ਭਾਰਤ ਤੋਂ ਕਪਾਹ ਦਰਾਮਦ ਸ਼ੁਰੂ ਕਰਨ ਲਈ ਪਾਕਿਸਤਾਨ ਨੇ ਰੱਖੀ ਇਹ ਵੱਡੀ ਸ਼ਰਤ
Saturday, Apr 03, 2021 - 03:51 PM (IST)
ਕਰਾਚੀ (ਭਾਸ਼ਾ) – ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਵਲੋਂ ਭਾਰਤ ਤੋਂ ਕਪਾਹ ਦੀ ਦਰਾਮਦ ਦੇ ਪ੍ਰਸਤਾਵ ਨੂੰ ਖਾਰਜ ਕੀਤੇ ਜਾਣ ਨਾਲ ਕੱਪੜਾ ਉਦਯੋਗ ਨਿਰਾਸ਼ ਹੈ। ਮੀਡੀਆ ਦੀਆਂ ਖਬਰਾਂ ਮੁਤਾਬਕ ਕੱਪੜਾ ਉਦਯੋਗ ਪਹਿਲਾਂ ਹੀ ਕਾਫੀ ਸੰਘਰਸ਼ ਕਰ ਰਿਹਾ ਹੈ। ਕੱਪੜਾ ਉਦਯੋਗ ਦਾ ਕਹਿਣਾ ਹੈ ਕਿ ਕਪਾਹ ਦੀ ਦਰਾਮਦ ਅੱਜ ਸਮੇਂ ਦੀ ਲੋੜ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੇ ਮੰਤਰੀਮੰਡਲ ਨੇ ਵੀਰਵਾਰ ਨੂੰ ਭਾਰਤ ਤੋਂ ਕਪਾਹ ਦਰਾਮਦ ਦੇ ਉੱਚ ਪੱਧਰੀ ਕਮੇਟੀ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦੁਹਰਾਇਆ ਕਿ ਜਦੋਂ ਤੱਕ ਭਾਰਤ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਨਹੀਂ ਕਰਦਾ ਹੈ, ਉਦੋਂ ਤੱਕ ਉਸ ਦੇ ਨਾਲ ਸਾਡੇ ਸਬੰਧ ਨਾਰਮਲ ਨਹੀਂ ਹੋ ਸਕਦੇ।
ਇਹ ਵੀ ਪੜ੍ਹੋ : ਸਲਮਾਨ ਖ਼ਾਨ ਨੇ ਇਸ ਸ਼ਾਰਟ ਵੀਡੀਓ ਐਪ 'ਚ ਕੀਤਾ ਵੱਡਾ ਨਿਵੇਸ਼, ਹੋਣਗੇ ਬ੍ਰਾਂਡ ਅੰਬੈਸਡਰ
ਪਾਕਿਸਤਾਨ ਦੇ ਅਪੈਰਲ ਫੋਰਮ ਦੇ ਚੇਅਰਮੈਨ ਜਾਵੇਦ ਬਿਲਵਾਨੀ ਦੇ ਹਵਾਲੇ ਤੋਂ ‘ਦਿ ਡਾਨ’ ਅਖਬਾਰ ਨੇ ਕਿਹਾ ਕਿ ਕੈਬਨਿਟ ਦੇ ਫੈਸਲੇ ਤੋਂ ਕੱਪੜਾ ਬਰਾਮਦ ਉਦਯੋਗ ਨਿਰਾਸ਼ ਹੈ। ਕੋਵਿਡ-19 ਮਹਾਮਾਰੀ ਕਾਰਣ ਪਹਿਲਾਂ ਤੋਂ ਦਬਾਅ ਝੱਲ ਰਿਹਾ ਕੱਪੜਾ ਉਦਯੋਗ ਭਾਰਤ ਸਮੇਤ ਦੁਨੀਆ ਦੇ ਹੋਰ ਹਿੱਸਿਆਂ ਤੋਂ ਸੂਤੀ ਧਾਗੇ ਦੀ ਟੈਕਸ ਮੁਕਤ ਦਰਾਮਦ ਦੀ ਮੰਗ ਕਰ ਰਿਹਾ ਹੈ। ਬਿਲਵਾਨੀ ਨੇ ਕਮਰਸ਼ੀਅਲ ਸਲਾਹਕਾਰ ਅਬਦੁਲ ਰਜਾਕ ਦਾਊਦ ਦੇ ਭਾਰਤ ਤੋਂ ਕਪਾਹ ਅਤੇ ਸੂਤੀ ਧਾਗੇ ਦੀ ਦਰਾਮਦ ਦੀ ਸਿਫਾਰਿਸ਼ ਨੂੰ ਸਮੇਂ ਦੀ ਲੋੜ ਕਰਾਰ ਦਿੱਤਾ।
ਇਹ ਵੀ ਪੜ੍ਹੋ : ICICI ਬੈਂਕ ਦੀ ਇਹ ਨਵੀਂ ਸਹੂਲਤ 24x7 ਹੋਵੇਗੀ ਉਪਲਬਧ, ਨਹੀਂ ਹੋਵੇਗੀ ਬ੍ਰਾਂਚ ਵਿਚ ਜਾਣ ਜ਼ਰੂਰਤ
ਉਨ੍ਹਾਂ ਨੇ ਕਿਹਾ ਕਿ ਮੰਤਰੀਮੰਡਲ ਨੂੰ ਇਸ ਪ੍ਰਸਤਾਵ ’ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਦਮ ਨਾਲ ਵਿਦੇਸ਼ੀ ਖਰੀਦਦਾਰਾਂ ਦਰਮਿਆਨ ਇਹ ਨਕਾਰਾਤਮਕ ਸੰਦੇਸ਼ ਜਾਏਗਾ ਕਿ ਦੇਸ਼ ’ਚ ਸੂਤੀ ਧਾਗਾ ਉਪਲਬਧ ਨਹੀਂ ਹੈ। ਬਿਲਵਾਨੀ ਨੇ ਕਿਹਾ ਕਿ ਕੈਬਨਿਟ ਦੇ ਫੈਸਲੇ ਤੋਂ ਬਾਅਦ ਸੂਤੀ ਧਾਗੇ ਦੇ ਰੇਟ ਵਧ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਭਾਰਤ ਤੋਂ ਦਰਾਮਦ ਦੀ ਇਜਾਜ਼ਤ ਨਹੀਂ ਦੇਣਾ ਚਾਹੁੰਦੀ ਹੈ ਤਾਂ ਉਸ ਨੂੰ ਦੇਸ਼ ’ਚ ਸੂਤੀ ਧਾਗੇ ਦੀ ਉਪਲਬਧਤਾ ਯਕੀਨੀ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਖ਼ੁਦਕੁਸ਼ੀ ਦੇ ਮਾਮਲੇ 'ਚ ਵੀ ਕਲੇਮ ਦਾ ਭੁਗਤਾਨ ਕਰੇਗੀ ਬੀਮਾ ਕੰਪਨੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।