ਪੰਜਾਬ ਵਿਚ ਇਕ ਹੋਰ ਵੱਡਾ Accident, ਕਈ ਘਰਾਂ ''ਚ ਵਿਛੇ ਸੱਥਰ

Tuesday, Feb 18, 2025 - 01:00 PM (IST)

ਪੰਜਾਬ ਵਿਚ ਇਕ ਹੋਰ ਵੱਡਾ Accident, ਕਈ ਘਰਾਂ ''ਚ ਵਿਛੇ ਸੱਥਰ

ਝਬਾਲ (ਨਰਿੰਦਰ) : ਝਬਾਲ ਅਟਾਰੀ ਰੋਡ 'ਤੇ ਪਿੰਡ ਗੰਡੀਵਿੰਡ ਨੇੜੇ ਦੋਦੇ ਵਾਲੇ ਨਹਿਰ ਪੁੱਲ ਵਿਖੇ ਬੀਤੀ ਰਾਤ ਦੋ ਮੋਟਰਸਾਈਕਲਾਂ ਦੀ ਹੋਈ ਭਿਆਨਕ ਟੱਕਰ ਵਿਚ ਪਤੀ-ਪਤਨੀ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗੌਰਵ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਗੰਡੀਵਿੰਡ ਆਪਣੀ ਪਤਨੀ ਮਾਨਸੀ ਕੌਰ ਸਮੇਤ ਮੋਟਰਸਾਈਕਲ ਨੰਬਰ ਪੀਬੀ46 ਏਕੇ 6865 'ਤੇ ਸਵਾਰ ਹੋਕੇ ਪਿੰਡ ਤੋਂ ਕਸਬਾ ਝਬਾਲ ਵੱਲ ਜਾ ਰਿਹਾ ਸੀ ਜਦਕਿ ਪਿੰਡ ਗਹਿਰੀ ਦੇ ਰਹਿਣ ਵਾਲੇ ਦੋ ਨੌਜਵਾਨ ਰਾਹੁਲਦੀਪ ਸਿੰਘ ਪੁੱਤਰ ਬਿੱਟੂ ਸਿੰਘ ਅਤੇ ਜਸ਼ਨਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਝਬਾਲ ਤੋਂ ਆਪਣੇ ਪਿੰਡ ਜਾ ਰਹੇ ਸੀ। 

ਇਹ ਵੀ ਪੜ੍ਹੋ : ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਖੜੀ ਹੋਈ ਨਵੀਂ ਮੁਸੀਬਤ

ਇਸ ਦੌਰਾਨ ਜਦੋਂ ਇਹ ਦੋਵੇਂ ਮੋਟਰਸਾਈਕਲ ਸ਼ੇਰਸਾਹ ਸੂਰੀ ਮਾਰਗ 'ਤੇ ਅੱਪਰਬਾਰੀ ਦੁਆਬ ਨਹਿਰ ਦੇ ਪੁਲ ਦੇ ਕੋਲ ਪੁੱਜੇ ਤਾਂ ਦੋਵਾਂ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਜਿਸ ਨਾਲ ਗੌਰਵ ਸਿੰਘ ਅਤੇ ਉਸਦੀ ਪਤਨੀ ਮਾਨਸੀ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਜਦੋਂਕਿ ਮੌਕੇ 'ਤੇ ਪਹੁੰਚੇ ਪਿੰਡ ਗੰਡੀਵਿੰਡ ਦੇ ਸਰਪੰਚ ਗੁਰਮੀਤ ਸਿੰਘ ਜਿਨ੍ਹਾਂ ਵੱਲੋਂ ਪਿੰਡ ਦੀ ਹੀ ਐਬੂਲੈਂਸ ਬਣਵਾਈ ਹੋਈ ਹੈ, ਉਸ 'ਤੇ ਦੂਜੇ ਮੋਟਰਸਾਈਕਲ ਸਵਾਰ ਦੋਵਾਂ ਜ਼ਖ਼ਮੀਆਂ ਨੂੰ ਤੁਰੰਤ ਅੰਮ੍ਰਿਤਸਰ ਦੇ ਹਸਪਤਾਲ ਲਈ ਰਵਾਨਾ ਕਰ ਦਿੱਤਾ। ਜਿਸ ਦੌਰਾਨ ਇਕ ਨੌਜਵਾਨ ਜਸ਼ਨਦੀਪ ਸਿੰਘ ਦੀ ਜਦਕਿ ਰਾਹੁਲਦੀਪ ਸਿੰਘ ਦੀ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਇਸ ਜ਼ਿਲ੍ਹੇ ਦਾ ਡੀ. ਸੀ. ਸਸਪੈਂਡ

ਦੂਜੇ ਪਾਸੇ ਥਾਣਾ ਸਰਾਏ ਅਮਾਨਤਖਾ ਦੇ ਏਐੱਸਆਈ ਰਾਜਪਾਲ ਸਿੰਘ, ਸੁਖਦੇਵ ਸਿੰਘ ਅਤੇ ਸਲਵਿੰਦਰ ਸਿੰਘ ਪੁਲਸ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰਦਿਆਂ ਹਾਦਸਾਗ੍ਰਸਤ ਵਾਹਨ ਕਬਜ਼ੇ 'ਚ ਲੈ ਲਏ। ਪਿੰਡ ਗੰਡੀਵਿੰਡ ਵਾਸੀਆਂ ਮੁਤਾਬਿਕ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੋਵਾਂ ਮੋਟਰਸਾਈਕਲਾਂ 'ਤੇ ਸਵਾਰ ਚਾਰੇ ਜਣੇ ਦੂਰ ਤੱਕ ਜਾ ਕੇ ਡਿੱਗੇ।

ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ, ਦਿਨੋਂ-ਦਿਨ ਵੱਧਣ ਲੱਗੀ ਚਿੰਤਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News