ਸਤੀ ਮੰਦਰ ’ਚ ਧਾਰਮਕ ਸਮਾਗਮ ਕਰਵਾਇਆ

11/15/2018 1:35:14 PM

ਪਟਿਆਲਾ (ਦਰਦ)-ਸਥਾਨਕ ਸਤੀ ਮੰਦਰ ’ਚ ਪ੍ਰਧਾਨ ਦੇਵ ਰਾਜ ਧਨੇਠਾ ਦੀ ਅਗਵਾਈ ਵਿਚ ਇਕ ਮਹੀਨੇ ਤੋਂ ਚੱਲ ਰਹੇ ਗੀਤਾ ਜੀ ਦੇ ਪਾਠਾ ਦੀ ਲਡ਼ੀ ਦੇ ਸਮਾਪਤੀ ਮੌਕੇ ਇਕ ਧਾਰਮਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਗੀਤਾ ਜੀ ਦੇ ਪਾਠ ਦੇ ਭੋਗ ਉਪਰੰਤ ਭੰਡਾਰਾ ਵਰਤਾਇਆ ਗਿਆ। ਇਸ ਮੌਕੇ ਕਸ਼ਮੀਰੀ ਲਾਲ ਗੁਪਤਾ, ਫਕੀਰ ਚੰਦ ਬਾਂਸਲ, ਓ. ਪੀ. ਗੋਇਲ, ਤਰਸੇਮ ਚੰਦ, ਵਿਜੇ ਸਿੰਗਲਾ ਅਤੇ ਸਮੂਹ ਮੈਂਬਰ ਅਗਰਵਾਲ ਸਭਾ ਮੌਜੂਦ ਸਨ।


Related News