ਸੜਕ ਹਾਦਸੇ ''ਚ ਦੋ ਪਰਵਾਸੀ ਮਜ਼ਦੂਰਾਂ ਦੀ ਮੌਤ, ਇਕ ਗੰਭੀਰ ਜ਼ਖ਼ਮੀ

Friday, Oct 07, 2022 - 06:24 PM (IST)

ਸੜਕ ਹਾਦਸੇ ''ਚ ਦੋ ਪਰਵਾਸੀ ਮਜ਼ਦੂਰਾਂ ਦੀ ਮੌਤ, ਇਕ ਗੰਭੀਰ ਜ਼ਖ਼ਮੀ

ਫ਼ਤਹਿਗੜ੍ਹ ਸਾਹਿਬ, (ਵਿਪਨ ਭਾਰਤਵਾਜ) : ਸਰਹਿੰਦ ਦੇ ਮਾਧੋਪੁਰ ਚੌਕ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਦੋ ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਜਾਣ ਅਤੇ ਇਕ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਥਾਣਾ ਸਰਹਿੰਦ ਦੇ ਐੱਸ.ਐੱਚ.ਓ. ਇੰਸਪੈਕਟਰ ਮੁਹੰਮਦ ਜ਼ਮੀਲ ਨੇ ਦੱਸਿਆ ਕਿ ਆਨੰਦ ਕਿਸ਼ੋਰ ਸਾਹਨੀ,ਪਵਨ ਕੁਮਾਰ ਅਤੇ ਮਿਥਲੇਸ਼ ਕੁਮਾਰ ਸਾਹਨੀ ਮੂਲ ਵਾਸੀਆਨ ਬਿਹਾਰ ਜੋ ਕਿ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਰਹਿੰਦ ਤੋਂ ਮਾਧੋਪੁਰ ਚੌਕ ਵੱਲ ਜਾ ਰਹੇ ਸਨ ਤੇ ਮਾਧੋਪੁਰ ਚੌਕ 'ਚ ਉਨ੍ਹਾਂ ਦੇ ਮੋਟਰਸਾਈਕਲ ਦੀ ਸਿੱਧੀ ਟੱਕਰ ਪਟਿਆਲਾ ਤੋਂ ਲੁਧਿਆਣਾ ਜਾ ਰਹੀ ਇਕ ਬੱਸ ਨਾਲ ਹੋ ਗਈ।

ਇਸ ਹਾਦਸੇ 'ਚ ਆਨੰਦ ਕਿਸ਼ੋਰ ਅਤੇ ਪਵਨ ਕੁਮਾਰ ਦੀ ਮੌਤ ਹੋ ਗਈ ਤੇ ਗੰਭੀਰ ਜ਼ਖਮੀ ਹੋਏ ਮਿਥਲੇਸ਼ ਕੁਮਾਰ ਸਾਹਨੀ ਨੂੰ ਇਲਾਜ ਲਈ ਸੈਕਟਰ 32 ਚੰਡੀਗੜ੍ਹ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।  


author

Mandeep Singh

Content Editor

Related News