ਜਵਾਈ ਵਲੋਂ ਕਾਰ ਲਿਜਾ ਕੇ ਵਾਪਸ ਨਾ ਕਰਨ ਦੀ ਸੂਰਤ ਵਿਚ ਕੇਸ ਦਰਜ

Monday, Nov 18, 2024 - 05:21 PM (IST)

ਜਵਾਈ ਵਲੋਂ ਕਾਰ ਲਿਜਾ ਕੇ ਵਾਪਸ ਨਾ ਕਰਨ ਦੀ ਸੂਰਤ ਵਿਚ ਕੇਸ ਦਰਜ

ਪਾਤੜਾਂ (ਸਨੇਹੀ) : ਪਾਤੜਾਂ ਪੁਲਸ ਨੇ ਜਵਾਈ ਵੱਲੋਂ ਕਾਰ ਲਿਜਾ ਕੇ ਵਾਪਸ ਨਾ ਕਰਨ ਦੀ ਸੂਰਤ ਵਿਚ ਕੇਸ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਦਰਜ ਕਰਵਾਉਂਦਿਆਂ ਮਲਕੀਤ ਕੌਰ ਪਤਨੀ ਗੁਰਜੰਟ ਸਿੰਘ ਵਾਸੀ ਪਿੰਡ ਚੁਨਾਗਰਾ ਥਾਣਾ ਪਾਤੜਾਂ ਨੇ ਦੱਸਿਆ ਕਿ ਜਸਵਿੰਦਰ ਸਿੰਘ ਉਸ ਦਾ ਜਵਾਈ ਹੈ। ਮਿਤੀ 7-4-2024 ਨੂੰ ਉਸ ਕੋਲੋਂ ਇਕ ਕਾਰ ਨੰਬਰ ਪੀ ਬੀ -11 ਸੀ. ਐੱਲ -6285 ਲੈ ਗਿਆ ਸੀ ਪਰ ਕਾਰ ਅਜੇ ਤੱਕ ਵਾਪਸ ਨਹੀਂ ਕੀਤੀ ਅਤੇ ਉਸ ਨੇ ਕ੍ਰਿਸ਼ਨ ਸਿੰਘ ਨਾਲ ਰਲ ਕੇ ਜਾਅਲੀ ਅਸ਼ਟਾਮ ਤਿਆਰ ਕਰਕੇ ਉਸ 'ਤੇ ਉਸ ਦੇ ਜਾਅਲੀ ਦਸਤਖਤ ਕਰਕੇ ਧੋਖਾਧੜੀ ਕੀਤੀ ਹੈ । 

ਪੁਲਸ ਨੇ ਪੀੜਤ ਦੇ ਬਿਆਨਾਂ 'ਤੇ ਕਥਿਤ ਦੋਸ਼ੀ ਜਸਵਿੰਦਰ ਸਿੰਘ ਵਾਸੀ ਟੋਡਰਪੁਰ ਥਾਣਾ ਸਦਰ ਸਮਾਣਾ ਅਤੇ ਕ੍ਰਿਸ਼ਨ ਸਿੰਘ ਘਈ ਅਸ਼ਟਾਮ ਫਰੋਸ ਤਹਿਸੀਲ ਕੰਪਲੈਕਸ ਸਮਾਨਾ ਖ਼ਿਲਾਫ ਮੁਕੱਦਮਾ ਨੰਬਰ 328, ਮਿਤੀ 17-11-2024 , ਭਾਰਤੀ ਦੰਡਾਵਲੀ ਦੀ ਧਾਰਾ 406, 420, 120-ਬੀ ਆਈ ਪੀ ਸੀ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਮੁਕੱਦਮਾ ਦਰਖ਼ਾਸਤ ਨੰਬਰ 1418/ ਓ ਪੀ ਮਿਤੀ 12-11-2024 ਦੇ ਆਧਾਰ 'ਤੇ ਦਰਜ ਰਜਿਸਟਰ ਹੋਇਆ ਹੈ।


author

Gurminder Singh

Content Editor

Related News