5 ਇੰਚ ਡਿਸਪਲੇਅ ਅਤੇ ਡਿਊਲ ਕੈਮਰੇ ਨਾਲ M-Tech ਨੇ ਲਾਂਚ ਕੀਤਾ ਨਵਾਂ ਸਮਾਰਟਫੋਨ

02/19/2018 6:14:54 PM

ਜਲੰਧਰ-ਘਰੇਲੂ ਮੋਬਾਇਲ ਨਿਰਮਾਤਾ ਕੰਪਨੀ ਐੱਮ-ਟੈੱਕ ਨੇ ਹਾਲ ਹੀ 'ਚ ਇਕ ਨਵਾਂ 4G VoLTE ਸਮਾਰਟਫੋਨ ਲਾਂਚ ਕਰ ਦਿੱਤਾ ਹੈ, ਜਿਸ ਨੂੰ ''Foto 3 '' ਸਮਾਰਟਫੋਨ ਦਾ ਨਾਂ ਦਿੱਤਾ ਗਿਆ ਹੈ। 

 

ਸਪੈਸੀਫਿਕੇਸ਼ਨ-

M-Tech Foto 3 ਸਮਾਰਟਫੋਨ 'ਚ 5 ਇੰਚ ਦੀ FVWGA LCD ਡਿਸਪਲੇਅ ਨਾਲ 1.3 ਗੀਗਹਰਟਜ਼ ਜਾ ਕਵਾਡ ਕੋਰ ਪ੍ਰੋਸੈਸਰ ਹੈ। ਇਸ ਫੋਨ 'ਚ 1ਜੀ. ਬੀ. ਰੈਮ ਨਾਲ 8 ਜੀ. ਬੀ. ਇੰਟਰਨਲ ਸਟੋਰੇਜ ਮਿਲਦੀ ਹੈ , ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 32 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਇਹ ਡਿਵਾਈਸ ਐਂਡਰਾਇਡ 7.0 ਨੂਗਾ ਆਪਰੇਟਿੰਗ ਸਿਸਟਮ (OS) 'ਤੇ ਚੱਲਦਾ ਹੈ। ਇਸ ਡਿਵਾਈਸ 'ਚ 2400mAh ਦੀ ਬੈਟਰੀ ਹੋਵੇਗੀ। ਇਸ ਦੇ ਨਾਲ ਡਿਵਾਈਸ 'ਚ 2ਪਲੱਸ VGA ਡਿਊਲਰ ਪਿਛਲਾ ਕੈਮਰਾ ਮਤਲਬ VGA ਅਗਲਾ ਕੈਮਰਾ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਡਿਵਾਈਸ 'ਚ ਵਾਈ-ਫਾਈ, ਬਲੂਟੁੱਥ ਅਤੇ GPS ਫੀਚਰਸ ਮੌਜੂਦ ਹਨ।

 

ਕੀਮਤ ਅਤੇ ਉਪਲੱਬਧਤਾ-

M-Tech ਦੇ ਇਸ ਸਮਾਰਟਫੋਨ ਦੀ ਕੀਮਤ 4,499 ਰੁਪਏ ਨਾਲ ਫਲਿੱਪਕਾਰਟ ਅਤੇ ਅਮੇਜ਼ਨ ਵਰਗੇ ਈ-ਕਾਮਰਸ ਵੈੱਬਸਾਈਟ 'ਤੇ ਮਿਲੇਗਾ। ਇਸ ਤੋਂ ਇਲਾਵਾ ਇਹ ਦੇਸ਼ਭਰ 'ਚ ਕਈ ਆਫਲਾਈਨ ਸਟੋਰਾਂ 'ਤੇ ਵੀ ਮਿਲੇਗਾ। ਇਹ ਸਮਾਰਟਫੋਨ 3 ਨਵੇਂ ਕਲਰ ਆਪਸ਼ਨਜ਼ ਬਲੈਕ, ਵਾਈਟ ਅਤੇ ਗੋਲਡ ਕਲਰ ਆਪਸ਼ਨਜ਼ 'ਚ ਉਪਲੱਬਧ ਹੋਵੇਗਾ। 


Related News