ਮਾਮਲਾ ਨਾਜਾਇਜ਼ ਸਬੰਧਾਂ ਦਾ, ਆਸ਼ਕ ਨਾਲ ਮਿਲ ਕੇ ਕੀਤੀ ਭਰਾ ਦੀ ਹੱਤਿਆ

03/22/2018 4:30:49 PM

ਕੋਟਕਪੂਰਾ (ਨਰਿੰਦਰ) - ਸਥਾਨਕ ਦੁਆਰੇਆਣਾ ਰੋਡ 'ਤੇ ਸਥਿਤ ਗਾਂਧੀ ਬਸਤੀ ਦੀ ਗਲੀ ਨੰ-7 ਤੋਂ ਬੀਤੀ 16 ਮਾਰਚ ਨੂੰ ਲਾਪਤਾ ਹੋਏ 14 ਸਾਲਾ ਅਰਸ਼ਦੀਪ ਸਿੰਘ ਦੀ ਲਾਸ਼ ਪੁਲਸ ਨੇ ਅੱਜ ਨਹਿਰ 'ਚੋਂ ਬਰਾਮਦ ਕਰ ਲਈ ਹੈ। 
ਇਸ ਮੌਕੇ ਐੱਸ. ਆਈ. ਅਤੇ ਐੱਸ. ਐੱਚ. ਓ. ਖੇਮ ਚੰਦ ਪਰਾਸ਼ਰ ਥਾਣਾ ਸਿਟੀ ਕੋਟਕਪੂਰਾ ਨੇ ਦੱਸਿਆ ਕਿ ਸਰਬਜੀਤ ਕੌਰ ਪੁੱਤਰੀ ਛਿੰਦਾ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਆਪਸੀ ਨਾਜਾਇਜ਼ ਸਬੰਧ ਸਨ। ਆਪਣੀ ਭੈਣ ਦੇ ਨਾਜਾਇਜ਼ ਸੰਬੰਧਾਂ ਬਾਰੇ ਅਰਸ਼ਦੀਪ ਸਿੰਘ ਨੂੰ ਪਤਾ ਲੱਗਾ ਗਿਆ ਸੀ। ਉਸ ਨੇ 2-3 ਵਾਰ ਆਪਣੇ ਪਿਤਾ ਨੂੰ ਇਸ ਦੇ ਬਾਰੇ ਦੱਸਿਆ। ਪਤਾ ਲਗਾ ਹੈ ਕਿ ਗੁਰਪ੍ਰੀਤ ਸਿੰਘ ਉਸ ਦੀ ਭੁਆ ਦਾ ਲੜਕਾ ਹੈ। 
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਗੁਰਪ੍ਰੀਤ ਨੇ ਸਰਬਜੀਤ ਨਾਲ ਮਿਲ ਕੇ ਅਰਸ਼ਦੀਪ ਸਿੰਘ ਨੂੰ ਅਗਵਾ ਕਰ ਲਿਆ ਸੀ ਅਤੇ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨਹਿਰ 'ਚ ਸੁੱਟ ਦਿੱਤੀ ਸੀ। ਅਰਸ਼ਦੀਪ ਦੇ ਘਰ ਵਾਪਸ ਨਾ ਆਉਣ 'ਤੇ ਉਸ ਦੇ ਲਾਪਤਾ ਹੋਣ ਦੀ ਸੂਚਨਾ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦਿੱਤੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੀ ਭੁਆ ਦੇ ਲੜਕੇ ਗੁਰਪ੍ਰੀਤ ਨੇ ਅਰਸ਼ਦੀਪ ਨੂੰ ਅਗਵਾ ਕੀਤਾ ਹੈ। ਬੀਤੇ ਦਿਨ ਕੁਝ ਦਿਨ ਪਹਿਲਾਂ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਐੱਸ. ਆਈ. ਅਤੇ ਐੱਸ.ਐੱਚ.ਓ. ਖੇਮ ਚੰਦ ਪਰਾਸ਼ਰ ਥਾਣਾ ਸਿਟੀ ਕੋਟਕਪੂਰਾ ਦੇ ਹੁਕਮ 'ਤੇ ਅਰਸ਼ਦੀਪ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ। ਪੁਲਸ ਵੱਲੋਂ ਭਾਲ ਕਰਦੇ ਹੋਏ ਅਰਸ਼ਦੀਪ ਦੀ ਲਾਸ਼ ਭੇਤਭਰੀ ਹਾਲਤ 'ਚ ਅੱਜ ਨਹਿਰ 'ਤੋਂ ਬਰਾਮਦ ਕਰ ਲਈ ਗਈ। ਥਾਣਾ ਸਿਟੀ ਕੋਟਕਪੂਰਾ ਨੇ ਦੋਸ਼ੀ ਸਰਬਜੀਤ ਕੌਰ ਪੁੱਤਰੀ ਛਿੰਦਾ ਸਿੰਘ ਅਤੇ ਅਤੇ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਨੂੰ ਕਤਲ ਕਰਨ ਦੇ ਦੋਸ਼ 'ਚ ਕਾਬੂ ਕਰ ਲਿਆ। ਪੁਲਸ ਵੱਲੋਂ ਸਖਤੀ ਨਾਲ ਕੀਤੀ ਪੁੱਛਗਿੱਛ ਦੌਰਾਨ ਦੋਸ਼ੀ ਗੁਰਪ੍ਰੀਤ ਸਿੰਘ ਨੇ ਮੰਨਿਆ ਕਿ ਉਸ ਨੇ ਅਰਸ਼ਦੀਪ ਸਿੰਘ ਨੂੰ ਫਰੀਦਕੋਟ ਨਹਿਰ 'ਚ ਧੱਕਾ ਦਿੱਤਾ ਸੀ ਅਤੇ ਪਾਣੀ 'ਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।


Related News