ਸਰਹੱਦ ਪਾਰ: ਪਾਕਿ ’ਚ 1600 ਹਿੰਦੂਆਂ ਨੂੰ ਉੱਚ ਸਿੱਖਿਆਂ ਲਈ 20 ਕਰੋੜ ਰੁਪਏ ਅਲਾਟ

Monday, Jun 27, 2022 - 05:57 PM (IST)

ਸਰਹੱਦ ਪਾਰ: ਪਾਕਿ ’ਚ 1600 ਹਿੰਦੂਆਂ ਨੂੰ ਉੱਚ ਸਿੱਖਿਆਂ ਲਈ 20 ਕਰੋੜ ਰੁਪਏ ਅਲਾਟ

ਗੁਰਦਾਸਪੁਰ/ਪਾਕਿਸਤਾਨ (ਵਿਨੋਦ) - ਪਾਕਿਸਤਾਨ ਦੇ ਖੈਬਰ ਪਖਤੂਨਖਵਾ ਰਾਜ ਨੇ ਆਪਣੇ ਰਾਜ ਦੇ 1600 ਹਿੰਦੂ ਨੌਜਵਾਨਾਂ ਨੂੰ ਉੱਚ ਸਿੱਖਿਆ ਦੇ ਲਈ ਵਜੀਫਾ ਦੇਣ ਲਈ 20 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਸੂਤਰਾਂ ਅਨੁਸਾਰ ਰਾਜ ਦੇ ਕਸਬਾ ਕੋਹਾਟ ਵਿਚ ਹਿੰਦੂ ਧਰਮ ਦੇ ਤਿਉਹਾਰ ਦੇਹਾ ਭਗਵਾਨ ਦੇ ਸਮਾਗਮ ਵਿਚ ਰਾਜ ਦੇ ਮੁੱਖ ਮੰਤਰੀ ਦੇ ਸਹਾਇਕ ਨੇ ਸ਼ਾਮਲ ਹੋ ਕੇ ਆਪਣੇ ਭਾਸ਼ਣ ਵਿਚ ਇਹ ਐਲਾਨ ਕੀਤਾ। 

ਸਮਾਗਮ ਵਿਚ ਵੱਡੀ ਗਿਣਤੀ ਵਿਚ ਹਿੰਦੂ ਫਿਰਕੇ ਦੇ ਲੋਕ ਸ਼ਾਮਲ ਹੋਏ ਸੀ। ਸਮਾਗਮ ’ਚ ਹਿੰਦੂ ਵਿਧਾਇਕ ਰਵੀ ਕੁਮਾਰ ਅਤੇ ਸਿੱਖ ਵਿਧਾਇਕ ਰਣਜੀਤ ਸਿੰਘ ਵੀ ਸ਼ਾਮਲ ਹੋਏ। ਸਹਾਇਕ ਨੇ ਕਿਹਾ ਕਿ ਸਰਕਾਰੀ ਨੌਕਰੀਆ ’ਚ ਹੁਣ ਹਿੰਦੂ ਫਿਰਕੇ ਦੇ ਨੌਜਵਾਨਾਂ ਦਾ ਰਾਖਵਾਂਕਰਨ 3 ਫੀਸਦੀ ਤੋਂ ਵਧਾ ਕੇ 5 ਫੀਸਦੀ ਕੀਤਾ ਜਾ ਰਿਹਾ ਹੈ।


author

rajwinder kaur

Content Editor

Related News