7 ਕਿੱਲੋ ਭੁੱਕੀ ਸਮੇਤ 2 ਵਿਅਕਤੀ ਗ੍ਰਿਫ਼ਤਾਰ
Sunday, Aug 09, 2026 - 04:07 PM (IST)
ਪਟਿਆਲਾ (ਬਲਜਿੰਦਰ)- ਥਾਣਾ ਸ਼ੰਭੂ ਦੇ ਐੱਸ. ਐੱਚ. ਓ. ਸਵਰਨ ਸਿੰਘ ਦੀ ਅਗਵਾਈ ਹੇਠ ਦੋ ਵਿਅਕਤੀਆਂ ਨੂੰ 7 ਕਿੱਲੋ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸ. ਆਈ. ਸਵਰਨ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਵਰੁਣ ਸ਼ਰਮਾ, ਐੱਸ. ਪੀ. ਸਵਰਨਜੀਤ ਕੌਰ ਅਤੇ ਡੀ. ਐੱਸ. ਪੀ. ਦਲਜੀਤ ਸਿੰਘ ਵਿਰਕ ਦੇ ਨਿਰਦੇਸ਼ਾਂ 'ਤੇ ਇਸ ਮਾਮਲੇ 'ਚ ਸ਼ੈਲੇਂਦਰ ਪੁੱਤਰ ਰਾਮ ਕੁਮਾਰ ਵਾਸੀ ਪਿੰਡ ਰੋਸਾਰਾ ਥਾਣਾ ਮਹਾਰਾਜਗੰਜ ਜ਼ਿਲ੍ਹਾ ਰਾਏਬਰੇਲੀ (ਯੂ. ਪੀ.) ਹਾਲ ਵਾਸੀ ਨਿਹਾਲ ਸਿੰਘ ਵਾਲਾ (ਮੋਗਾ) ਅਤੇ ਅਮਰਦੀਪ ਪਾਲ ਪੁੱਤਰ ਗਯਾ ਪ੍ਰਸ਼ਾਦ ਪਾਲ ਵਾਸੀ ਪਿੰਡ ਦਿਰਪਾਲ ਗੰਜ ਥਾਣਾ ਮੋਰਾਵਾ ਜ਼ਿਲ੍ਹਾ ਉਨਾਓ (ਯੂ. ਪੀ.) ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 7 ਕਿੱਲੋ ਭੁੱਕੀ ਬਰਾਮਦ ਕੀਤੀ ਗਈ। ਇਨ੍ਹਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ: ਦਿਨ-ਦਿਹਾੜੇ ਰਾਹ 'ਚ ਘੇਰ ਸਰਕਾਰੀ ਸਕੂਲ ਦੇ ਹੈੱਡ ਮਾਸਟਰ ਦਾ ਕਰ 'ਤਾ ਕਤਲ
ਉਨ੍ਹਾਂ ਦੱਸਿਆ ਕਿ ਐੱਸ. ਆਈ. ਬਹਾਦਰ ਰਾਮ ਪੁਲਸ ਪਾਰਟੀ ਸਮੇਤ ਮੇਨ ਹਾਈਵੇਅ ਅੰਬਾਲਾ ਤੋਂ ਰਾਜਪੁਰਾ ਹੱਦ 'ਤੇ ਪਿੰਡ ਮਹਿਮਦਪੁਰ ਸ਼ੰਭੂ ਬੈਰੀਅਰ ਵਿਖੇ ਮੌਜੂਦ ਸਨ। ਜਿੱਥੇ ਅੰਬਾਲਾ ਸਾਈਡ ਤੋਂ ਦੋ ਮੋਨੇ ਨੌਜਵਾਨ ਆਏ, ਜਿਨ੍ਹਾਂ ਨੇ ਬੈਗ ਫੜਿਆ ਹੋਇਆ ਸੀ। ਉਹ ਪੁਲਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਪਿੱਛੇ ਮੁੜਨ ਲੱਗੇ ਤਾਂ ਸ਼ੱਕ ਦੇ ਆਧਾਰ 'ਤੇ ਉਕਤ ਵਿਅਕਤੀਆਂ ਨੂੰ ਕਾਬੂ ਕਰਕੇ ਬੈਗ ਚੈੱਕ ਕੀਤਾ ਗਿਆ, ਜਿਸ 'ਚੋਂ 7 ਕਿੱਲੋ ਭੁੱਕੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਦੋਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਭੁੱਕੀ ਕਿੱਥੋਂ ਲੈ ਕੇ ਆਏ ਸਨ ਅਤੇ ਅੱਗੇ ਕਿੱਥੇ ਸਪਲਾਈ ਕਰਨੀ ਸੀ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਇਕ ਹੋਰ ਪਾਰਟੀ ਦੀ ਐਂਟਰੀ! 2027 ਦੀਆਂ ਚੋਣਾਂ ਲੜਣ ਦਾ ਕੀਤਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
