ਪੰਜਾਬ ''ਚ ਵੱਡਾ ਧਮਾਕਾ! ਟੁੱਟ ਗਏ ਦੁਕਾਨਾਂ ਦੇ ਸ਼ੀਸ਼ੇ, ਇੱਧਰ-ਉਧਰ ਭੱਜਣ ਲੱਗੇ ਲੋਕ

Tuesday, Feb 18, 2025 - 04:14 PM (IST)

ਪੰਜਾਬ ''ਚ ਵੱਡਾ ਧਮਾਕਾ! ਟੁੱਟ ਗਏ ਦੁਕਾਨਾਂ ਦੇ ਸ਼ੀਸ਼ੇ, ਇੱਧਰ-ਉਧਰ ਭੱਜਣ ਲੱਗੇ ਲੋਕ

ਫਾਜ਼ਿਲਕਾ : ਫਾਜ਼ਿਲਕਾ ਦੇ ਮੇਨ ਬਾਜ਼ਾਰ 'ਚ ਵੱਡਾ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਵੈਲਡਿੰਗ ਕਰਦੇ ਸਮੇਂ ਇਹ ਧਮਾਕਾ ਹੋਇਆ ਹੈ। ਗੈਸ ਵੈਲਡਿੰਗ ਦੀ ਟੈਂਕੀ 'ਚ ਇਹ ਧਮਾਕਾ ਹੋਇਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਦੁਕਾਨਦਾਰ ਨੇ ਦੱਸਿਆ ਕਿ ਵੈਲਡਿੰਗ ਕਰਦੇ ਸਮੇਂ ਗੈਸ ਵੈਲਡਿੰਗ ਦੀ ਟੈਂਕੀ ਫੱਟ ਗਈ, ਜਿਸ ਕਾਰਨ ਅਚਾਨਕ ਧਮਾਕਾ ਹੋ ਗਿਆ।

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮਾਂ ਦੇ ਡਿਊਟੀ Time ਨੂੰ ਲੈ ਕੇ ਅਹਿਮ ਖ਼ਬਰ! ਨਹੀਂ ਮਿਲਦੀ ਕੋਈ ਛੁੱਟੀ

ਇਹ ਗੱਲ ਵੀ ਸਾਹਮਣੇ ਆਈ ਹੈ ਕਿ ਟੈਂਕੀ ਅੰਦਰ ਜ਼ਿਆਦਾ ਗੈਸ ਬਣਨ ਕਾਰਨ ਇਹ ਧਮਾਕਾ ਹੋਇਆ ਹੈ। ਇਸ ਕਾਰਨ ਪੂਰੇ ਬਾਜ਼ਾਰ 'ਚ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਅਤੇ ਧਮਾਕਾ ਹੋਣ ਕਾਰਨ ਆਸ-ਪਾਸ ਦੀਆਂ ਕਈ ਦੁਕਾਨਾਂ ਦੇ ਸ਼ੀਸ਼ੇ ਤੱਕ ਟੁੱਟ ਗਏ, ਜਿਸ ਤੋਂ ਬਾਅਦ ਲੋਕ ਇਧਰ-ਉਧਰ ਭੱਜਣ ਲੱਗੇ।

ਇਹ ਵੀ ਪੜ੍ਹੋ : ਪੰਜਾਬ ਦੇ 125 ਪਿੰਡਾਂ ਦੇ ਲੋਕਾਂ ਲਈ ਖ਼ੁਸ਼ਖ਼ਬਰੀ! ਲਿਆ ਗਿਆ ਅਹਿਮ ਫ਼ੈਸਲਾ

ਫਿਲਹਾਲ ਇਸ ਘਟਨਾ ਦੌਰਾਨ ਵੈਲਡਿੰਗ ਕਰਨ ਵਾਲੇ ਵਿਅਕਤੀ ਨੂੰ ਮਾਮੂਲੀ ਜਿਹੀ ਸੱਟ ਲੱਗੀ ਹੈ ਅਤੇ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News