ਪਾਕਿਸਤਾਨ ਡਾਕ ਸੇਵਾ ਨੂੰ 10 ਸਾਲਾਂ ''ਚ 61 ਅਰਬ ਰੁਪਏ ਦਾ ਨੁਕਸਾਨ

12/15/2019 9:44:15 AM

ਪਾਕਿਸਤਾਨ—ਪਾਕਿਸਤਾਨ ਦੀ ਅਧਿਕਾਰਿਕ ਡਾਕ ਸੇਵਾ 'ਪਾਕਿਸਤਾਨ ਪੋਸਟ' ਨੂੰ ਪਿਛਲੇ 10 ਸਾਲਾਂ 'ਚੋਂ 61 ਅਰਬ ਰੁਪਏ ਦਾ ਨੁਕਸਾਨ ਹੋਇਆ ਹੈ। ਇਕ ਸੰਸਦੀ ਕਮੇਟੀ ਨੇ ਸ਼ੁੱਕਰਵਾਰ (13 ਦਸੰਬਰ) ਨੂੰ ਇਸ ਦੀ ਜਾਣਕਾਰੀ ਦਿੱਤੀ ਗਈ।
ਪਾਕਿਸਤਾਨ ਨੇ ਡਾਕ ਸੇਵਾ ਮੰਤਰਾਲੇ ਨੇ ਸੰਸਥਾ ਦੇ ਪ੍ਰਦਰਸ਼ਨ ਦੇ ਸੰਬੰਧ 'ਚ ਅੰਕੜੇ ਪੇਸ਼ ਕਰਦੇ ਹੋਏ ਸੀਨੇਟ ਦੀ ਸਥਾਈ ਕਮੇਟੀ ਨੂੰ ਦੱਸਿਆ ਕਿ ਸਾਲ 2008-2009 'ਚ 14 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ, ਜੋ 2018-19 ਤੱਕ ਵਧ ਕੇ ਕੁੱਲ 61 ਅਰਬ ਰੁਪਏ ਹੋ ਗਿਆ।
'ਦਿ ਐਕਸਪ੍ਰੈੱਸ ਟ੍ਰਿਬਿਊਨ' ਮੁਤਾਬਕ ਕਮੇਟੀ ਦੇ ਪ੍ਰਧਾਨ ਸੀਨੇਟਰ ਮਿਆਂ ਅਤੀਕ ਨੇ ਕਿਹਾ ਕਿ ਪਾਕਿਸਤਾਨ ਪੋਸਟ ਦੀ ਸਥਿਤੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ (ਪੀ.ਆਈ.ਏ.) ਤੋਂ ਵੱਖ ਨਹੀਂ ਹੈ। ਪੀ.ਆਈ.ਏ. ਸਰਕਾਰੀ ਏਅਰਲਾਈਨਸ ਹੈ ਜੋ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਭਾਰੀ ਨੁਕਸਾਨ ਦਾ ਸਾਹਮਣਾ ਕਰ ਰਹੀ ਹੈ।
ਕਮੇਟੀ ਨੇ ਡਾਕ ਸੇਵਾ ਮੰਤਰੀ ਮੁਰਾਦ ਸਈਦ ਦੇ ਨਾਲ ਹੀ ਡਾਕ ਸੇਵਾ ਸਕੱਤਰ ਦੀ ਇਸ ਮੌਕੇ 'ਤੇ ਗੈਰਹਾਜ਼ਿਰੀ ਨੂੰ ਲੈ ਕੇ ਵੀ ਰੋਸ਼ ਪ੍ਰਗਟ ਕੀਤਾ ਅਤੇ ਘੋਸ਼ਣਾ ਕੀਤੀ ਕਿ ਉਹ ਇਸ ਮਾਮਲੇ ਨੂੰ ਸੀਨੇਟ ਦੇ ਪ੍ਰਧਾਨ ਸਾਦਿਕ ਸੰਜਰਾਨੀ ਦੇ ਨਾਲ ਉਠਾਏਗੀ।


Aarti dhillon

Content Editor

Related News