ਔਰਤ ਨਾਲ ਅਸ਼ਲੀਲ ਹਰਕਤਾਂ ਅਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼, 4 ਨਾਮਜ਼ਦ

Friday, Jul 19, 2024 - 04:27 PM (IST)

ਔਰਤ ਨਾਲ ਅਸ਼ਲੀਲ ਹਰਕਤਾਂ ਅਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼, 4 ਨਾਮਜ਼ਦ

ਪਾਤੜਾਂ (ਸਨੇਹੀ) : ਪਾਤੜਾਂ ਪੁਲਸ ਨੇ ਵਿਧਵਾ ਔਰਤ ਨਾਲ ਅਸ਼ਲੀਲ ਹਰਕਤਾਂ ਅਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ 4 ਖ਼ਿਲਾਫ ਕੇਸ ਦਰਜ ਕੀਤਾ ਹੈ। ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਰੀਨਾ ਰਾਣੀ ਵਾਸੀ ਥੇਹ ਬਨੇੜਾ (ਹਰਿਆਣਾ) ਨੇ ਦੱਸਿਆ ਕਿ ਮੇਰਾ ਵਿਆਹ ਸਾਲ 2013 ’ਚ ਜਗਦੀਸ਼ ਰਾਮ ਨਾਲ ਹੋਇਆ ਸੀ। ਮੇਰੇ ਪਤੀ ਦੀ ਮੌਤ ਤੋਂ ਬਾਅਦ ਸੁਖਦੇਵ, ਗੁਰਨਾਮ, ਕਸ਼ਮੀਰ ਅਤੇ ਸੁਰਜੀਤ ਰਾਮ ਵਾਸੀਆਨ ਪਿੰਡ ਅਰਨੋਂ ਘਰ ਆ ਕੇ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਦੇ ਰਹਿੰਦੇ ਸਨ ਅਤੇ ਸੁਰਜੀਤ ਰਾਮ ਨੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ।

ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਕਥਿਤ ਦੋਸ਼ੀਆਂ ਸੁਖਦੇਵ, ਗੁਰਨਾਮ ਪੁੱਤਰ ਦਰਸ਼ਨ ਰਾਮ, ਕਸ਼ਮੀਰ ਪੁੱਤਰ ਬੱਟੂ ਰਾਮ ਅਤੇ ਸੁਰਜੀਤ ਰਾਮ ਪੁੱਤਰ ਪ੍ਰਕਾਸ਼ ਰਾਮ ਵਾਸੀਆਨ ਪਿੰਡ ਅਰਨੋ ਥਾਣਾ ਪਾਤੜਾਂ ਖ਼ਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News