ਸਿੱਖ ਧਰਮ ਦੇ ਪ੍ਰਸਾਰ ਲਈ ਸਿੱਖ ਕਲੂਤਰਾ ਇਟਲੀ ਵਲੋਂ ਯੂ-ਟਿਊਬ ਚੈਂਨਲ ਸ਼ੁਰੂ

03/15/2018 7:54:47 PM

ਰੋਮ (ਕੈਂਥ)— ਇਟਲੀ 'ਚ ਵੀਰਵਾਰ ਨੂੰ ਕਈ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਦੇ ਆਗੂ ਇਟਲੀ ਦੇ ਸਿੱਖਾਂ ਦੀਆਂ ਗੰਭੀਰ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਾਅਦੇ ਤਾਂ ਜ਼ਰੂਰ ਕਰਦੇ ਹਨ ਪਰ ਹੁਣ ਤੱਕ ਇਟਲੀ ਦੇ ਸਿੱਖਾਂ ਦੇ ਬਹੁਤੇ ਮਸਲੇ ਜਿਉਂ ਦੇ ਤਿਉਂ ਹੀ ਹਨ। ਇਸ ਉੂਣਤਾਣ ਨਾਲ ਨਜਿੱਠਣ ਸੰਬਧੀ ਹੀ ਇਟਲੀ ਦੇ ਕੁਝ ਜੁਝਾਰੂ ਸਿੱਖ ਨੌਜਵਾਨਾਂ ਵੱਲੋਂ ਸਲਾਘਾ ਯੋਗ ਕੰਮ ਕੀਤੇ ਜਾ ਰਹੇ ਹਨ। ਇਸ ਕਾਰਵਾਈ ਅਧੀਨ ਮਹਾਨ ਸਿੱਖ ਧਰਮ ਨਾਲ ਇਟਲੀ ਦੀ ਭਾਰਤੀ ਨੌਜਵਾਨ ਪੀੜ੍ਹੀ ਨੂੰ ਜੋੜਨ ਤੇ ਸਿੱਖ ਇਤਿਹਾਸ ਦੀਆਂ ਲਾਸਾਨੀ ਕੁਰਬਾਨੀਆਂ ਤੋਂ ਜਾਣੂ ਕਰਵਾਉਣ ਲਈ ਜੂਝ ਰਹੀ ਸਰਗਰਮ ਸੰਸਥਾ ਕਲਤੂਰਾ ਸਿੱਖ ਇਟਲੀ ਜਿੱਥੇ ਇਟਲੀ ਭਰ 'ਚ ਜਾ-ਜਾ ਦਸਤਾਰ ਕੈਂਪਾਂ ਦਾ ਆਯੋਜਨ ਕਰਵਾਉਂਦੀ, ਨਗਰ ਕੀਰਤਨਾਂ 'ਚ ਸਿੱਖ ਇਤਿਹਾਸ ਨਾਲ ਸੰਬਧਤ ਲਿਟਰੇਚਰ ਇਟਾਲੀਅਨ ਭਾਸ਼ਾ 'ਚ ਛਾਪ ਕੇ ਸਭ ਧਰਮਾਂ ਦੇ ਲੋਕਾਂ ਨੂੰ ਵੰਡਦੀ ਉੱਥੇ ਹੀ ਹੁਣ ਇਸ ਸੰਸਥਾ ਵੱਲੋਂ ਇਟਲੀ ਦੇ ਸਿੱਖਾਂ ਦੀਆਂ ਦਰਵੇਸ ਮੁਸ਼ਕਿਲਾਂ ਨੂੰ ਹੱਲ ਕਰਨ ਅਤੇ ਮਹਾਨ ਸਿੱਖ ਧਰਮ ਦੇ ਦੁਨੀਆਂ ਭਰ 'ਚ ਪ੍ਰਸਾਰ ਦੇ ਲਈ ਵਿਸੇਥਸ ਯੂ-ਟਿਊਬ ਚੈਂਨਲ ਚਲਾਇਆ ਹੈ, ਜਿਸ ਦੀ ਅਗਵਾਈ ਕਲਤੂਰਾ ਸਿੱਖ ਇਟਲੀ ਦੇ ਸੇਵਾਦਾਰ ਭਾਈ ਕੁਲਵੰਤ ਸਿੰਘ ਖਾਲਸਾ ਅਤੇ ਭਾਈ ਸਿਮਰਨਜੀਤ ਸਿੰਘ ਰਾਜੂ ਕਰ ਰਹੇ ਹਨ।
ਦਮਦਮੀ ਟਕਸਾਲ ਸੰਗਰਾਵਾਂ ( ਇਟਲੀ ) ਦੇ ਬੁਲਾਰੇ ਅਤੇ ਪ੍ਰੈਸ ਸਕੱਤਰ ਭਾਈ ਲਾਲ ਸਿੰਘ ਅਲੇਸਾਂਦਰੀਆ ਨੇ ਪ੍ਰੈਸ ਨਾਲ ਵਿਚਾਰ ਸਾਂਝੇ ਕਰਦਿਆਂ ਹੋਇਆਂ ਕਿਹਾ ਕਿ ਦਮਦਮੀ ਟਕਸਾਲ ਦੇ ਮੁਖੀ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਅਤੇ ਆਲ ਇੰਡੀਆ ਸਿੱਖ ਯੂਥ ਫੈਡਰੇਸ਼ਨ (ਦਮਦਮੀ ਟਕਸਾਲ ) ਦੇ ਪ੍ਰਧਾਨ ਭਾਈ ਸਤਨਾਮ ਸਿੰਘ ਕਾਹਲੋਂ ਨੇ ਕਲਤੂਰਾ ਸਿੱਖ ਇਟਲੀ ਦੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਅਤੇ ਸਾਥੀ ਨੌਜਵਾਨਾਂ ਨੂੰ ਨਵੇਂ ਚਲਾਏ ਟੀਥ ਵੀਥ ਚੈਨਲ ਦੀ ਵਧਾਈ ਦਿੰਦਿਆਂ ਹੋਇਆਂ, ਇਸ ਟੀ ਵੀ ਚੈਨਲ ਕਲਤੂਰਾ ਸਿੱਖ ਇਟਲੀ ਨੂੰ ਅਤੇ ਸਾਰੇ ਨੌਜਵਾਨ ਸੇਵਾਦਾਰਾਂ ਨੂੰ ਪੰਥ ਦੀ ਸੇਵਾ ਕਰਨ ਲਈ, ਹਮੇਸ਼ਾਂ ਚੜ੍ਹਦੀ ਕਲਾ ਬਖਸ਼ਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਕੀਤੀ ਹੈ । ਉਨ੍ਹਾਂ ਨੇ ਕਿਹਾ ਹੈ ਕਿ ਭਾਈ ਕੁਲਵੰਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਆਪਣੀ ਰੋਜ਼ਾਨਾ ਦੀ ਕਿਰਤ ਕਰਦਿਆਂ ਹੋਇਆਂ ਆਪਣੀ ਖੂਨ ਪਸੀਨੇ ਦੀ ਕਮਾਈ 'ਚੋਂ ਦਸਵੰਧ ਅਤੇ ਸਮਾਂ ਕੱਢ ਕੇ ਇਟਲੀ ਅਤੇ ਯੂਰਪ ਭਰ 'ਚ ਵੱਖ-ਵੱਖ ਭਾਸ਼ਾਵਾਂ 'ਚ ਸਿੱਖੀ ਦਾ ਪ੍ਰਚਾਰ ਕਰ ਕੇ ਪੰਥ ਦੀ ਨਿਸ਼ਕਾਮ ਸੇਵਾ ਕਰ ਰਹੇ ਹਨ । ਸਿੰਘ ਸਾਹਿਬ ਨੇ ਇਟਲੀ ਅਤੇ ਯੂਰਪ ਭਰ ਦੀਆਂ ਸੰਗਤਾਂ ਨੂੰ ਇਹ ਵੀ ਸਤਿਕਾਰ ਸਹਿਤ ਬੇਨਤੀ ਕੀਤੀ ਹੈ ਕਿ ਇਨ੍ਹਾਂ ਕਲਤੂਰਾ ਸਿੱਖ ਇਟਲੀ ਦੇ ਸੇਵਾਦਾਰਾਂ ਦਾ ਸਿੱਖੀ ਪ੍ਰਤੀ ਹਰ ਕਾਰਜ 'ਚ ਤਨ ਮਨ ਅਤੇ ਧਨ ਨਾਲ ਸਾਥ ਦੇ ਕੇ ਹੌਂਸਲਾ ਵਧਾਇਆ ਜਾਵੇ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਦਾ, ਸਿੱਖੀ ਦਾ, ਸਿੱਖੀ ਸਿਧਾਂਤਾਂ ਦਾ, ਸਿੱਖ ਇਤਿਹਾਸ ਦਾ ਅਤੇ ਸਿੱਖ ਪ੍ਰੰਪਰਾਵਾਂ ਦਾ ਪ੍ਰਚਾਰ ਹੋਰ ਵੀ ਚੱੜਦੀ ਕਲਾ ਵਿਚ ਹੋ ਸਕੇ। 


Related News