ਦਰਗਾਹ ਸ਼ਰੀਫ ਬਾਕਰਪੁਰ ਦਾ ਨੇਕ ਉਪਰਾਲਾ, 27 ਮਈ ਨੂੰ 13 ਗ਼ਰੀਬ ਧੀਆਂ ਦੇ ਕਰਵਾਉਣਗੇ ਸਮੂਹਿਕ ਵਿਆਹ

Friday, May 26, 2023 - 10:55 AM (IST)

ਦਰਗਾਹ ਸ਼ਰੀਫ ਬਾਕਰਪੁਰ ਦਾ ਨੇਕ ਉਪਰਾਲਾ, 27 ਮਈ ਨੂੰ 13 ਗ਼ਰੀਬ ਧੀਆਂ ਦੇ ਕਰਵਾਉਣਗੇ ਸਮੂਹਿਕ ਵਿਆਹ

ਚੰਡੀਗੜ੍ਹ (ਬਿਊਰੋ) - ਕਹਿੰਦੇ ਨੇ ਕਿ ਜਿਸਦਾ ਕੋਈ ਨਹੀਂ ਹੁੰਦਾ ਉਸ ਦਾ ਰੱਬ ਹੁੰਦਾ ਹੈ, ਇਸ ਕਹਾਵਤ ਨੂੰ ਸਿੱਧ ਕਰ ਦਿਖਾਇਆ ਹੈ ਦਰਗਾਹ ਸ਼ਰੀਫ ਬਾਕਰਪੁਰ ਨੇ, ਜਿਥੇ 13 ਅਜਿਹੀਆਂ ਧੀਆਂ ਦੇ ਵਿਆਹ ਕਰਵਾਏ ਜਾ ਰਹੇ ਹਨ, ਜੋ ਬਹੁਤ ਗਰੀਬ ਘਰ ਤੋਂ ਹਨ ਜਾਂ ਫਿਰ ਜਿਨ੍ਹਾਂ ਦੇ ਸਿਰ 'ਤੇ ਮਾਂ-ਪਿਓ ਦਾ ਸਾਇਆ ਨਾ ਹੋਵੇ। ਹਰ ਕੁੜੀ ਦਾ ਸੁਫ਼ਨਾ ਹੁੰਦਾ ਹੈ ਕਿ ਇੱਕ ਦਿਨ ਉਹ ਦੁਲਹਨ ਬਣੇ ਉਹ ਦਿਨ ਉਸ ਦਾ ਸਭ ਤੋਂ ਖ਼ੂਬਸੂਰਤ ਹੋਵੇ।  

ਇਹ ਖ਼ਬਰ ਵੀ ਪੜ੍ਹੋ : ਬੈਗ ਲੈ ਕੇ ਸਕੂਟਰ ਤੋਂ ਰਾਸ਼ਨ ਲੈਣ ਨਿਕਲੇ ਅਰਿਜੀਤ ਸਿੰਘ, ਦਿਲ ਨੂੰ ਛੂਹ ਰਹੀ ਸਾਦਗੀ ਭਰੀ ਵੀਡੀਓ

ਦਰਬਾਰ ਵੱਲੋਂ ਹਰ ਕੁੜੀ ਨੂੰ 22 ਘਰੇਲੂ ਵਸਤਾਂ ਦਿੱਤੀਆਂ ਜਾ ਰਹੀਆਂ ਹਨ, ਜੋ ਉਸ ਦੀ ਰੋਜ਼ਮੱਰਾ ਦੀ ਜ਼ਿੰਦਗੀ 'ਚ ਕੰਮ ਆ ਸਕਣ। ਇਹ ਸਮੂਹਿਕ ਵਿਆਹ ਸਮਾਗਮ 27 ਮਈ ਨੂੰ ਕਰਵਾਇਆ ਜਾਵੇਗਾ।  ਮੋਹਾਲੀ ਸਥਿਤ ਦਰਗਾਹ ਸ਼ਰੀਫ ਬਾਕਰਪੁਰ ਐਰੋਸਿਟੀ 'ਚ 14ਵੇਂ ਸਲਾਨਾ ਉਰਸ 'ਚ 28 ਮਈ ਨੂੰ ਖੂਨਦਾਨ ਸ਼ਿਵਿਰ ਵੀ ਆਯੋਜਿਤ ਕਰਵਾਇਆ ਜਾ ਰਿਹਾ ਹੈ, ਜਿਸ 'ਚ ਕਈ ਹਸਪਤਾਲ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ।  

ਇਹ ਖ਼ਬਰ ਵੀ ਪੜ੍ਹੋ : ਮੁਸ਼ਕਿਲਾਂ ’ਚ ਘਿਰੀ ‘ਦਿ ਕੇਰਲ ਸਟੋਰੀ’ ਦੀ ਅਦਾ ਸ਼ਰਮਾ, ਕਾਨਟੈਕਟ ਡਿਟੇਲ ਹੋਈ ਆਨਲਾਈਨ ਲੀਕ

29 ਮਈ ਨੂੰ ਵਿਸ਼ਾਲ ਮੇਲੇ ਦੇ ਆਯੋਜਨ 'ਚ ਨਾਮੀ ਕਲਾਕਾਰ ਆਪਣੀਆਂ ਖੂਬਸੂਰਤ ਪੇਸ਼ਕਾਰੀਆਂ ਦੇਣਗੇ,  ਜਿਸ ਨਾਲ ਮਾਹੌਲ ਖੁਸ਼ਨੁਮਾ ਹੋਵੇਗਾ ਅਤੇ ਜਨਤਾ ਇਸ ਦਾ ਖੂਬ ਆਨੰਦ ਉਠਾਵੇਗੀ। ਕਲਾਕਾਰ ਆਪਣੇ ਭਜਨਾਂ ਨਾਲ ਸਮਾਂ ਬੰਨ੍ਹਣਗੇ। ਡੇਰੇ ਵਲੋਂ ਮੇਲੇ 'ਚ ਆਉਣ ਵਾਲੀਆਂ ਸੰਗਤਾਂ ਲਈ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਸਾਰੀਆਂ ਸੰਗਤਾਂ ਅਤੇ ਭਗਤਾਂ ਨੂੰ ਬੇਨਤੀ ਹੈ ਕਿ ਇਸ ਤਿੰਨ ਦਿਨਾਂ ਸਮਾਰੋਹ ਦਾ ਹਿੱਸਾ ਬਣੋ ਅਤੇ ਸਾਈਂ ਸੁਰਿੰਦਰ ਸ਼ਾਹ ਜੀ ਦਾ ਅਸ਼ੀਰਵਾਦ ਲਓ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News