ਭਿਆਨਕ ਹਾਦਸੇ ’ਚ ਵਿਅਕਤੀ ਦੀ ਮੌਤ

Friday, Jun 24, 2022 - 06:17 PM (IST)

ਭਿਆਨਕ ਹਾਦਸੇ ’ਚ ਵਿਅਕਤੀ ਦੀ ਮੌਤ

ਸਮਾਣਾ (ਦਰਦ, ਅਸ਼ੋਕ) : ਸਮਾਣਾ -ਪਟਿਆਲਾ ਸੜਕ ’ਤੇ ਪਿੰਡ ਢੈਂਠਲ ਨੇੜੇ ਵਾਪਰੇ ਇਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ। ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਸਦਰ ਪੁਲਸ ਦੇ ਏ. ਐੱਸ. ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਤੇਜਾ ਸਿੰਘ (69) ਪੁੱਤਰ ਮੋਹਨ ਸਿੰਘ ਵਾਸੀ ਹਿਸਾਰ ਰੋਡ ਟੋਹਾਣਾ ਦੇ ਪੁੱਤਰ ਬਲਜੀਤ ਸਿੰਘ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦਾ ਪਿਤਾ ਟੋਹਾਣਾ ਤੋਂ ਕਬਾੜ ਦਾ ਸਾਮਾਨ ਭਰ ਕੇ ਮੰਡੀ ਗੋਬਿੰਦਗੜ੍ਹ ਲਈ ਰਵਾਨਾ ਹੋਇਆ ਸੀ ਕਿ ਪਿੰਡ ਢੈਂਠਲ ਨੇੜੇ ਟਰੱਕ ਅਚਾਨਕ ਖਰਾਬ ਹੋ ਗਿਆ।

ਇਸ ਦੌਰਾਨ ਜਦੋਂ ਉਹ ਟਰੱਕ ਨੂੰ ਸੜਕ ਦੀ ਰੇਡ ਵਿਚ ਲਗਾ ਕੇ ਉਸ ਦਾ ਬੋਨਟ ਖੋਲ੍ਹਣ ਲੱਗਿਆ ਤਾਂ ਟਰੱਕ ਦੀਆ ਬਰੇਕਾਂ ਨਾ ਲੱਗੀਆਂ ਹੋਣ ਕਾਰਨ ਟਰੱਕ ਰੁੜ ਪਿਆ। ਜਿਸ ਕਾਰਨ ਉਸ ਦਾ ਪਿਤਾ ਟਰੱਕ ਦੇ ਹੇਠਾਂ ਦਰੜਿਆ ਗਿਆ। ਜਿਸ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਅਨੁਸਾਰ ਦਰਜ ਬਿਆਨਾਂ ਦੇ ਆਧਾਰ ’ਤੇ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।


author

Gurminder Singh

Content Editor

Related News