ਪਟਿਆਲਾ ਜ਼ਿਲੇ ''ਚ ਕਾਂਗਰਸ ਵੱਲੋਂ ਉਤਾਰੇ 6 ''ਚੋਂ 4 ਉਮੀਦਵਾਰਾਂ ਦੇ ਬਾਗੀ ਸੁਰ

Thursday, Jan 20, 2022 - 04:13 PM (IST)

ਪਟਿਆਲਾ ਜ਼ਿਲੇ ''ਚ ਕਾਂਗਰਸ ਵੱਲੋਂ ਉਤਾਰੇ 6 ''ਚੋਂ 4 ਉਮੀਦਵਾਰਾਂ ਦੇ ਬਾਗੀ ਸੁਰ

ਪਟਿਆਲਾ : ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲੇ ਪਟਿਆਲਾ 'ਚ ਕਾਂਗਰਸ ਲਈ ਚੋਣ ਮੈਦਾਨ ਫਤਿਹ ਕਰਨਾ ਆਸਾਨ ਨਹੀਂ ਲੱਗ ਰਿਹਾ। ਕਾਂਗਰਸ ਨੇ ਜ਼ਿਲੇ ਦੀਆਂ 8 ਸੀਟਾਂ 'ਚੋਂ 6 'ਤੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ, ਜਿਨ੍ਹਾਂ 'ਚੋਂ 4 ਨੇ ਵਿਰੋਧ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ 'ਚ ਪਟਿਆਲਾ ਦਿਹਾਤੀ, ਸਨੌਰ, ਸਮਾਣਾ ਤੇ ਨਾਭਾ ਵਿਧਾਨ ਸਭਾ ਹਲਕੇ ਸ਼ਾਮਲ ਹਨ। ਵਿਰੋਧ ਕਰਨ ਵਾਲਿਆਂ 'ਚ ਸਾਬਕਾ ਮੰਤਰੀ ਤੋਂ ਇਲਾਵਾ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਵੀ ਸ਼ਾਮਲ ਹਨ। ਇਸ ਹਾਲਤ ਵਿੱਚ ਕਾਂਗਰਸ ਉਮੀਦਵਾਰਾਂ ਨੂੰ ਇਨ੍ਹਾਂ ਚੋਣਾਂ 'ਚ ਜ਼ੋਰ ਲਾਉਣ ਤੋਂ ਪਹਿਲਾਂ ਆਪਣੀ ਪਾਰਟੀ ਦੇ ਨੇਤਾਵਾਂ ਤੇ ਆਗੂਆਂ ਦਾ ਸਮਰਥਨ ਹਾਸਲ ਕਰਨਾ ਚੁਣੌਤੀ ਬਣ ਗਿਆ ਹੈ।

