7 ਨੰਬਰ ਹੋਸਟਲ ਦੇ ਨਵੇਂ-ਪੁਰਾਣੇ ਵਿਦਿਆਰਥੀਆਂ ਦੀ ਮੁਲਾਕਾਤ

03/22/2018 5:03:02 PM

ਨਵੇਂ ਵਰੇ ਨੂੰ 'ਜੀ ਆਇਆਂ' ਆਖਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ 7 ਨੰ. ਹੋਸਟਲ ਦੇ ਪੁਰਾਣੇ ਅਤੇ ਮੌਜੂਦਾ ਵਿਦਿਆਰਥੀਆਂ ਨੇ ਹੋਸਟਲ ਦੀਆਂ ਯਾਦਾਂ ਨੂੰ ਸਾਂਝਾ ਕੀਤਾ। ਇਸ ਮੌਕੇ ਹੋਸਟਲ ਤੋਂ ਪੜ•ਕੇ ਗਏ ਵੱਖ-ਵੱਖ ਅਹੁਦਿਆਂ ਤੇ ਤੈਨਾਤ ਪੁਰਾਣੇ ਵਿਦਿਆਰਥੀਆਂ ਨੇ ਨਵੇਂ ਵਿਦਿਆਰਥੀਆਂ ਨਾਲ ਸਾਰਥਕ ਗੱਲਬਾਤ ਕੀਤੀ ਅਤੇ ਇਕ ਯਾਦਗਾਰੀ ਤਸਵੀਰ ਵੀ ਖਿਚਵਾਈ । ਇਸ ਮੌਕੇ ਹੋਸਟਲ ਦੇ ਮੁੱਖ ਵਾਰਡਨ ਡਾ. ਰਿਸ਼ੀਇੰਦਰ ਸਿੰਘ ਗਿੱਲ, ਹੋਸਟਲ ਵਾਰਡਨ ਡਾ. ਤੇਜਿੰਦਰ ਸਿੰਘ ਰਿਆੜ ਅਤੇ ਸਹਾਇਕ ਵਾਰਡਨ ਡਾ. ਅਮਨਦੀਪ ਮਿੱਤਲ ਵੀ ਸ਼ਾਮਲ ਹੋਏ। ਇਨ੍ਹਾਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰਤੀ ਸੁਹਿਰਦ ਰਹਿਣ ਦਾ ਵਾਅਦਾ ਵੀ ਕੀਤਾ ਗਿਆ ।

ਅਮਰੀਕਾ ਤੋਂ ਪਹੁੰਚੇ ਵਿਗਿਆਨੀਆਂ ਨੇ ਡਿਜ਼ੀਟਲ ਯੁੱਗ ਵਿਚ ਤਾਲਮੇਲ ਬਾਰੇ ਕੀਤੀ ਚਰਚਾ
ਡਿਜ਼ੀਟਲ ਯੁੱਗ ਵਿਚ ਸੰਚਾਰ ਦੀਆਂ ਨਵੀਨਤਮ ਪ੍ਰਣਾਲੀਆਂ ਸੰਬੰਧੀ ਲੈਕਚਰ ਦੇਣ ਲਈ ਅਮਰੀਕਾ ਤੋਂ ਡਾ. ਸਵਰਨ ਸਿੰਘ ਧਾਲੀਵਾਲ ਅਤੇ ਡਾ. ਹਰਜਿੰਦਰ ਸਿੰਘ ਸੰਧੂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਪਹੁੰਚੇ। ਯੂਨੀਵਰਸਿਟੀ ਦੇ ਕਿਸਾਨ ਸੇਵਾ ਕੇਂਦਰ ਵਿਖੇ ਹੋਏ ਵਿਸ਼ੇਸ਼ ਲੈਕਚਰ 'ਡਿਜ਼ੀਟਲ ਯੁੱਗ ਵਿਚ ਸਹਿਯੋਗ ਤੇ ਸਫ਼ਲਤਾ' ਦਾ ਮੁੱਖ ਉਦੇਸ਼ ਤਕਨਾਲੋਜੀ ਦੇ ਨਵੇਂ ਡਿਜ਼ੀਟਲ ਯੁੱਗ ਵਿਚ ਸਹਿਯੋਗ ਦੀਆਂ ਬਣਦੀਆਂ ਸੰਭਾਵਨਾਵਾਂ ਨੂੰ ਦੇਖਣਾ ਸੀ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਇਥੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਇਸ ਸੰਬੰਧੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਖੇਤੀ ਵਿਗਿਆਨ ਅਤੇ ਖੋਜ ਨਾਲ ਜੁੜੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਡਿਜ਼ੀਟਲ ਯੁੱਗ ਦੀਆਂ ਨਵੀਆਂ ਸਹੂਲਤਾਂ ਨੂੰ ਹੋਰ ਵਰਤੋਂ ਵਿਚ ਲਿਆਉਣ ਦੀ ਲੋੜ ਹੈ ਤਾਂ ਜੋ ਸੰਵਾਦ ਸੌਖਾ ਤੇ ਹੋਰ ਤੇਜ਼ ਹੋ ਸਕੇ। ਸੰਚਾਰ ਲਈ ਇਹੋ ਜਿਹੀਆਂ ਪ੍ਰਣਾਲੀਆਂ ਹੀ ਭਵਿੱਖ ਦੀ ਦਿਸ਼ਾ ਤੈਅ ਕਰਨਗੀਆਂ। ਉਨ੍ਹਾਂ ਇਸ ਪ੍ਰਣਾਲੀ ਨੂੰ ਯੂਨੀਵਰਸਿਟੀ ਲਈ ਮੁਹੱਈਆ ਕਰਵਾਉਣ ਅਤੇ ਲਾਗੂ ਕਰਵਾਉਣ ਦੀ ਪੇਸ਼ਕਾਰੀ ਦੇ ਲਈ ਡਾ. ਧਾਲੀਵਾਲ ਅਤੇ ਡਾ. ਸੰਧੂ ਦਾ ਧੰਨਵਾਦ ਕੀਤਾ।

