ਸ਼ੈਲਰ ਉਦਯੋਗ ਨੂੰ ਘੱਟ ਰੇਟ ’ਤੇ ਬਿਜਲੀ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਲਈ ਸਰਕਾਰ ਵਚਨਬੱਧ : ਹੈਰੀਮਾਨ

11/15/2018 3:23:18 PM

ਪਟਿਆਲਾ (ਭੁਪਿੰਦਰ)-ਪੰਜਾਬ ਸਰਕਾਰ ਸ਼ੈਲਰ ਉਦਯੋਗ ਅਤੇ ਪੰਜਾਬ ਦੀ ਹੋਰ ਇੰਡਸਟਰੀ ਨੂੰ ਘੱਟ ਰੇਟਾਂ ’ਤੇ ਬਿਜਲੀ ਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਚਾਰਜ ਹਲਕਾ ਸਨੌਰ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਭੁਨਰਹੇਡ਼ੀ ਵਿਖੇ ਡਾ. ਗੁਰਮੀਤ ਸਿੰਘ ਬਿੱਟੂ ਅਤੇ ਗੁਰਮੇਜ ਭੁਨਰਹੇਡ਼ੀ ਵੱਲੋਂ ਆਯੋਜਿਤ ਧਾਰਮਕ ਸਮਾਗਮ ਵਿਚ ਸ਼ਮੂਲੀਅਤ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਹੈਰੀਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸ਼ੈਲਰ ਉਦਯੋਗ ਅਤੇ ਪੰਜਾਬ ਦੀ ਹੋਰ ਇੰਡਸਟਰੀ ਨੂੰ ਰਾਤ 10 ਤੋਂ ਸਵੇਰੇ 6 ਵਜੇ ਤੱਕ 1 ਰੁਪਇਆ 25 ਪੈਸੇ ਪ੍ਰਤੀ ਯੂਨਿਟ ਬਿਜਲੀ ਘੱਟ ਰੇਟ ’ਤੇ ਮੁਹੱਈਆ ਕਰਵਾ ਕੇ ਸ਼ੈਲਰ ਤੇ ਹੋਰ ਇੰਡਸਟਰੀ ਨੂੰ ਬਚਾਉਣ ਦੇ ਉਪਰਾਲੇ ਕੀਤੇ ਹਨ। ਆਮ ਇੰਡਸਟਰੀ ਲਈ ਬਿਜਲੀ ਰੇਟ 6 ਰੁਪਏ ਤੋਂ ਵੀ ਵੱਧ ਪ੍ਰਤੀ ਯੂਨਿਟ ਹੈ। ਇਸ ਮੌਕੇ ਡਾ. ਗੁਰਮੀਤ ਸਿੰਘ ਬਿੱਟੂ ਦੇ ਨਵੇਂ ਸ਼ੈਲਰ ਜੀ. ਐੱਸ. ਰਾਈਸ ਮਿੱਲ ਦਾ ਮਾਤਾ ਡਾ. ਪੂਰਨ ਕੌਰ, ਹਰਿੰਦਰਪਾਲ ਸਿੰਘ ਹੈਰੀਮਾਨ ਅਤੇ ਕੇ. ਕੇ. ਸ਼ਰਮਾ ਨੇ ਬਟਨ ਦਬਾ ਕੇ ਉਦਘਾਟਨ ਕੀਤਾ। ਇਸ ਮੌਕੇ ਜੋਗਿੰਦਰ ਸਿੰਘ ਕਾਕਡ਼ਾ, ਅਸ਼ਵਨੀ ਕੁਮਾਰ ਬੱਤਾ ਪ੍ਰਧਾਨ ਬਲਾਕ, ਅਮਨ ਨੈਣਾ, ਗੁਰਮੇਜ ਸਿੰਘ ਭੁਨਰਹੇਡ਼ੀ, ਜਰਨੈਲ ਸਿੰਘ ਕਰਤਾਰਪੁਰ ਮੈਂਬਰ ਕਾਰਜਕਾਰਨੀ ਐੱਸ. ਜੀ. ਪੀ. ਸੀ., ਗੁਰਮੇਲ ਸਿੰਘ, ਕਾਲਾ ਪੰਜੇਟਾ, ਭੀਮ ਪੂਨੀਆਂ, ਜਸਪਾਲ ਸਿੰਗਲਾ, ਚਰਨਜੀਤ ਭੈਣੀ, ਮਨਿੰਦਰ ਫਰਾਂਸਵਾਲਾ ਅਤੇ ਮਾਨ ਸਿੰਘ ਨੰਬਰਦਾਰ ਮੈਂਬਰ ਜ਼ਿਲਾ ਪ੍ਰੀਸ਼ਦ, ਰਾਜਵਿੰਦਰ ਸਿੰਘ, ਜਗਮੋਹਨ ਗੰਗਰੌਲਾ, ਰਵਨੀਤ ਮਹਿਮੂਦਪੁਰ, ਸਤੀਸ਼ ਸ਼ਰਮਾ, ਪ੍ਰਭਜਿੰਦਰ ਬੱਚੀ ਪੀ. ਏ. ਗੁਰਮੁਖ ਸਿੰਘ, ਰਾਮਕਰਨ, ਰਾਮ ਸਿੰਘ, ਮੋਹਨ ਸਿੰਘ, ਜਸਵਿੰਦਰ ਸਿੰਘ, ਸਰਬਜੀਤ ਸਿੰਘ ਤੇ ਪ੍ਰਿਥੀਪਾਲ ਸਿੰਘ ਅਕਾਲੀ ਆਗੂ ਵੀ ਹਾਜ਼ਰ ਸਨ।


Related News