ਇਹ ਵੀ ਪੜ੍ਹੋ : ਸੰਯੁਕਤ ਸਮਾਜ ਮੋਰਚਾ ਤੇ ਕਿਸਾਨ ਲੀਡਰ ਰਾਜੇਵਾਲ ਘਿਰੇ ਵਿਵਾਦਾਂ 'ਚ

ਪਟਿਆਲਾ ਦਿਹਾਤੀ : ਇਸ ਸੀਟ ਤੋਂ ਮੰਤਰੀ ਬ੍ਰਹਮ ਮਹਿੰਦਰਾ ਦੇ ਬੇਟੇ ਮੋਹਿਤ ਮਹਿੰਦਰਾ ਨੂੰ ਟਿਕਟ ਮਿਲੀ ਹੈ। ਪਟਿਆਲਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਨਰਿੰਦਰ ਲਾਲੀ ਉਨ੍ਹਾਂ ਦੇ ਖ਼ਿਲਾਫ਼ ਪਹਿਲਾਂ ਬਾਗ਼ੀ ਹੋ ਚੁੱਕੇ ਹਨ। ਲਾਲੀ ਕਹਿ ਚੁੱਕੇ ਹਨ ਕਿ ਪਾਰਟੀ ਬ੍ਰਹਮ ਮਹਿੰਦਰਾ ਜਾਂ ਪਰਿਵਾਰ 'ਚੋਂ ਕਿਸੇ ਨੂੰ ਕਿਤੋਂ ਵੀ ਟਿਕਟ ਦੇਵੇ, ਉਹ ਉਨ੍ਹਾਂ ਨੂੰ ਸਮਰਥਨ ਨਹੀਂ ਦੇਣਗੇ, ਭਾਵੇਂ ਪਾਰਟੀ ਉਨ੍ਹਾਂ ਨੂੰ ਪ੍ਰਧਾਨਗੀ ਤੋਂ ਹਟਾ ਦੇਵੇ। ਲਾਲੀ ਨੂੰ ਪਟਿਆਲਾ ਸ਼ਹਿਰੀ ਤੋਂ ਸਿੱਧੂ ਨੇ ਪ੍ਰਧਾਨ ਬਣਾਇਆ ਸੀ। ਲਾਲੀ ਨੇ ਕਿਹਾ ਕਿ ਉਹ ਅਗਲੀ ਰਣਨੀਤੀ ਲਈ ਸ਼ੁੱਕਰਵਾਰ ਨੂੰ ਸਮਰਥਕਾਂ ਨਾਲ ਮੀਟਿੰਗ ਕਰਨਗੇ।

ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਦੀ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ, ਹਰ ਪੱਖ 'ਤੇ ਖੁੱਲ੍ਹ ਕੇ ਬੋਲੇ (ਵੀਡੀਓ)

ਸਨੌਰ : ਕਾਂਗਰਸ ਨੇ ਇਥੋਂ ਨਵਜੋਤ ਸਿੱਧੂ ਦੇ ਕਰੀਬੀ ਹਰਿੰਦਰਪਾਲ ਸਿੰਘ ਹੈਰੀ ਮਾਨ ਨੂੰ ਉਮੀਦਵਾਰ ਬਣਾਇਆ ਹੈ। ਉਹ ਪਿਛਲੀ ਵਿਧਾਨ ਸਭਾ ਚੋਣ ਹਾਰ ਗਏ ਸਨ। ਇਸ ਸੀਟ ਤੋਂ ਸਾਬਕਾ ਮੰਤਰੀ ਲਾਲ ਸਿੰਘ ਟਿਕਟ ਲਈ ਦਾਅਵੇਦਾਰੀ ਜਤਾ ਰਹੇ ਸਨ। ਇਸ ਕਰਕੇ ਵੀ ਇਹ ਸੀਟ ਕਾਂਗਰਸ ਲਈ ਦਿੱਕਤ ਪੈਦਾ ਕਰ ਰਹੀ ਹੈ। ਹਾਲਾਂਕਿ ਸਿੱਧੂ ਵੀ ਹੈਰੀ ਮਾਨ ਦੇ ਪੱਖ 'ਚ ਜਨਸਭਾ ਕਰ ਚੁੱਕੇ ਹਨ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਦੌਰਾਨ ਹਰੀਸ਼ ਚੌਧਰੀ ਦਾ ਵੱਡਾ ਬਿਆਨ, 'ਕਿਸੇ ਨਿੱਜੀ ਨੇਤਾ ਦਾ ਚਿਹਰਾ ਅੱਗੇ ਨਹੀਂ ਕਰੇਗੀ ਕਾਂਗਰਸ'