ਇਸ ਲੈਕਚਰ ਦੇ ਮੁੱਖ ਬੁਲਾਰੇ ਡਾ. ਸਵਰਨ ਸਿੰਘ ਧਾਲੀਵਾਲ ਅਤੇ ਡਾ. ਹਰਜਿੰਦਰ ਸਿੰਘ ਸੰਧੂ ਨੇ ਸਾਂਝੇ ਰੂਪ ਵਿਚ ਇਸ ਵਿਸ਼ੇ ਬਾਰੇ ਚਰਚਾ ਕਰਦਿਆਂ ਇਹ ਗੱਲ ਉਭਾਰੀ ਕਿ ਭਾਵੇਂ ਸ਼ੋਸ਼ਲ ਮੀਡੀਆ ਨੇ ਸੂਚਨਾ ਪਸਾਰੇ ਅਤੇ ਉਸਨੂੰ ਸਾਂਝੀ ਕਰਨ ਦੇ ਖੇਤਰ ਵਿਚ ਯੁੱਗ ਪਲਟਾਊ ਉਪਲੱਬਧੀਆਂ ਹਾਸਲ ਕੀਤੀਆਂ ਹਨ ਪਰ ਹਾਲੇ ਵੀ ਸਹਿਯੋਗੀ ਪ੍ਰਣਾਲੀ ਵਿਕਸਿਤ ਕਰਨ ਦੀ ਲੋੜ ਹੈ ਜੋ ਕਿ ਸਾਂਝੇ ਤੌਰ ਤੇ ਵਰਤੀ ਜਾ ਸਕੇ, ਉਸਦਾ ਪ੍ਰਬੰਧ ਕੀਤਾ ਜਾ ਸਕੇ ਅਤੇ ਖਰਚੇ ਪੱਖੋਂ ਵੀ ਅਨੁਕੂਲ ਹੋਵੇ। ਇਸ ਸੰਬੰਧੀ ਉਨ੍ਹਾਂ ਵੱਲੋਂ ਤਿਆਰ ਕੀਤੀ 'ਕੋਲੈਬਪਲੇਸ' ਨਾਮੀ ਇਕ ਪ੍ਰਣਾਲੀ ਦਾ ਜ਼ਿਕਰ ਕੀਤਾ ਜੋ ਕਿ ਬਹੁੱਮੁੱਲੇ ਡਾਟੇ ਨੂੰ ਸੰਭਾਲਣ ਲਈ ਜ਼ਿਆਦਾ ਪ੍ਰਮਾਣਤ, ਸੁਖਾਲੀ ਉਪਲੱਬਧ, ਜ਼ਿਆਦਾ ਸੁਰੱਖਿਅਤ, ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਨ ਦੇ ਸਮਰੱਥ ਹੈ। ਉਨ੍ਹਾਂ ਦੱਸਿਆ ਕਿ ਅਜਿਹੀ ਪ੍ਰਣਾਲੀ ਦੇ ਨਾਲ ਅਸੀਂ ਆਪਣਾ ਡਾਟਾ ਛੋਟੇ-ਛੋਟੇ ਸਮੂਹਾਂ ਵਿਚ ਸਾਂਝਾ ਕਰ ਸਕਦੇ ਹਾਂ ਅਤੇ ਇਨ੍ਹਾ ਸਮੂਹਾਂ ਨੂੰ ਇਕ ਸੂਤਰ ਵਿਚ ਵੀ ਬੰਨ•ਸਕਦੇ ਹਾਂ। ਉਨ੍ਹਾਂ ਇਸ ਪ੍ਰਣਾਲੀ ਨੂੰ ਯੂਨੀਵਰਸਿਟੀ ਦੇ ਖੋਜ ਕਾਰਜਾਂ ਤੇ ਪ੍ਰਸ਼ਾਸਨਿਕ ਗਤੀਵਿਧੀਆਂ ਲਈ ਬਹੁਤ ਉਪਯੋਗੀ ਦੱਸਿਆ। ਪ੍ਰਭਾਵਸ਼ਾਲੀ ਪੇਸ਼ਕਾਰੀ ਤੋਂ ਬਾਅਦ ਇਸ ਵਿਸ਼ੇ ਤੇ ਭਰਪੂਰ ਵਿਚਾਰ-ਚਰਚਾ ਹੋਈ ਜਿਸ ਵਿਚ ਅਧਿਕਾਰੀਆਂ, ਵਿਗਿਆਨੀਆਂ ਤੇ ਵਿਦਿਆਰਥੀਆਂ ਨੇ ਵੱਧ ਚੜ• ਕੇ ਭਾਗ ਲਿਆ ।

