ਥਾਣਾ ਜੁਲਕਾ ਦੀ ਪੁਲਸ ਨੇ 8 ਕਿਲੋ ਅਫੀਮ ਫੜੀ

Thursday, May 01, 2025 - 05:53 PM (IST)

ਥਾਣਾ ਜੁਲਕਾ ਦੀ ਪੁਲਸ ਨੇ 8 ਕਿਲੋ ਅਫੀਮ ਫੜੀ

ਦੇਵੀਗੜ੍ਹ (ਨੌਗਾਵਾਂ) : ਸੀਨੀਅਰ ਪੁਲਸ ਕਪਤਾਨ ਪਟਿਆਲਾ ਡਾ. ਨਾਨਕ ਸਿੰਘ ਅਤੇ ਡੀ.ਐੱਸ.ਪੀ. ਦਿਹਾਤੀ ਦੀ ਨਿਗਰਾਨੀ ਹੇਠ ਥਾਣਾ ਜੁਲਕਾਂ ਦੀ ਪੁਲਸ ਨੇ ਥਾਣਾ ਮੁਖੀ ਜੁਲਕਾਂ ਇੰਸ. ਗੁਰਪ੍ਰੀਤ ਸਿੰਘ ਭਿੰਡਰ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਇਕ ਕਾਰ ਦੀ ਤਲਾਸ਼ੀ ਲੈਣ 'ਤੇ 8 ਕਿਲੋ ਅਫੀਮ ਫੜਨ ਦਾ ਦਾਅਵਾ ਕੀਤਾ ਹੈ। ਥਾਣਾ ਮੁਖੀ ਇੰਸ. ਗੁਰਪ੍ਰੀਤ ਸਿੰਘ ਭਿੰਡਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਨੇ ਆਪਣੀ ਪੁਲਸ ਪਾਰਟੀ ਨਾਲ ਗਸ਼ਤ ਵਾ ਤਲਾਸ਼ ਲੈਣ ਤੇ ਭੈੜੇ ਪੁਰਸ਼ਾਂ ਦੇ ਸਬੰਧ ਵਿਚ ਜਦੋਂ ਉਹ ਘੱਗਰ ਪੁੱਲ 'ਤੇ ਮੌਜੂਦ ਸੀ ਤਾਂ ਇਤਲਾਹ ਮਿਲੀ ਸੀ ਕਿ ਕੋਈ ਵਿਅਕਤੀ ਕਾਰ ਵਿਚ ਅਫੀਮ ਲੈ ਕੇ ਆ ਰਿਹਾ ਹੈ।

ਇਸ ਦੌਰਾਨ ਉਨ੍ਹਾਂ ਨੇ ਟੀ ਪੁਆਇੰਟ ਪਿੰਡ ਮੀਰਾਂਪੁਰ ਵਿਖੇ ਨਾਕਾਬੰਦੀ ਕਰਕੇ ਇਕ ਕਾਰ ਨੰ: ਆਰ.ਜੇ. 14 ਸੀਐਲ-6919 ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 8 ਕਿਲੋ ਅਫੀਮ ਬਰਾਮਦ ਹੋਈ। ਥਾਣਾ ਜੁਲਕਾਂ ਦੀ ਪੁਲਸ ਨੇ ਇਸ ਸਬੰਧੀ ਬਾਬੂ ਲਾਲ ਪੁੱਤਰ ਨਰਾਇਣ ਵਾਸੀ ਵਾਰਡ ਨੰ. 7 ਖੁਸ਼ਿਆਲਪੁਰ ਰਾਮਪੁਰਾ, ਥਾਣਾ ਰਾਮਪੁਰਾ, ਜ਼ਿਲ੍ਹਾ ਨੀਮਚ ਐੱਮ.ਪੀ. ਅਤੇ ਰਾਜ ਕੁਮਾਰ ਪੁੱਤਰ ਬਾਬੂ ਲਾਲ ਵਾਸੀ ਬਠੋਈ ਖੁਰਦ ਵਿਰੁੱਧ ਧਾਰਾ 18/61/85 ਐੱਨਡੀਪੀਐੱਸ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News