ਰਾਸ਼ਟਰਮੰਡਲ ਖੇਡਾਂ 2018 : ਨਿਸ਼ਾਨੇਬਾਜ਼ੀ ਦੇ ਨਾਂ ''ਤੇ ਖੇਡਾਂ ਦਾ ਬਾਈਕਾਟ ਸਹੀ ਨਹੀਂ- ਜੀਤੂ ਰਾਏ

03/23/2018 1:59:31 PM

ਨਵੀਂ ਦਿੱਲੀ, (ਬਿਊਰੋ)— ਸਾਬਕਾ ਨਿਸ਼ਾਨੇਬਾਜ਼ ਜਸਪਾਲ ਰਾਣਾ ਨੇ 2022 ਬਰਮਿੰਘਮ ਰਾਸ਼ਟਰਮੰਡਲ ਖੇਡਾਂ 'ਚ ਨਿਸ਼ਾਨੇਬਾਜ਼ੀ ਸ਼ਾਮਲ ਨਹੀਂ ਕੀਤੇ ਜਾਣ 'ਤੇ ਭਾਰਤ ਤੋਂ ਇਨ੍ਹਾਂ ਖੇਡਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ ਪਰ ਸੋਨ ਤਗਮੇ ਦਾ ਟੀਚਾ ਲੈ ਕੇ ਗੋਲਡ ਕੋਸਟ ਜਾ ਰਹੇ ਜੀਤੂ ਰਾਏ ਦਾ ਮੰਨਣਾ ਹੈ ਕਿ ਅਜਿਹਾ ਕੋਈ ਵੀ ਕਦਮ ਕਾਫੀ ਨੁਕਸਾਨਦਾਇਕ ਹੋਵੇਗਾ।

ਰਾਸ਼ਟਰਮੰਡਲ ਖੇਡ ਮਹਾਸੰਘ ਨੇ 2022 ਖੇਡਾਂ ਤੋਂ ਨਿਸ਼ਾਨੇਬਾਜ਼ੀ ਨੂੰ ਬਾਹਰ ਕਰ ਦਿੱਤਾ ਹੈ ਜਿਸ 'ਚ ਭਾਰਤ ਦਾ ਪ੍ਰਦਰਸ਼ਨ ਬਹੁਤ ਚੰਗਾ ਰਿਹਾ ਹੈ। ਇਸ ਤੋਂ ਬਾਅਦ ਆਪਣੇ ਜ਼ਮਾਨੇ ਦੇ ਦਿੱਗਜ ਨਿਸ਼ਾਨੇਬਾਜ਼ ਰਾਣਾ ਨੇ ਕਿਹਾ ਕਿ ਦੇਸ਼ ਨੂੰ ਇਨ੍ਹਾਂ ਖੇਡਾਂ ਦਾ ਪੂਰਨ ਬਾਈਕਾਟ ਕਰਨਾ ਚਾਹੀਦਾ ਹੈ। 

ਗੋਲਡ ਕੋਸਟ 'ਚ 10 ਮੀਟਰ ਏਅਰ ਰਾਈਫਲ ਅਤੇ 50 ਮੀਟਰ ਫ੍ਰੀ ਪਿਸਟਲ 'ਚ ਭਾਰਤੀ ਚੁਣੌਤੀ ਪੇਸ਼ ਕਰਨ ਜਾ ਰਹੇ ਜੀਤੂ ਰਾਏ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਰਾਣਾ ਦੀ ਗੱਲ ਨਾਲ ਸਹਿਮਤ ਹਨ ਤਾਂ ਉਨ੍ਹਾਂ ਨੇ ਇਸ ਦੇ ਉਲਟ ਜਵਾਬ ਦਿੱਤਾ। ਰਾਏ ਨੇ ਪੱਤਰਕਾਰਾਂ ਨੂੰ ਕਿਹਾ, ''ਸਿਰਫ ਇਕ ਖੇਡ ਨਿਸ਼ਾਨੇਬਾਜ਼ੀ ਨੂੰ ਖੇਡਾਂ 'ਚੋਂ ਹਟਾਇਆ ਗਿਆ ਹੈ ਅਤੇ ਇਸ ਤੋਂ ਬਾਅਦ 2026 'ਚ ਨਿਸ਼ਾਨੇਬਾਜ਼ੀ ਦੀ ਫਿਰ ਤੋਂ ਵਾਪਸੀ ਹੋ ਜਾਵੇਗੀ। ਅਜਿਹੇ 'ਚ ਮੈਨੂੰ ਲਗਦਾ ਹੈ ਕਿ ਬਾਈਕਾਟ ਕਰਨਾ ਸਹੀ ਨਹੀਂ ਹੋਵੇਗਾ।

ਗੋਲਡ ਕੋਸਟ ਖੇਡਾਂ ਦੀਆਂ ਆਪਣੀਆਂ ਤਿਆਰੀਆਂ ਦੇ ਬਾਰੇ 'ਚ ਰਾਏ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਸਿਰਫ ਸੋਨ ਤਗਮਾ ਜਿੱਤਣਾ ਹੈ ਅਤੇ ਉਹ ਇਸ ਦੇ ਲਈ ਆਪਣਾ ਸਰਵਸ਼੍ਰੇਸ਼ਠ ਹਾਸਲ ਕਰਨ ਵੱਲ ਵੱਧ ਰਹੇ ਹਨ। ਉਨ੍ਹਾਂ ਕਿਹਾ, ''ਮੇਰੀ ਤਿਆਰੀਆਂ ਬਹੁਤ ਚੰਗੀਆਂ ਚਲ ਰਹੀਆਂ ਹਨ। ਮੈਂ ਪਹਿਲੇ ਨਾਲੋਂ ਬਿਹਤਰ ਸਕੋਰ ਕਰ ਰਿਹਾ ਹਾਂ ਅਤੇ ਪੂਰੀ ਉਮੀਦ ਹੈ ਕਿ ਮੈਂ ਖੇਡਾਂ 'ਚ ਇਸ ਤੋਂ ਵੀ ਚੰਗਾ ਪ੍ਰਦਰਸ਼ਨ ਕਰਕੇ ਸੋਨ ਤਗਮਾ ਜਿੱਤਣ 'ਚ ਸਫਲ ਰਹਾਂਗਾ।''


Related News