ਗੂਗਲ ਨੂੰ ਪਿੱਛੇ ਛੱਡ ਐਮਾਜ਼ਾਨ ਬਣੀ ਦੂਜੀ ਸਭ ਤੋਂ ਵੱਡੀ ਕੰਪਨੀ

03/21/2018 7:49:06 PM

ਜਲੰਧਰ—ਈ-ਕਾਮਰਸ ਦਿੱਗਜ ਐਮਾਜ਼ਾਨ ਨੇ ਗੂਗਲ ਦੀ ਪੈਰੇਂਟ ਕੰਪਨੀ ਐਲਫਾਬੈਟ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਹੁਣ ਐਮਾਜ਼ਾਨ ਅਰਮੀਕਾ ਦੀ ਦੂਜੀ ਸਭ ਤੋਂ ਜ਼ਿਆਦਾ ਵੈਲਿਊ ਵਾਲੀ ਕੰਪਨੀ ਬਣ ਗਈ ਹੈ। ਪਹਿਲੇ ਨੰਬਰ 'ਤੇ ਅਜੇ ਵੀ ਐਪਲ ਹੀ ਹੈ ਅਤੇ ਐਮਾਜ਼ਾਨ ਲਈ ਐਪਲ ਤਕ ਪਹੁੰਚਣਾ ਬਹੁਤ ਦੂਰ ਹੈ। ਇਕ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਐਮਾਜ਼ਾਨ ਦਾ ਮਾਰਕੀਟ ਕੈਪ 768 ਬਿਲੀਅਨ ਡਾਲਰ ਸੀ ਜਦਕਿ ਗੂਗਲ ਦੀ ਪੈਰੇਂਟ ਕੰਪਨੀ ਐਲਫਾਬੈਟ 762 ਬਿਲੀਅਨ ਡਾਲਰ ਨਾਲ ਦੂਜੇ ਨੰਬਰ 'ਤੇ ਰਹੀ। ਦੱਸਣਯੋਗ ਹੈ ਕਿ ਐਪਲ 889 ਬਿਲੀਅਨ ਡਾਲਰ ਵੈਲਿਊ ਨਾਲ ਪਹਿਲੇ ਨੰਬਰ 'ਤੇ ਹੈ।

 

ਪਿਛਲੇ ਮਹੀਨੇ ਹੀ ਐਮਾਜ਼ਾਨ ਨੇ ਮਾਰਕੀਟ ਕੈਪ ਦੇ ਮਾਮਲੇ 'ਚ ਮਾਈਕ੍ਰੋਸਾਫਟ ਨੂੰ ਵੀ ਪਿਛੇ ਛੱਡ ਦਿੱਤਾ ਸੀ ਅਤੇ ਇਨ੍ਹਾਂ ਹੀ ਨਹੀਂ ਫਿਲਹਾਲ ਐਮਾਜ਼ਾਨ ਸਟਾਕ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ ਜਿਸ ਨਾਲ ਕੰਪਨੀ ਦੇ ਸੀ.ਈ.ਓ. ਜੈੱਫ ਬੇਜੋਸ ਦੀ ਪਰਸਨਲ ਵੈਲਥ ਵਧੀ ਅਤੇ ਉਹ ਅਜੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ। ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੈਟਸ ਪਹਿਲੇ ਨੰਬਰ ਤੋਂ ਦੂਜੇ ਨੰਬਰ 'ਤੇ ਆ ਗਏ ਹਨ। ਸੀ.ਈ.ਓ. ਜੈੱਫ ਬੇਜੋਸ ਦਾ ਨੈੱਟ ਵਰਥ 130 ਬਿਲੀਅਨ ਡਾਲਰ ਹੈ ਜੋ ਉਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣਾਉਂਦਾ ਹੈ। ਲਗਾਤਾਰ ਤਿੰਨ ਗੂਗਲ ਦੇ ਸਟਾਕ ਡਿੱਗਣ ਅਤੇ ਐਮਾਜ਼ਾਨ ਦੇ ਸਟਾਰ ਦੀ ਛੱਲਾਂਗ ਦੇ ਕਾਰਨ ਐਲਫਾਬੈਟ ਹੇਠਾਂ ਆ ਗਈ।

 

ਰਿਪੋਰਟ ਮੁਤਾਬਕ ਗੂਗਲ ਸਟਾਕ ਦੇ ਡਿੱਗਣ ਕਾਰਨ ਫੇਸਬੁੱਕ ਡਾਟਾ ਸਕੈਂਡਲ ਵੀ ਹੈ ਕਿਉਂਕਿ ਸਰਚ ਵਿਗਿਆਪਨ ਬਾਜ਼ਾਰ 'ਚ ਗੂਗਲ ਨੰਬਰ-1 ਹੈ ਅਤੇ ਇਸ ਦੇ ਕੋਲ ਵੀਡੀਓ ਪਲੇਟਫਾਰਮ ਯੂਟਿਊਬ ਵੀ ਹੈ। ਟਾਪ ਕੰਪਨੀਆਂ ਦੀ ਭਾਰਤੀ ਕਮਾਈ 'ਚ ਵੀ ਛੱਲਾਂਗ ਦਰਜ ਕੀਤੀ ਗਈ ਹੈ। ਵਿੱਤ ਸਾਲ 2017 'ਚ ਐਮਾਜ਼ਾਨ ਇੰਡੀਆ ਦੇ ਰੈਵਿਨਿਊ 'ਚ 105 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਜਦਕਿ ਐਪਲ ਨੇ ਭਾਰਤ ਤੋਂ 1.8 ਬਿਲੀਅਨ ਡਾਲਰ ਦਾ ਰੈਵਿਨਿਊ ਕਮਾਇਆ ਹੈ।


Related News