੱਕ ਕਰਵਾਇਆ ਸੀ ਪਰ ਹੁਣ ਖਬਰ ਹੈ ਕਿ ਵਿਰਾਟ ਨੇ ਇਸ ਫਲੈਟ ਦੀ ਡੀਲ ਨੂੰ ਰੱਦ ਕਰ ਦਿੱਤਾ ਹੈ। ਖਬਰਾਂ ਮੁਤਾਬਕ ਵਿਰਾਟ ਨੇ 20 ਮਾਰਚ ਨੂੰ ਵੀ 7000 ਸਕੁਏਅਰ ਫੁੱਟ ਦੇ ਕਾਰਪੇਟ ਏਰੀਆ ਵਾਲੇ ਇਸ ਫਲੈਟ ਦੀ ਕੈਂਸੀਲੇਸ਼ਨ ਡੀਡ ਤਿਆਰ ਕਰਕੇ ਅਗਲੇ ਦਿਨ ਉਸ ਨੂੰ ਜਮ੍ਹਾ ਕਰਾ ਦਿੱਤਾ ਹੈ। ਵਿਰਾਟ ਹੁਣ ਵਰਸੋਵਾ ਅਤੇ ਬਾਂਦਰਾ ਵਿਚਾਲੇ ਦੇ ਇਲਾਕੇ 'ਚ ਪੇਂਟਹਾਊਸ ਖਰੀਦਣ ਦੀ ਯੋਜਨਾ ਬਣਾ ਰਹੇ ਹਨ।

ਵਿਆਹ ਦੇ ਬਾਅਦ ਵਿਰਾਟ ਅਜੇ ਅਨੁਸ਼ਕਾ ਦੇ ਨਾਲ ਕਿਰਾਏੇ ਦੇ ਘਰ 'ਚ ਰਹਿ ਰਹੇ ਹਨ। ਵਰਲੀ ਇਲਾਕੇ 'ਚ ਡਾ. ਐਨੀ ਬੇਸੇਂਟ ਰੋਡ 'ਤੇ ਇਸ ਫਲੈਟ ਦਾ ਕਿਰਾਇਆ 15 ਲੱਖ ਰੁਪਏ ਪ੍ਰਤੀ ਮਹੀਨਾ ਹੈ। ਵਿਰਾਟ ਨੇ ਪਿਛਲੇ ਸਾਲ ਅਕਤੂਬਰ 'ਚ ਹੀ ਇਸ ਨੂੰ ਕਿਰਾਏ 'ਤੇ ਲਿਆ ਹੈ ਅਤੇ ਇਸ ਦੀ ਲੀਜ਼ 24 ਮਹੀਨਿਆਂ ਲਈ ਹੈ।


Related News