ਡਾ. ਦਰਸ਼ਨ ਸਿੰਘ ਬਰਾੜ ਨੇ ਬੁਲਾਰਿਆਂ ਸੰਬੰਧੀ ਚਾਨਣਾ ਪਾਉਂਦਿਆਂ ਕਿਹਾ ਕਿ ਡਾ. ਧਾਲੀਵਾਲ ਅਤੇ ਡਾ. ਸੰਧੂ ਇਸ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਰਹੇ ਹਨ ਅਤੇ ਦੋਹਾਂ ਨੇ ਬੀ ਐਸ ਸੀ ਅਤੇ ਐਮ ਐਸ ਸੀ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਸੀ । ਉਨ੍ਹਾਂ ਦੱਸਿਆ ਕਿ ਦੋਹਾਂ ਸਕਾਲਰਾਂ ਨੇ ਇਸ ਉਪਰੰਤ ਅਮਰੀਕਾ ਤੋਂ ਉਚ ਸਿੱਖਿਆ ਹਾਸਲ ਕੀਤੀ ਹੈ। ਅੱਜ ਉਹ ਇਥੇ ਆਪਣੀ ਇਸ ਯੂਨੀਵਰਸਿਟੀ ਪ੍ਰਤੀ ਅਭਾਰ ਪ੍ਰਗਟ ਕਰਨ ਆਏ ਹਨ । 'ਜੀ ਆਇਆ' ਦੇ ਸ਼ਬਦ ਅਪਰ ਨਿਰਦੇਸ਼ਕ ਖੋਜ ਡਾ. ਕੇ ਐਸ ਥਿੰਦ ਨੇ ਕਹੇ। ਪੀਏਯੂ ਦੇ ਵਾਈਸ ਚਾਂਸਲਰ ਡਾ. ਢਿੱਲੋਂ ਨੇ ਡਾ. ਸੰਧੂ ਅਤੇ ਡਾ. ਧਾਲੀਵਾਲ ਨੂੰ ਯਾਦਗਾਰੀ ਚਿੰਨਾਂ ਨਾਲ ਸਨਮਾਨਿਤ ਕੀਤਾ ।


Related News