ਸਰਹੱਦ ਪਾਰ : ਪਾਕਿਸਤਾਨ ’ਚ 10 ਗ੍ਰਾਮ ਸੋਨਾ 1.48 ਲੱਖ ਰੁਪਏ ’ਚ ਵਿਕਿਆ
Wednesday, Jul 27, 2022 - 11:57 AM (IST)

ਗੁਰਦਾਸਪੁਰ (ਵਿਨੋਦ) - ਪਾਕਿਸਤਾਨ ’ਚ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਇਆ 231 ਰੁਪਏ ਤੱਕ ਪਹੁੰਚ ਗਿਆ, ਜਿਸ ਕਾਰਨ ਮਹਿੰਗਾਈ ਸਾਰੇ ਰਿਕਾਰਡ ਤੋੜ ਰਹੀ ਹੈ। ਇਸ ਦੌਰਾਨ ਪਾਕਿਸਤਾਨ ਅਰਥ ਸ਼ਾਸ਼ਤਰੀ ਪਾਕਿਸਤਾਨੀ ਰੁਪਏ ਦੀ ਗਿਰਾਵਟ ਤੋਂ ਪ੍ਰੇਸ਼ਾਨ ਹੋ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 1714 ਰੁਪਏ ਪ੍ਰਤੀ 10 ਗ੍ਰਾਮ ਦੀ ਉਛਾਲ ਨਾਲ ਪਾਕਿਸਤਾਨ ਵਿਚ ਸੋਨੇ ਦੇ ਰੇਟ 1,48,000 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਹੈ। ਦੂਜੇ ਪਾਸੇ ਸਰਕਾਰ ਨੇ 300 ਵਰਗ ਗਜ ਦੀ ਦੁਕਾਨ ’ਚ ਕੰਮ ਕਰਨ ਵਾਲੇ ਸੋਨੇ ਦੇ ਵਪਾਰੀਆਂ ਤੋਂ 48 ਹਜ਼ਾਰ ਰੁਪਏ ਪ੍ਰਤੀ ਮਹੀਨਾ ਟੈਕਸ ਵਸੂਲ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਵਪਾਰੀ ਵਰਗ ਹੜਤਾਲ ’ਤੇ ਜਾਣ ਦੀ ਸੋਚ ਰਿਹਾ ਹੈ।