''ਪਟਾਕੇ ਪਾਉਣ ਵਾਲਾ ਬੁਲੇਟ ਤਾਂ ਰੱਖਿਆ ਬਾਊਂਡ ਕਰਵਾਉਣ ਨੂੰ''

03/23/2018 1:26:23 PM

ਜਲੰਧਰ (ਸ਼ੋਰੀ)— ਪੰਜਾਬ ਦੇ ਕੁਝ ਲੋਕ ਪੰਜਾਬੀ ਗੀਤ ਬੁਲੇਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਦੇ ਬਾਅਦ ਵੀ ਆਪਣੇ ਬੁਲੇਟ 'ਤੇ ਪਾਬੰਦੀਸ਼ੁਦਾ ਸਾਈਲੈਂਸਰ ਲਗਾ ਕੇ ਮਹਾਨਗਰ ਦੀਆਂ ਸੜਕਾਂ 'ਤੇ ਪਟਾਕੇ ਮਾਰ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਨਾਲ-ਨਾਲ ਸ਼ਰੇਆਮ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਉਨ੍ਹਾਂ ਦੇ ਖਿਲਾਫ ਟ੍ਰੈਫਿਕ ਪੁਲਸ ਨੇ ਸਖਤੀ ਕਰ ਦਿੱਤੀ ਹੈ। ਹੁਣ ਵਿਸ਼ੇਸ਼ ਚੈਕਿੰਗ ਦੌਰਾਨ ਪੁਲਸ ਅਜਿਹੇ ਪਾਬੰਦੀਸ਼ੁਦਾ ਸਾਈਲੈਂਸਰ ਵੇਚਣ ਵਾਲੇ ਦੁਕਾਨਦਾਰਾਂ ਦੀਆਂ ਦੁਕਾਨਾਂ ਦੀ ਸਰਚ ਕਰ ਰਹੀ ਹੈ। ਪੰਜਾਬ ਪੁਲਸ ਨੇ ਪੰਜਾਬੀ ਗਾਣਾ 'ਬੁਲੇਟ ਤਾਂ ਰੱਖਿਆ ਪਟਾਕੇ ਪਾਉਣ ਨੂੰ' ਦਾ ਉਲਟਾ ਹੀ ਸਾਰ ਕੱਢ ਦਿੱਤਾ, ਜਿਸ ਦੇ ਤਹਿਤ ਪਟਾਕੇ ਪਾਉਣ ਵਾਲਾ ਬੁਲੇਟ ਤਾਂ ਰੱਖਿਆ ਬਾਊਂਡ ਕਰਵਾਉਣ ਨੂੰ। ਵੀਰਵਾਰ ਟ੍ਰੈਫਿਕ ਪੁਲਸ 'ਚ ਤਾਇਨਾਤ ਪੁਲਸ ਇੰਸ. ਸੁਰਿੰਦਰ ਸਿੰਘ ਨੇ ਕਰਮਚਾਰੀਆਂ ਦੇ ਨਾਲ ਸੂਚਨਾ ਦੇ ਆਧਾਰ 'ਤੇ ਸਹਿਦੇਵ ਮਾਰਕੀਟ 'ਚ ਦੁਕਾਨਦਾਰਾਂ 'ਤੇ ਸਰਚ ਕੀਤੀ ਤਾਂ ਜੋ ਪਤਾ ਲੱਗ ਸਕੇ ਕਿ ਕਿਹੜਾ ਦੁਕਾਨਦਾਰ ਪਾਬੰਦੀਸ਼ੁਦਾ ਸਾਈਲੈਂਸਰ ਵੇਚਣ ਦਾ ਕੰਮ ਕਰ ਰਿਹਾ ਹੈ, ਹਾਲਾਂਕਿ ਪੁਲਸ ਦੇ ਹੱਥ ਕੋਈ ਅਜਿਹਾ ਦੁਕਾਨਦਾਰ ਨਹੀਂ ਲੱਗਾ। 
ਇਸ ਦੌਰਾਨ ਇਕ ਬੁਲੇਟ ਮੋਟਰਸਾਈਕਲ ਪੁਲਸ ਦੇ ਹੱਥ ਲੱਗਾ, ਜਿਸ 'ਤੇ ਪਟਾਕੇ ਮਾਰਨ ਵਾਲਾ ਸਾਈਲੈਂਸਰ ਲੱਗਾ ਸੀ। ਪੁਲਸ ਨੇ ਉਕਤ ਬੁਲੇਟ ਨੰ. ਪੀ. ਬੀ.08 ਸੀ. ਐੱਚ. 0884 ਦੀ ਜਾਂਚ ਕੀਤੀ ਤਾਂ ਨਾ ਹੀ ਬੁਲੇਟ ਮਾਲਕ ਦੇ ਕੋਲ ਆਰ. ਸੀ. ਸੀ ਅਤੇ ਬੁਲੇਟ ਦੇ ਪਿੱਛੇ ਨੰਬਰ ਵੀ ਠੀਕ ਤਰ੍ਹਾਂ ਨਾਲ ਨਹੀਂ ਸੀ। ਏ. ਡੀ. ਸੀ. ਪੀ. ਟ੍ਰੈਫਿਕ ਕੁਲਵੰਤ ਸਿੰਘ ਹੀਰ ਨੇ ਦੱਸਿਆ ਕਿ ਟ੍ਰੈਫਿਕ ਪੁਲਸ ਇਸ ਬਾਬਤ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਕਿ ਸੜਕਾਂ 'ਤੇ ਪਟਾਕੇ ਮਾਰਨ ਵਾਲੇ ਬੁਲੇਟ ਪੂਰੀ ਤਰ੍ਹਾਂ ਨਾਲ ਬੰਦ ਹੋਣ। ਲੋਕਾਂ ਦੀ ਮਦਦ ਦੇ ਬਿਨਾਂ ਪੁਲਸ ਅਧੂਰੀ ਹੈ ਜੇਕਰ ਪਟਾਕੇ ਮਾਰਨ ਵਾਲਾ ਬੁਲੇਟ ਕਿਸੇ ਨੂੰ ਮਿਲੇ ਤਾਂ ਉਹ ਟ੍ਰੈਫਿਕ ਪੁਲਸ ਦੀ ਹੈਲਪ ਲਾਈਨ ਨੰ. 0181-2227296 'ਤੇ  ਜਾਣਕਾਰੀ ਦੇਵੇ ਤਾਂ ਜੋ ਪੁਲਸ ਇਨ੍ਹਾਂ 'ਤੇ ਕਾਰਵਾਈ ਕਰ ਸਕੇ।ਏ. ਡੀ. ਸੀ. ਪੀ. ਹੀਰ ਨੇ ਦੱਸਿਆ ਕਿ ਪੁਲਸ ਵੱਲੋ ਜ਼ਬਤ ਕੀਤੇ ਜਾਣ ਵਾਲੇ ਅਜਿਹੇ ਵਾਹਨਾਂ ਨੂੰ ਕਰੀਬ 5 ਹਜ਼ਾਰ ਤੱਕ ਆਰ. ਟੀ. ਓ. ਦਫਤਰ ਤੋਂ ਜੁਰਮਾਨਾ ਵੀ ਹੋ ਸਕਦਾ ਹੈ।


Related News