ਰੋਇਲ ਸਿਟੀ ''ਚ ਲੱਖਾਂ ਦੀਆਂ ਟੂਟੀਆਂ ਅਤੇ ਸਮਾਨ ਚੋਰੀ

03/23/2018 2:03:55 PM

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੀ ਰੋਇਲ ਸਿਟੀ ਕਾਲੋਨੀ 'ਚ ਚਿੱਟੇ ਦਿਨੀਂ ਨਿਰਮਾਣ ਅਧੀਨ ਕੋਠੀ 'ਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ। ਕੋਠੀ ਦੇ ਮਾਲਕ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਰੋਇਲ ਸਿਟੀ ਦੇ ਨਿਯਮ ਅਨੁਸਾਰ ਕੋਠੀ ਦੀ ਖਰੀਦ ਕਰਕੇ ਨਿਰਮਾਣ ਕਾਰਜ ਸ਼ੁਰੂ ਕੀਤਾ ਸੀ ਪਰ ਕਾਲੋਨੀ 'ਚ ਚੌਕੀਂਦਾਰ ਨਾ ਹੋਣ ਕਾਰਨ ਕੋਠੀ 'ਚ ਲੱਗੀਆਂ ਸੈਨੇਟਰੀ ਦਾ ਲਗਭਗ 4 ਲੱਖ ਰੁਪਏ ਦਾ ਸਮਾਨ ਚੋਰੀ ਹੋ ਗਿਆ ਭਾਵੇਂ ਚੋਰਾਂ ਦੀ ਪਹਿਚਾਣ ਨੇੜੇ ਦੇ ਸੀ.ਸੀ.ਟੀ. ਵੀ ਕੈਮਰਿਆਂ 'ਚ ਕੈਦ ਹੋ ਚੁੱਕੀ ਹੈ। ਪੁਲਸ ਨੂੰ ਸੁਰਿੰਦਰ ਕੁਮਾਰ ਨੇ ਲਿਖਤੀ ਸ਼ਿਕਾਇਤ ਦੇ ਕੇ ਰੋਇਲ ਸਿਟੀ ਪ੍ਰਬੰਧਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਰੋਇਲ ਸਿਟੀ ਪ੍ਰਬੰਧਕ ਕਮੇਟੀ ਦੇ ਆਗੂ ਗੋਬਿੰਦ ਗੋਇਲ ਨਾਲ ਗੱਲ ਕਰਨ 'ਤੇ ਉਨ੍ਹਾਂ ਲਾਏ ਗਏ ਦੋਸ਼ਾਂ ਨੁੰ ਮੁੱਢੋ ਨਕਾਰਦਿਆਂ ਕਿਹਾ ਕਿ ਕੁਝ ਪਲਾਟ ਹੋਲਡਰ ਪ੍ਰਬੰਧਕ ਕਮੇਟੀ ਦਾ ਸਹਿਯੋਗ ਨਹੀਂ ਦੇ ਰਹੇ, ਜਿਸ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਉਨ੍ਹਾਂ ਦੱਸਿਆ ਕਿ ਕਾਲੋਨੀ ਦੀ ਪ੍ਰਬੰਧਕ ਕਮੇਟੀ ਦੀ ਤਾਜ਼ਾ ਸਥਿਤੀ ਸੰਬੰਧੀ ਪਲਾਟ ਹੋਲਡਰਾਂ ਦੀ ਮੀਟਿੰਗ ਬੁਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਐਗਰੀਮੈਂਟ ਦੇ ਮੁਤਾਬਕ ਪੀਣ ਵਾਲਾ ਪਾਣੀ ਅਤੇ 100 ਫੀਸਦੀ ਸੀਵਰੇਜ਼ ਅਤੇ ਰਾਤ ਦਾ ਚੌਕੀਦਾਰ ਦਾ ਪ੍ਰਬੰਧ ਕਰਨਾ ਹੈ, ਜਿਸ ਦਾ ਪ੍ਰਬੰਧ ਪਹਿਲਾਂ ਹੀ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਸਹਾਇਕ ਥਾਣੇਦਾਰ ਜਗਜੀਤ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਪਲਾਟ ਹੋਲਡਰਾਂ ਨੇ ਚੋਰੀ ਸੰਬੰਧੀ ਪ੍ਰਬੰਧਕ ਕਮੇਟੀ ਦੇ ਖਿਲਾਫ ਦਰਖਾਸਤ ਦਿੱਤੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।


Related News