ਫਤਿਹਗੜ੍ਹ ਸਾਹਿਬ: ਜ਼ਮੀਨੀ ਵਿਵਾਦ ਨੂੰ ਲੈ ਕੇ ਪਿੰਡ ਵਾਸੀਆਂ ਨੇ ਕੀਤੀ ਇਹ ਮੰਗ

04/21/2020 12:16:32 PM

ਫਤਿਹਗੜ੍ਹ ਸਾਹਿਬ (ਵਿਪਨ): ਫਤਿਹਗੜ੍ਹ ਸਾਹਿਬ ਦੇ ਨਾਲ ਲੱਗਦੇ ਪਿੰਡ ਵਜੀਰਾਬਾਦ ਤੋਂ ਸਰਕਾਰ ਤੇ ਪਿੰਡ ਵਾਲਿਆਂ 'ਚ ਜ਼ਮੀਨ ਨੂੰ ਲੈ ਕੇ ਵਿਵਾਦ ਦਾ ਮਾਮਲਾ ਸਾਹਮਣੇ ਆਇਆ ਹੈ।  ਜਾਣਕਾਰੀ ਮੁਤਾਬਕ 130 ਏਕੜ ਜ਼ਮੀਨ ਜਿਸ 'ਤੇ ਦਵਾਈ ਦੀ ਫੈਕਟਰੀ ਲਗਾਉਣਾ ਚਾਹੁੰਦੀ ਹੈ ਜਿਸ ਦਾ ਮਤਾ ਵਿਧਾਨ ਸਭਾ 'ਚ ਪਾਸ ਵੀ ਹੋ ਚੁੱਕਾ ਹੈ ਉਧਰ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਹ ਜ਼ਮੀਨ ਰੁਕਵਾਇਰ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਜ਼ਮੀਨ ਕਈ ਸਾਲਾਂ ਤੋਂ ਪਿੰਡ ਵਾਸੀ ਪਾਉਂਦੇ ਆ ਰਹੇ ਹਨ ਜਿਸ ਨਾਲ ਪਿੰਡ ਵਾਲਿਆਂ ਦੇ ਘਰਾਂ ਦਾ ਗੁਜ਼ਾਰਾ ਚੱਲ ਰਿਹਾ ਹੈ। ਬੀ.ਡੀ.ਓ. ਸਰਹਿੰਦ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ ਉਨ੍ਹਾਂ ਕਿਹਾ ਕਿ ਨਿਰਪੱਖਤਾ ਨਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਹ ਜ਼ਮੀਨ ਰੁਕਵਾਇਰ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਜ਼ਮੀਨ ਕਈ ਸਾਲਾਂ ਤੋਂ ਪਿੰਡ ਵਾਸੀ ਪਾਉਂਦੇ ਆ ਰਹੇ ਹਨ ਜਿਸ ਨਾਲ ਪਿੰਡ ਵਾਲਿਆਂ ਦੇ ਘਰਾਂ ਦਾ ਗੁਜ਼ਾਰਾ ਚੱਲ ਰਿਹਾ ਹੈ। ਉਨ੍ਹਾਂ ਨੇ ਸਰਪੰਚ ਤੇ ਦੋਸ਼ ਲਾਏ ਕਿ ਮਤੇ 'ਤੇ ਉਨ੍ਹਾਂ ਦੇ ਜਾਲੀ ਸਾਇਨ ਕਰੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਚਾਂ ਵੱਲੋਂ ਕਿਸੇ ਮਤੇ 'ਤੇ ਕੋਈ ਵੀ ਸਾਈਨ ਨਹੀਂ ਕੀਤੇ ਗਏ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਹ ਫੈਕਟਰੀ ਪਿੰਡ 'ਚ ਨਾ ਲਗਾਈ ਜਾਵੇ ਤਾਂ ਜੋ ਪਿੰਡ ਵਾਲਿਆਂ ਦੀ ਰੋਜ਼ੀ ਰੋਟੀ ਚੱਲਦੀ ਰਹੇ।

PunjabKesari

ਉਧਰ ਜਦੋਂ ਦੂਜੇ ਪਾਸੇ ਸਰਪੰਚ ਦੇ ਲੜਕੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਪਿੰਡ ਦੇ ਵਿਕਾਸ ਲਈ ਇਹ ਫੈਕਟਰੀ ਇੱਥੇ ਲਗਾ ਰਹੀ ਹੈ ਜਿਸ ਨਾਲ ਪਿੰਡ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਹੋਵੇਗਾ ਅਤੇ ਇਨ੍ਹਾਂ ਪੈਸਿਆਂ ਨਾਲ ਪਿੰਡ ਦਾ ਵਿਕਾਸ ਵੀ ਹੋਵੇਗਾ ਉਨ੍ਹਾਂ ਕਿਹਾ ਕਿ ਜੋ ਪਿੰਡ ਵਾਲੇ ਕਹਿ ਰਹੇ ਨੇ ਕਿ ਜਾਅਲੀ ਸਾਈਨ ਉਨ੍ਹਾਂ ਦੇ ਕਰਵਾ ਲਏ ਨੇ ਇਹ ਬਿਲਕੁਲ ਝੂਠ ਹੈ ਉਨ੍ਹਾਂ ਖੁਦ ਇਹ ਮਤਾ ਪੜ੍ਹ ਕੇ ਸਾਈਨ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਪਿੰਡ ਦੇ ਵਿਕਾਸ ਲਈ ਹੀ ਹੋ ਰਿਹਾ ਹੈ ਪਰ ਅਕਾਲੀ ਦਲ ਦੇ ਵਰਕਰ ਨਹੀਂ ਚਾਹੁੰਦੇ ਕਿ ਇਸ ਪਿੰਡ ਦਾ ਵਿਕਾਸ ਹੋ ਸਕੇ।ਜਦੋਂ ਇਸ ਸਬੰਧ 'ਚ ਬੀ.ਡੀ.ਓ. ਸਰਹਿੰਦ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ। ਉਨ੍ਹਾਂ ਕਿਹਾ ਕਿ ਨਿਰਪੱਖਤਾ ਨਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।


Shyna

Content Editor

Related News