ਬਲਾਕ ਸੰਮਤੀ ਨਾਭਾ ’ਚ ਭੋਜੋਮਾਜਰੀ ਚੇਅਰਮੈਨ ਤੇ ਕਰਮਜੀਤ ਕੌਰ ਵਾਈਸ ਚੇਅਰਮੈਨ ਚੁਣੇ ਗਏ

08/30/2019 4:44:44 PM

ਨਾਭਾ (ਜੈਨ, ਰਾਹੁਲ)—ਬਲਾਕ ਸੰਮਤੀ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਅੱਜ ਐੱਸ.ਡੀ.ਐੱਮ. ਕਾਲਾ ਰਾਮ ਕਾਂਸਲ ਦੀ ਨਿਗਰਾਨੀ ਹੇਠ ਹੋਈ, ਜਿਸ ’ਚ ਜ਼ਿਲਾ ਕਾਂਗਰਸ ਦਿਹਾਤੀ ਦੇ ਉੱਪ ਪ੍ਰਧਾਨ ਤੇ ਆੜਤੀ ਐਸੋ. ਦੇ ਸਾਬਕਾ ਪ੍ਰਧਾਨ ਇਛਿਆਨ ਸਿੰਘ ਭੋਜੋਮਾਜਰੀ ਨੂੰ ਸਰਬ ਸੰਮਤੀ ਨਾਲ ਚੇਅਰਮੈਨ ਅਤੇ ਕਰਮਜੀਤ ਕੌਰ ਸਿੰਭੜੋ (ਦਿਹਾਤੀ) ਨੂੰ ਵਾਈਸ ਚੇਅਰਮੈਨ ਚੁਣਿਆ ਗਿਆ। ਇਸ ਮੌਕੇ ਹਲਕਾ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ, ਪਰਮਜੀਤ ਸਿੰਘ ਕਲਰਮਾਜਰੀ ਸੂਬਾ ਸਕੱਤਰ, ਜਗਜੀਤ ਸਿੰਘ ਦੁਲੱਦੀ (ਚੇਅਰਮੈਨ) ਜਗਤਾਰ ਸਿੰਘ ਸਾਧੋਹੇੜੀ, ਬਲਵਿੰਦਰ ਬਿੱਟੂ ਢੀਂਗੀ, ਗੁਰਜੰਟ ਸਿੰਘ ਦੁਲੱਦੀ, ਜੀਵਨ ਗੁਪਤਾ (ਪ੍ਰਧਾਨ) ਕੌਂਸਲਪ, ਇੰਕਾ ਆਗੂ ਹਾਜ਼ਰ ਸਨ। ਧਰਮਸੌਤ ਨੇ ਮੈਂਬਰਾਂ ਨੂੰ ਹਲਕੇ ਦੇ ਵਿਕਾਸ ਕੰਮ ਈਮਾਨਦਾਰੀ ਨਾਲ ਕਰਨ ਦੀ ਪ੍ਰੇਰਣਾ ਦਿੱਤੀ। ਭੋਜੋਮਾਜਰੀ ਨੇ ਕਿਹਾ ਕਿ ਅਸੀਂ ਨਵੀਂ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗੇ।


Shyna

Content Editor

Related News