ਪਾਕਿ ਜੱਥੇ ਨੇ ਕੀਤੀ ਵੀਜ਼ਾ ਨਿਯਮਾਂ ਦੀ ਉਲੰਘਣਾ, ਫਸਿਆ ਮੁਸੀਬਤ ''ਚ

03/21/2018 12:54:20 PM

ਇਸਲਾਮਾਬਾਦ (ਬਿਊਰੋ)— 12 ਮਾਰਚ ਨੂੰ ਅ੍ਰੰਮਿਤਸਰ ਦੇ ਵੀਜ਼ੇ 'ਤੇ ਕਰਾਚੀ ਤੋਂ 45 ਹਿੰਦੂ-ਸਿੱਖਾਂ ਦਾ ਜੱਥਾ ਆਇਆ ਸੀ। ਇਨ੍ਹਾਂ ਵਿਚੋਂ ਵੀਜ਼ਾ ਨਿਯਮਾਂ ਦੀ ਉਲੰਘਣਾ ਕਰ ਕੇ ਦਿੱਲੀ ਅਤੇ ਹਰਿਦੁਆਰ ਲਈ ਗਏ ਪਾਕਿਸਤਾਨੀ ਨਾਗਰਿਕਾਂ ਦੇ ਕਾਰਨ ਉਨ੍ਹਾਂ ਨਾਲ ਜੱਥੇ ਵਿਚ ਆਏ ਹੋਰ ਲੋਕ ਆਪਣੇ ਦੇਸ਼ ਨਹੀਂ ਜਾ ਪਾ ਰਹੇ ਹਨ। 9 ਦਿਨ ਤੋਂ ਸ਼ਹਿਰ ਵਿਚ ਰਹਿ ਰਹੇ ਇਨ੍ਹਾਂ ਲੋਕ ਵੱਲੋਂ ਲਿਆਂਦੇ ਪੈਸੇ ਵੀ ਖਤਮ ਹੋ ਚੁੱਕੇ ਹਨ। ਨਤੀਜੇ ਵਜੋਂ ਇਹ ਲੋਕ ਘੁੰਮਣ-ਫਿਰਨ ਲਈ ਕਿਤੇ ਵੀ ਨਹੀਂ ਜਾ ਪਾ ਰਹੇ ਹਨ। ਫਿਲਹਾਲ ਇਨ੍ਹਾਂ ਲੋਕਾਂ ਨੇ ਅ੍ਰੰਮਿਤਸਰ ਦੇ ਆਲੇ-ਦੁਆਲੇ ਦੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਐੱਸ. ਜੀ. ਪੀ. ਸੀ. ਤੋਂ ਗੱਡੀ ਦੀ ਮੰਗ ਕੀਤੀ ਹੈ। ਇਨ੍ਹਾਂ ਯਾਤਰੀਆਂ ਨੂੰ ਸਪਾਂਸਰ ਕਰਨ ਵਾਲਿਆਂ ਨੇ ਭਰੋਸਾ ਦਵਾਇਆ ਸੀ ਕਿ ਇੱਥੇ ਆਉਣ ਮਗਰੋਂ ਉਨ੍ਹਾਂ ਨੂੰ ਦਿੱਲੀ ਅਤੇ ਹਰਿਦੁਆਰ ਆਦਿ ਸ਼ਹਿਰਾਂ ਲਈ ਵੀ ਮਨਜ਼ੂਰੀ ਦਿਲਾ ਦਿੱਤੀ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਇਸ ਮਗਰੋਂ 14 ਅਤੇ 15 ਮਾਰਚ ਨੂੰ ਦਰਜਨ ਭਰ ਤੋਂ ਜ਼ਿਆਦਾ ਲੋਕ ਦਿੱਲੀ ਅਤੇ ਹਰਿਦੁਆਰ ਬਿਨਾ ਵੀਜ਼ੇ ਦੇ ਚਲੇ ਗਏ। ਖਾਸ ਗੱਲ ਇਹ ਰਹੀ ਕਿ ਪੁਲਸ ਅਤੇ ਹੋਰ ਖੁਫੀਆ ਏਜੰਸੀਆਂ ਨੂੰ ਇਨ੍ਹਾਂ ਬਾਰੇ ਪਤਾ ਨਹੀਂ ਚੱਲਿਆ। ਇਨ੍ਹਾਂ ਵਿਚੋਂ ਤਿੰਨ ਲੋਕਾਂ ਨੇ ਹਰਿਦੁਆਰ ਜਾ ਕੇ ਆਪਣੇ ਮ੍ਰਿਤਕ ਪਰਿਵਾਰ ਵਾਲਿਆਂ ਦੇ ਫੁੱਲ ਵੀ ਤਾਰੇ। ਇਹ ਲੋਕ ਹਾਲੇ ਤੱਕ ਵਾਪਸ ਨਹੀਂ ਪਰਤੇ ਹਨ। ਜੱਥੇ ਦੇ ਲੀਡਰ ਅਜੀਤ ਸਿੰਘ ਖੁਦ ਮੰਨਦੇ ਹਨ ਕਿ ਉਨ੍ਹਾਂ ਦੇ ਜੱਥੇ ਨੂੰ ਸਿਰਫ ਅ੍ਰੰਮਿਤਸਰ ਦਾ ਵੀਜ਼ਾ ਮਿਲਿਆ ਸੀ। ਇਸੇ ਕਾਰਨ ਉਨ੍ਹਾਂ ਨੇ ਸਾਰਿਆਂ ਦੇ ਪਾਸਪੋਰਟ ਆਪਣੇ ਕੋਲ ਰੱਖੇ ਸਨ ਪਰ ਜੱਥੇ ਦੇ ਕੁਝ ਲੋਕ ਬਿਨਾ ਦੱਸੇ ਹੀ ਦੂਜੇ ਸ਼ਹਿਰਾਂ ਵਿਚ ਚਲੇ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਦੇ 6 ਮੈਂਬਰਾਂ ਨਾਲ ਆਏ ਹਨ ਅਤੇ ਪ੍ਰਤੀ ਮੈਂਬਰ 10-10 ਹਜ਼ਾਰ ਪਾਕਿਸਤਾਨੀ ਕਰੰਸੀ ਲੈ ਕੇ ਆਏ ਸਨ। ਭਾਰਤੀ ਕਰੰਸੀ ਵਿਚ ਬਦਲਵਾਉਣ 'ਤੇ ਉਨ੍ਹਾਂ ਨੂੰ ਸਿਰਫ 5-5 ਹਜ਼ਾਰ ਮਿਲੇ । ਇਹ ਰਾਸ਼ੀ 9 ਦਿਨਾਂ ਵਿਚ ਖਤਮ ਹੋ ਗਈ ਹੈ। ਆਪਣੀ ਜੇਬ ਵਿਚੋਂ 50 ਰੁਪਏ ਦਾ ਨੋਟ ਦਿਖਾਉਂਦੇ ਹੋਏ ਅਜੀਤ ਸਿੰਘ ਨੇ ਕਿਹਾ ਕਿ ਹੁਣ ਉਨ੍ਹਾਂ ਕੋਲ ਕਿਰਾਇਆ ਦੇਣ ਲਈ ਵੀ ਪੈਸੇ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੱਥੇ ਦੇ ਜਿਹੜੇ ਲੋਕ ਬਿਨਾ ਦੱਸੇ ਦੂਜੇ ਸ਼ਹਿਰਾਂ ਵਿਚ ਗਏ ਹਨ, ਉਨ੍ਹਾਂ ਨੂੰ ਦੁਬਾਰਾ ਜੱਥੇ ਵਿਚ ਨਹੀਂ ਲਿਆ ਜਾਵੇਗਾ।


Related News