ਸ਼ਿਓਮੀ ਦਾ ਆਉਣ ਵਾਲਾ ਹੈੱਡਫੋਨ ਸਿਰੇਮਿਕ ਬਾਡੀ ਅਤੇ ਬਿਹਤਰੀਨ ਸਾਊਂਡ ਨਾਲ ਹੋਵੇਗਾ ਲੈਸ

03/23/2018 3:08:32 PM

ਜਲੰਧਰ- ਸ਼ਿਓਮੀ ਨੇ ਆਪਣੇ ਮੀ ਹੈੱਡਫੋਨ Weibo ਪੇਜ ਦੇ ਰਾਹੀਂ ਖੁਲਾਸਾ ਕੀਤਾ ਹੈ ਕਿ 23 ਮਾਰਚ ਨੂੰ ਇਕ ਨਵੇਂ ਹੈੱਡਫੋਨ ਦਾ ਖੁਲਾਸਾ ਕੀਤਾ ਜਾਵੇਗਾ। ਟੀਜ਼ਰ 'ਚ ਇਸ ਪ੍ਰੋਡਕਟ ਨੂੰ ਬਹੁਤ ਹੀ ਲਾਈਟਵੇਟ ਅਤੇ ਨਵੇਂ ਡਿਜ਼ਾਈਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਹੁਣ ਦੂਜਾ ਟੀਜ਼ਰ ਮੀ ਹੈੱਡਸੈੱਟ ਦੇ ਫੀਚਰ ਦੇ ਬਾਰੇ ਅਤੇ ਜ਼ਿਆਦਾ ਜਾਣਕਾਰੀ ਦੇ ਰਿਹਾ ਹੈ, ਜਿਸ ਨੂੰ ਅੱਜ ਹੀ ਅਧਿਕਾਰਿਤ ਤੌਰ 'ਤੇ ਪੇਸ਼ ਕੀਤਾ ਜਾਵੇਗਾ। 

ਪ੍ਰੋਡਕਟ ਦਾ ਦੂਜਾ ਟੀਜ਼ਰ ਇਹ ਸੰਕੇਤ ਦਿੰਦਾ ਹੈ ਕਿ ਇਹ ਹੈੱਡਸੈੱਟ ਇਕ ਨਵੇਂ ਮਟੀਲੀਅਲ ਦੇ ਇਸਤੇਮਾਲ ਨਾਲ ਬਣਿਆ ਹੋਵੇਗਾ। ਇਹ ਹੈੱਡਸੈੱਟ ਸ਼ਾਨਦਾਰ ਸਾਊਂਡ ਸਾਊਂਡ ਆਊਟਪੁੱਟ ਦੇ ਨਾਲ ਆਵੇਗਾ, ਜੋ ਯੂਜ਼ਰਸ ਨੂੰ ਬਿਹਤਰੀਨ ਅਨੁਭਵ ਦੇਵੇਗਾ। ਟੀਜ਼ਰ 'ਚ ਦਿਖ ਰਹੇ ਇਮੇਜ਼ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਹੈੱਡਸੈੱਟ ਸਿਰੇਮਿਕ ਤੋਂ ਬਣਿਆ ਹੋਵੇਗਾ।

ਫਿਲਹਾਲ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਇਕ ਵਾਇਰਡ ਹੈੱਡਸੈੱਟ ਜਾਂ ਬਲੂਟੁੱਥ ਮਾਡਲ ਹੋਵੇਗਾ ਪਰ ਅੰਦਾਜ਼ਾ ਹੈ ਕਿ ਇਹ ਮੀ ਸਪੋਰਟਸ ਬਲੂਟੁੱਥ ਹੈੱਡਫੋਨਜ਼ ਦਾ ਇਕ ਨਵਾਂ ਵੇਰੀਐਂਟ ਹੈ।

ਸ਼ਿਓਮੀ ਦੇ ਹੈੱਡਸੈੱਟ ਨੂੰ ਮੇਟਲ ਬਾਡੀ ਅਤੇ ਪਲਾਸਟਿਕ ਬਾਡੀ ਦੇ ਨਾਲ ਦੇਖਿਆ ਜਾ ਚੁੱਕਾ ਹੈ। ਇਸ ਲਈ ਸਿਰੇਮਿਕ ਬਾਡੀ ਨਾਲ ਲੈਸ ਸ਼ਿਓਮੀ ਦੇ ਨਵੇਂ ਹੈੱਡਸੈੱਟ ਨੂੰ ਦੇਖਣਾ ਦਿਲਚਸਪ ਹੋਵੇਗਾ। ਨਾਲ ਹੀ ਅਸੀਂ ਇਹ ਵੀ ਉਮੀਦ ਕਰ ਰਹੇ ਹਾਂ ਕਿ ਇਹ ਹੈੱਡਸੈੱਟ ਅਫੋਰਡੇਬਲ ਪ੍ਰਾਈਸ ਟੈਦ ਦੇ ਨਾਲ ਆਵੇਗਾ।


Related News