ਸਿਵਲ ਸਰਜਨ ਦਫ਼ਤਰ ਦੇ ਕਮਰੇ ਦੀ ਛੱਤ ਡਿੱਗੀ, ਵਾਲ-ਵਾਲ ਬਚੇ

08/21/2019 12:21:14 PM

ਪਟਿਆਲਾ (ਪਰਮੀਤ)—ਪਟਿਆਲਾ ਦੇ ਸਿਵਲ ਸਰਜਨ ਦਫਤਰ ਵਿਚ ਅੱਜ ਸਵੇਰੇ ਇਕ ਕਮਰੇ ਦੀ ਛੱਤ ਡਿੱਗ ਪਈ। ਜਦੋਂ ਛੱਤ ਡਿੱਗੀ ਤਾਂ ਉਸ ਵੇਲੇ ਕਮਰੇ ਵਿਚ ਕੋਈ ਨਹੀਂ ਸੀ। ਕਿਸੇ ਵੀ ਜਾਨੀ ਨੁਕਸਾਨ ਤੋਂ ਵਾਲ-ਵਾਲ ਬਚਾਅ ਹੋ ਗਿਆ।ਇਹ ਕਮਰਾ ਸਿਵਲ ਸਰਜਨ ਦਫਤਰ ਵਿਚ ਡਰੱਗ ਇੰਸਪੈਕਟਰ ਦੇ ਕਮਰੇ ਦੇ ਸਾਹਮਣੇ ਬਣਿਆ ਹੈ। ਇਸ ਵਿਚ ਜ਼ੋਨਲ ਲਾਇਸੰਸਿੰਗ ਅਥਾਰਟੀ ਦੇ ਮੁਲਾਜ਼ਮ ਬੈਠਦੇ ਹਨ। ਅਸਲ ਵਿਚ ਇਹ ਇਮਾਰਤ ਕਾਫੀ ਪੁਰਾਣੀ ਹੈ। ਕਈ ਵਰ੍ਹਿਆਂ ਤੋਂ ਇਸ ਦੀ ਮੁਰੰਮਤ ਨਹੀਂ ਹੋਈ।

ਕੇਸ ਚੱਲਣ ਕਾਰਣ ਨਹੀਂ ਹੋਇਆ ਨਵੀਨੀਕਰਨ
ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਕੰਪਲੈਕਸ ਦਾ ਅਦਾਲਤ ਵਿਚ ਕੇਸ ਚੱਲ ਰਿਹਾ ਹੈ, ਜਿਸ ਕਾਰਣ ਇਸ ਦਾ ਨਵੀਨੀਕਰਨ ਨਹੀਂ ਹੋਇਆ ਸਕਿਆ। ਦੱਸਣਯੋਗ ਹੈ ਕਿ ਸਭ ਤੋਂ ਪਹਿਲਾਂ 'ਜਗ ਬਾਣੀ' ਨੇ ਹੀ ਇਸ ਕੰਪਲੈਕਸ ਦੀ ਜ਼ਮੀਨ ਤੋਂ ਆਸਮਾਨ ਤੱਕ ਰਜਿਸਟਰੀ ਹੋਣ ਦੀ ਖਬਰ ਪ੍ਰਕਾਸ਼ਿਤ ਕੀਤੀ ਸੀ। ਇਸ ਉਪਰੰਤ ਇਕ ਸੀਨੀਅਰ ਆਈ. ਏ. ਐੱਸ. ਅਧਿਕਾਰੀ ਨੂੰ ਜੇਲ ਦੀ ਹਵਾ ਵੀ ਖਾਣੀ ਪਈ ਸੀ।


Shyna

Content Editor

Related News