ਸਰਹੱਦ ਪਾਰ: ਪਾਕਿਸਤਾਨ ਦੇ ਜ਼ਿਲ੍ਹਾ ਕਵੇਟਾ ਦੇ ਸ਼ਹਿਰ ਮਸਤੁੰਗ ’ਚ ਮਸੀਹ ਫਿਰਕੇ ਦੇ ਲੋਕਾਂ ’ਤੇ ਫਾਇਰਿੰਗ, 1 ਦੀ ਮੌਤ
Thursday, Aug 11, 2022 - 05:33 PM (IST)
ਗੁਰਦਾਸਪੁਰ / ਪਾਕਿਸਤਾਨ (ਵਿਨੋਦ) - ਪਾਕਿਸਤਾਨ ਦੇ ਕਵੇਟਾ ਜ਼ਿਲ੍ਹੇ ਦੇ ਸ਼ਹਿਰ ਮਸਤੁੰਗ ’ਚ ਘਰ ਦੇ ਬਾਹਰ ਬੈਠੇ ਮਸੀਹ ਫਿਰਕੇ ਦੇ ਲੋਕਾਂ ’ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਅੰਨੇਵਾਹ ਫਾਇਰਿੰਗ ਕਰਨ ਨਾਲ ਇਕ ਮਸੀਹ ਨਾਗਰਿਕ ਦੀ ਮੌਤ ਹੋ ਗਈ, ਜਦਕਿ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਸੂਤਰਾਂ ਅਨੁਸਾਰ ਮੰਗਲਵਾਰ ਦੇਰ ਰਾਤ ਮਸਤੁੰਗ ਸ਼ਹਿਰ ’ਚ ਮਸੀਹ ਕਾਲੋਨੀ ’ਚ ਬਿਜਲੀ ਸਪਲਾਈ ਬੰਦ ਹੋਣ ਕਾਰਨ ਗਰਮੀ ਦੇ ਚੱਲਦੇ ਕੁਝ ਮਸੀਹ ਨਾਗਰਿਕ ਘਰ ਦੇ ਬਾਹਰ ਬੈਠ ਕੇ ਗੱਲਾਂ ਕਰ ਰਹੇ ਸੀ। ਅਚਾਨਕ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਇਨ੍ਹਾਂ ’ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪੈਟਰੋਲ ਪੰਪ ਦੇ ਮਾਲਕ ਦਾ ਦੇਰ ਰਾਤ ਗੋਲੀਆਂ ਮਾਰ ਕੀਤਾ ਕਤਲ
ਫਾਇਰਿੰਗ ਕਾਰਨ ਮਸੀਹ ਫਿਰਕੇ ਦੇ 4 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਕਵੇਟਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਇਲਾਜ ਦੇ ਚੱਲਦੇ ਇਨ੍ਹਾਂ ’ਚੋਂ ਵਿਲਸਨ ਮਸੀਹ ਦੀ ਅੱਜ ਮੌਤ ਹੋ ਗਈ। ਮ੍ਰਿਤਕ ਵਿਲਸਨ ਮਸੀਹ ਵਿਧਾਇਕ ਰਹੇ ਵੈਡਰ ਮਸੀਹ ਦਾ ਭਰਾ ਹੈ। ਵੈਡਰ ਮਸੀਹ ਦੀ ਵੀ 2014 ਵਿਚ ਕਵੇਟਾ ਵਿਚ ਉਸ ਦੇ ਸਰਕਾਰੀ ਗਾਰਡ ਨੇ ਉਸ ਸਮੇਂ ਗੋਲੀ ਮਾਰ ਕੇ ਹੱਤਿਆ ਕੀਤੀ ਸੀ, ਜਦ ਉਹ ਘਰ ਦੇ ਬਾਹਰ ਖੜਾ ਸੀ। ਹਸਪਤਾਲ ਵਿਚ ਦਾਖ਼ਲ ਹੋਰ ਤਿੰਨਾਂ ਜਖ਼ਮੀਆਂ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲੀ ਨਵ-ਜਨਮੀ ਬੱਚੀ ਦੀ ਲਾਸ਼