ਵਪਾਰ ਯੁੱਧ ਤੋਂ ਨਹੀਂ ਡਰਦਾ ਅਮਰੀਕਾ : ਨੂਚਿਨ

03/21/2018 11:32:25 PM

ਬਿਊਨਸ ਆਇਰਸ-ਅਮਰੀਕਾ ਦੇ ਵਿੱਤ ਮੰਤਰੀ ਸਟੀਵ ਨੂਚਿਨ ਦਾ ਕਹਿਣਾ ਹੈ ਕਿ ਅਮਰੀਕਾ ਡਿਊਟੀ 'ਤੇ ਵਪਾਰ ਯੁੱਧ ਨਹੀਂ ਚਾਹੁੰਦਾ ਹੈ ਪਰ ਉਹ ਵਪਾਰ ਯੁੱਧ ਤੋਂ ਡਰਦਾ ਵੀ ਨਹੀਂ ਹੈ। ਉਨ੍ਹਾਂ ਇਹ ਗੱਲ ਜੀ-20 ਦੇ ਵਿੱਤ ਮੰਤਰੀਆਂ ਦੀ ਬੈਠਕ ਤੋਂ ਬਾਅਦ ਅੱਜ ਕਹੀ।  ਅਮਰੀਕਾ ਵੱਲੋਂ ਇਸਪਾਤ ਅਤੇ ਐਲੂਮੀਨੀਅਮ 'ਤੇ ਡਿਊਟੀ ਲਾਏ ਜਾਣ ਤੋਂ ਪੈਦਾ ਹੋਏ ਸੰਕਟ 'ਤੇ ਨੂਚਿਨ ਨੇ ਕਿਹਾ,''ਸਾਨੂੰ ਮੁਕਤ ਅਤੇ ਇਕ-ਦੂਜੇ ਨਾਲ ਬਿਨਾਂ ਭੇਦਭਾਵ ਤੋਂ ਵਪਾਰ ਦੀ ਰੱਖਿਆ ਲਈ ਅਮਰੀਕੀ ਹਿੱਤ 'ਚ ਕਾਰਜ ਕਰਨ ਲਈ ਤਿਆਰ ਰਹਿਣਾ ਹੋਵੇਗਾ। ਇਸ ਤਰ੍ਹਾਂ ਦੇ ਕੰਮ 'ਚ ਹਮੇਸ਼ਾ ਜੋਖਮ ਰਹਿੰਦਾ ਹੈ। ਇਹ ਸਾਡਾ ਟੀਚਾ ਨਹੀਂ ਹੈ ਪਰ ਅਸੀਂ ਇਸ ਤੋਂ ਡਰਦੇ ਵੀ ਨਹੀਂ ਹਾਂ।''


Related News