ਸਮਾਣਾ : ਕਾਂਗਰਸ ਨੇ ਇਥੋਂ ਮੌਜੂਦਾ ਵਿਧਾਇਕ ਕਾਕਾ ਰਾਜਿੰਦਰ ਸਿੰਘ ਨੂੰ ਟਿਕਟ ਦਿੱਤੀ ਹੈ ਪਰ ਕਿਸੇ ਸਮੇਂ ਉਨ੍ਹਾਂ ਦੇ ਕਰੀਬੀ ਰਹੇ ਸਥਾਨਕ ਨੇਤਾ ਹੀ ਉਨ੍ਹਾਂ ਦਾ ਸਾਥ ਨਹੀਂ ਦੇ ਰਹੇ। ਉਨ੍ਹਾਂ ਦੇ ਪਿਤਾ ਅਤੇ ਸਾਬਕਾ ਮੰਤਰੀ ਲਾਲ ਸਿੰਘ ਦੇ ਕਰੀਬੀ ਸੁਰਿੰਦਰ ਸਿੰਘ ਖੇੜਕੀ ਕਾਂਗਰਸ ਛੱਡ ਕੈਪਟਨ ਅਮਰਿੰਦਰ ਨਾਲ ਮਿਲ ਗਏ ਹਨ। ਖੇੜਕੀ ਨੇ 2007 ਦੀਆਂ ਚੋਣਾਂ 'ਚ ਕਾਕਾ ਰਾਜਿੰਦਰ ਸਿੰਘ ਲਈ ਕਾਫੀ ਕੰਮ ਕੀਤਾ ਪਰ ਪਾਰਟੀ ਛੱਡਣ ਸਮੇਂ ਆਰੋਪ ਲਾਇਆ ਕਿ ਉਨ੍ਹਾਂ ਨੂੰ ਬਦਲੇ 'ਚ ਉਹ ਸਨਮਾਨ ਨਹੀਂ ਮਿਲਿਆ, ਜਿਸ ਦੇ ਉਹ ਹੱਕਦਾਰ ਸਨ।

ਇਹ ਵੀ ਪੜ੍ਹੋ : ਭਗਵੰਤ ਮਾਨ ਦੇ ਇਸ ਹਲਕੇ ਤੋਂ ਚੋਣ ਲੜਨ ਦੀ ਚਰਚਾ, ਅੱਜ ਸ਼ਾਮ ਕੇਜਰੀਵਾਲ ਕਰਨਗੇ ਐਲਾਨ

ਨਾਭਾ : ਸ਼੍ਰੋਮਣੀ ਅਕਾਲੀ ਦਲ ਛੱਡ ਕਾਂਗਰਸ 'ਚ ਆਏ ਮੱਖਣ ਸਿੰਘ ਲਾਲਕਾ ਨਾਭਾ ਸੀਟ ਤੋਂ ਟਿਕਟ ਦੀ ਦਾਅਵੇਦਾਰੀ ਜਤਾ ਰਹੇ ਸਨ ਪਰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਟਿਕਟ ਮਿਲਣ 'ਤੇ ਲਾਲਕਾ ਨੇ ਇਸ ਦਾ ਖੁੱਲ੍ਹ ਕੇ ਵਿਰੋਧ ਕੀਤਾ ਤੇ ਕਾਂਗਰਸ ਛੱਡ ਪੰਜਾਬ ਲੋਕ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ। ਲਾਲਕਾ ਦਾ ਕਹਿਣਾ ਹਾ ਕਿ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਕਿਸੇ ਵੀ ਭ੍ਰਿਸ਼ਟ ਵਿਅਕਤੀ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ ਪਰ ਧਰਮਸੋਤ 'ਤੇ ਸਕਾਲਰਸ਼ਿਪ ਘਪਲੇ ਦੇ ਆਰੋਪ ਲੱਗੇ ਤੇ ਉਨ੍ਹਾਂ ਨੂੰ ਟਿਕਟ ਦੇ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ : 228 ਗਸ਼ਤ ਟੀਮਾਂ ਤੇ 351 ਵੀਡੀਓ ਨਿਗਰਾਨ ਟੀਮਾਂ ਹੋਣਗੀਆਂ ਤਾਇਨਾਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News