ਡਾ. ਮਾਹਲਾ ਅਮੋਲ ਹਸਪਤਾਲ ਝਬਾਲ ਵਿਖੇ ਮੁਫਤ ਮੈਡੀਕਲ ਕੈਂਪ 27 ਨੂੰ

03/23/2018 10:08:37 AM


ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਸਰਹੱਦੀ ਖੇਤਰ ਦੇ ਲੋਕਾਂ ਨੂੰ ਮੁੱਫ਼ਤ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਲਈ ਸਥਾਨਿਕ ਮਾਹਲਾ ਹਸਪਤਾਲ ਵਿਖੇ ਆਈ. ਵੀ. ਵਾਈ. ਹਸਪਤਾਲ ਅੰਮ੍ਰਿਤਸਰ ਦੇ ਸਹਿਯੋਗ ਨਾ ਮੁਫਤ ਡਾਕਟਰੀ ਸਹਾਇਤਾ ਕੈਂਪ 27 ਮਾਰਚ ਨੂੰ ਲਾਇਆ ਜਾ ਰਿਹਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ 'ਤੇ ਸਨੋਲੋਜਿਸਟ ਮਾਹਿਰ ਡਾ. ਤਰਸ਼ੇਮ ਸਿੰਘ ਮਾਹਲਾ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਸੀਨੀਅਰ ਏਸ਼ੀਅਨ ਰੈਸਲਿੰਗ ਚੈਂਪੀਅਨ ਵਿਜੇਤਾ ਮਿਸ. ਨਵਜੋਤ ਕੌਰ ਵੱਲੋਂ ਕੀਤਾ ਜਾਵੇਗਾ। ਇਸ ਕੈਂਪ ਦੌਰਾਨ ਜਿੱਥੇ ਕੇਵਲ 100 ਰੁਪਏ 'ਚ ਅਲਟਰਾਸਾਂਊਡ ਕੀਤੇ ਜਾਣਗੇ, ਉਥੇ ਹੀ ਜਨਰਲ ਅਪ੍ਰੇਸ਼ਨ ਆਦਿ ਦਵਾਈਆਂ ਦੇ ਖਰਚ 'ਤੇ ਕੀਤੇ ਜਾਣਗੇ। ਇਸ ਕੈਂਪ 'ਚ ਉਨ੍ਹਾਂ ਦੇ ਨਾਲ ਆਈ. ਵੀ. ਵਾਈ. ਹਸਪਤਾਲ ਦੇ ਮਾਹਿਰ ਡਾਕਟਰ ਰੀਤੇਸ਼ ਕੁਮਾਰ ਗੁਪਤਾ, ਡਾ. ਸਰਬਜੀਤ ਸਿੰਘ, ਡਾ. ਰੋਹਿਤ ਧਵਨ ਅਤੇ ਡਾ. ਪ੍ਰਦੀਪ ਕੌਰ ਮਰੀਜ਼ਾ ਦਾ ਨਿਰੀਖਣ ਕਰਨਗੇ ਜਦ ਕਿ ਮਰੀਜ਼ਾਂ ਨੂੰ ਮਾਹਲਾ ਹਸਪਤਾਲ ਵੱਲੋਂ ਮੁੱਫਤ ਦਵਾਈਆਂ ਮੁਹੱਈਆ ਕਰਾਉਣ ਤੋਂ ਇਲਾਵਾ ਹਰ ਪ੍ਰਕਾਰ ਦੇ ਲੈਬੋਟਰੀ ਟੈਸਟ ਅਤੇ ਈ.ਸੀ.ਜੀ ਮੁਫਤ ਕੀਤੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਏਸ਼ੀਅਨ ਰੈਸਲਿੰਗ ਵਿਜੇਤਾ ਮਿਸ. ਨਵਜੋਤ ਕੌਰ ਨੂੰ ਇਸ ਮੌਕੇ ਵਿਸ਼ੇਸ਼ ਤੌਰ 'ਤੇ ਡਾ. ਮਾਹਲਾ ਅਮੋਲ ਹਸਪਤਾਲ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਇਸ ਸਮੇਂ ਪ੍ਰਭਜੀਤ ਸਿੰਘ, ਸਤਨਾਮ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ।


Related News