ਨੂੰਹ-ਪੁੱਤ ਤੋਂ ਤੰਗ ਔਰਤ ਨੇ ਕੀਤੀ ਆਤਮ-ਹੱਤਿਆ

10/22/2019 4:20:50 PM

ਰਾਜਪੁਰਾ (ਮਸਤਾਨਾ)—ਮਾਪਿਆਂ ਤੋਂ ਉਨ੍ਹਾਂ ਦੀ ਜ਼ਮੀਨ ਖੋਹਣ ਲਈ ਪੁੱਤਰ ਅਤੇ ਨੂੰਹ ਵੱਲੋਂ ਕੀਤੇ ਗਏ ਜਬਰ-ਜ਼ੁਲਮ ਤੋਂ ਤੰਗ ਆ ਕੇ ਇਕ ਮਾਂ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪੁਲਸ ਨੇ ਮ੍ਰਿਤਕਾ ਦੇ ਪਤੀ ਦੇ ਬਿਆਨਾਂ 'ਤੇ ਉਸ ਦੇ ਪੁੱਤਰ ਅਤੇ ਨੂੰਹ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪਿੰਡ ਧਰਮਗੜ੍ਹ ਵਾਸੀ ਭਜਨ ਸਿੰਘ ਨੇ ਥਾਣਾ ਖੇੜੀ ਗੰਡਿਆ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਕੋਲ 33 ਵਿੱਘੇ ਜ਼ਮੀਨ ਹੈ, ਜਿਸ ਵਿਚੋਂ 16 ਵਿੱਘੇ 10 ਬਿਸਵੇ ਜ਼ਮੀਨ ਆਪਣੇ ਪੁੱਤਰ ਲਖਵਿੰਦਰ ਸਿੰਘ ਦੇ ਪਹਿਲਾਂ ਹੀ ਨਾਂ ਕਰਵਾ ਚੁੱਕਾ ਸੀ ਪਰ ਕੁਝ ਦਿਨਾਂ ਤੋਂ ਉਸ ਨੇ ਮੇਰੀ ਬਾਕੀ ਜ਼ਮੀਨ 'ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਣ ਮੇਰੇ ਲੜਕੇ ਅਤੇ ਨੂੰਹ ਨੇ ਮੈਨੂੰ ਅਤੇ ਮੇਰੀ ਪਤਨੀ ਕਰਨੈਲ ਕੌਰ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਣ ਬੀਤੇ ਦਿਨ ਮੇਰੀ ਪਤਨੀ ਨੇ ਘਰ ਵਿਚ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ।


Shyna

Content Editor

Related News