ਬੂਹੇ ਦੀ ਸਫਾਈ ਲਈ ਕਾਨੂੰਨੀ ਜੰਗ ਜਿੱਤ ਕੇ ਪ੍ਰਸ਼ਾਸਨ ਅੱਗੇ ਬੇਬੱਸ ਹੋਇਆ ਜੰਗ ਸਿੰਘ

Monday, Nov 12, 2018 - 02:25 PM (IST)

ਬੂਹੇ ਦੀ ਸਫਾਈ ਲਈ ਕਾਨੂੰਨੀ ਜੰਗ ਜਿੱਤ ਕੇ ਪ੍ਰਸ਼ਾਸਨ ਅੱਗੇ ਬੇਬੱਸ ਹੋਇਆ ਜੰਗ ਸਿੰਘ

ਪਟਿਆਲਾ (ਜੋਸ਼ੀ, ਡਿੰਪਲ)-ਇਕ ਪਾਸੇ ਭਾਰਤ ਸਰਕਾਰ ਤੇ ਸੂਬਾ ਸਰਕਾਰ ‘ਸਵੱਛ ਭਾਰਤ’ ਮੁਹਿੰਮ ਅਧੀਨ ਸਫਾਈ ਤੇ ਚੌਗਿਰਦਾ ਸਾਫ ਰੱਖਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਅਤੇ ਪ੍ਰਸ਼ਾਸਨ ਦੀਆਂ ਜ਼ਿੰਮੇਵਾਰੀਆਂ ਫਿਕਸ ਕਰਦੀ ਹੈ। ਇਸ ਵੱਲ ਵਿਸ਼ੇਸ਼ ਧਿਆਨ ਅਤੇ ਅਨੁਸ਼ਾਸਨਹੀਣ ਵਿਅਕਤੀ ਵਿਰੁੱਧ ਕਾਰਵਾਈ ਕਰਨ ਲਈ ਕਹਿੰਦੀ ਤਾਂ ਕਿ ਭਾਰਤ ਅਤੇ ਪੰਜਾਬ ਤੰਦਰੁਸਤ ਬਣ ਸਕੇ। ਅਜਿਹੇ ਹਾਲਾਤ ਨਾਲ ਆਮ ਨਾਗਰਿਕ ਨਹੀਂ ਸਗੋਂ ਸੇਵਾਮੁਕਤ ਮੁਲਾਜ਼ਮ ਅਾਪਣੇ 3 ਪੁੱਤ-ਪੋਤਰੇ ਆਰਮੀ ਭੇਜਣ ਵਾਲਾ ਜੰਗ ਸਿੰਘ ਰਾਮਪੁਰ ਛੰਨਾ ਹੈ। ਉਹ ਆਪਣੀ ਖੁਦ ਦੀ ਗਲੀ ਵਿਚ ਉੁਸ ਦੇ ਗੁਆਂਢੀ ਵੱਲੋਂ ਫਲੱਸ਼ ਦਾ ਪਾਣੀ ਤੇ ਘਰ ਦਾ ਗੰਦਾ ਪਾਣੀ ਨਿਕਲਣ ਕਾਰਨ ਪੈ ਰਹੇ ਗੰਦ ਤੋਂ ਦੁਖੀ ਹੈ। ਉਸ ਨੇ ਪ੍ਰੈੱਸ ਅਤੇ ਸਥਾਨਕ ਐੱਸ. ਐੱਚ. ਓ. ਸੁਖਪਾਲ ਸਿੰਘ ਨੂੰ ਲਿਖਤੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਗੁਆਂਢੀ ਨਾਰੰਗ ਸਿੰਘ ਨੂੰ ਜ਼ੁਬਾਨੀ ਕਈ ਵਾਰ ਬੇਨਤੀਆਂ ਕਰਨ ਦੇ ਨਾਲ-ਨਾਲ ਇਸ ਸਬੰਧੀ ਸਾਡਾ ਲੋਅਰ ਕੋਰਟ ਮਾਲੇਰਕੋਟਲਾ ਵਿਖੇ ਕੇਸ ਚਲਦਾ ਸੀ, ਜਿਸ ਦਾ ਫ਼ੈਸਲਾ ਵੀ ਮੇਰੇ ਹੱਕ ਵਿਚ ਹੋ ਗਿਆ। ਇਸ ਤੋਂ ਬਾਅਦ ਨਾਇਬ ਸਿੰਘ ਨੇ ਮਾਣਯੋਗ ਸੈਸ਼ਨ ਕੋਰਟ ਵਿਚ ਫ਼ੈਸਲੇ ਨੂੰ ਚੈਲੇਂਜ ਕੀਤਾ ਤਾਂ ਕੋਰਟ ਨੇ ਮੇਰੇ ਹੱਕ ਵਾਲਾ ਲੋਅਰ ਕੋਰਟ ਦਾ ਫ਼ੈਸਲਾ ਜਿਉਂ ਦਾ ਤਿਉਂ ਕਰ ਦਿੱਤਾ। ਉਸ ਨੇ ਦੱਸਿਆ ਕਿ ਮੈਂ 65 ਸਾਲ ਦੀ ਉਮਰ ਵਿਚ ਬਹੁਤਾ ਚੱਲ-ਫਿਰ ਨਹੀਂ ਸਕਦਾ। ਮੇਰੇ ਪੁੱਤ-ਪੋਤੇ ਵੀ ਦੇਸ਼ ਦੀ ਸੇਵਾ ਨੂੰ ਸਮਰਪਤ ਹਨ। ਮੈਨੂੰ ਇਨਸਾਫ ਲਈ ਦਰ-ਦਰ ਭਟਕਣਾ ਪੈ ਰਿਹਾ ਹੈ। ਮੈਂ ਇਸ ਸਬੰਧੀ ਥਾਣਾ ਅਮਰਗਡ਼੍ਹ ਵਿਖੇ 29 ਸਤੰਬਰ ਨੂੰ ਦਰਖਾਸਤ ਵੀ ਦੇ ਚੁੱਕਾ ਹਾਂ। ਉਹ ਹੋਰ ਲਲਕਾਰੇ ਮਾਰ ਰਹੇ ਹਨ ਕਿ ਅਦਾਲਤਾਂ ਤੇ ਪੁਲਸ ਸਾਡਾ ਕੀ ਕਰ ਲੈਣਗੀਆਂ? ਪੁਲਸ ਦੇ ਨਾਲ ਸਰਕਾਰ ਦੇ ਨੰਬਰਾਂ ’ਤੇ ਵੀ ਫੋਨ ਕੀਤੇ ਪਰ ਕਿਸੇ ਨੇ ਵੀ ਯੋਗ ਕਾਰਵਾਈ ਨਹੀਂ ਕੀਤੀ। ਜਿਸ ਗਲੀ ਵਿਚ ਗੁਆਂਢੀ ਵੱਲੋਂ ਪਾਈਪ ਪਾਏ ਗਏ ਹਨ, ਇਹ ਗਲੀ ਮੇਰੀ ਨਿੱਜੀ ਹੈ। ਇਸ ਵਿਚ ਕਿਸੇ ਦੀ ਕੋਈ ਦਖਲਅੰਦਾਜ਼ੀ ਨਹੀਂ। ਪਹਿਲਾਂ ਭਾਈਚਾਰਕ ਸਾਂਝ ਕਾਰਨ ਇਹ ਪਾਈਪ ਕੁੱਝ ਸਮੇਂ ਲਈ ਰਖਵਾ ਲਏ ਸਨ। ਉਸ ਤੋਂ ਬਾਅਦ ਇਹ ਪ੍ਰੇਸ਼ਾਨੀ ਦਾ ਮੁੱਖ ਕਾਰਨ ਬਣ ਗਏ। ਘਰ ਦੇ ਦਰਵਾਜ਼ੇ ਅੱਗੇ ਗੰਦਾ ਪਾਣੀ ਖੜ੍ਹਾ ਹੈ। ਬਦਬੂ ਪ੍ਰੇਸ਼ਾਨ ਕਰਦੀ ਹੈ। ਉਸ ਨੇ ਪ੍ਰਸ਼ਾਸਨ ਦੇ ਨਾਲ-ਨਾਲ ਪੁਲਸ ਤੋਂ ਮੰਗ ਕੀਤੀ ਕਿ ਮੇਰੀ ਦਰਖਾਸਤ ’ਤੇ ਕਾਰਵਾਈ ਸੱਚਾਈ ਅਨੁਸਾਰ ਕੀਤੀ ਜਾਵੇ, ਨਹੀਂ ਮੈਨੂੰ ਮਜਬੂਰੀਵੱਸ ਆਪਣੇ ਪੁੱਤ-ਪੋਤਰੇ ਆਰਮੀ ਦੀ ਸੇਵਾ ਤੋਂ ਵਾਪਸ ਬੁਲਾਉਣੇ ਪੈਣਗੇ। ਇਸ ਦੀ ਜ਼ਿੰਮੇਵਾਰ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ। ਇਸ ਪਿੰਡ ਵਿਚ ਪ੍ਰਬੰਧਕ ਲੱਗਾ ਹੋਣ ਕਾਰਨ ਵਾਰ-ਵਾਰ ਲਿਖਤੀ ਬੇਨਤੀਆਂ ਕਰਨ ਦੇ ਬਾਵਜੂਦ ਨਾ ਪ੍ਰਬੰਧਕ ਅਤੇ ਨਾ ਹੀ ਬੀ. ਡੀ. ਪੀ. ਓ. ਮਾਲੇਰਕੋਟਲਾ ਨੇ ਇਸ ਸਬੰਧੀ ਕਾਰਵਾਈ ਕੀਤੀ ਹੈ।(ਡੱਬੀ) ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ : ਥਾਣਾ ਮੁਖੀ ਇਸ ਸਬੰਧੀ ਐੱਸ. ਐੱਚ. ਓ. ਅਮਰਗਡ਼੍ਹ ਸੁਖਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡਾ ਮੁੱਖ ਕੰਮ ਲੜਾਈ ਰੋਕਣਾ ਹੈ। ਦੋਵਾਂ ਧਿਰਾਂ ਨੂੰ ਭਰੋਸੇ ਵਿਚ ਲੈ ਕੇ ਮਾਮਲਾ ਸੁਲਝਾਉਣ ਦਾ ਯਤਨ ਕੀਤਾ ਜਾਵੇਗਾ। ਸਚਾਈ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਧੱਕੇਸ਼ਾਹੀ ਬਰਦਾਸ਼ਤ ਨਹੀਂ ਹੋਵੇਗੀ। ਇਸ ਸਬੰਧੀ ਏ. ਐੱਸ. ਆਈ ਦੀ ਜ਼ਿੰਮੇਵਾਰੀ ਫਿਕਸ ਕਰ ਦਿੱਤੀ ਹੈ। ਪੜਤਾਲ ਕਰ ਕੇ ਇਨਸਾਫ ਕੀਤਾ ਜਾਵੇਗਾ ।


Related News