ਸਰਹੱਦ ਪਾਰ: ਪਾਕਿ ਸੁਪਰੀਮ ਕੋਰਟ ਦੇ ਮੁੱਖ ਜੱਜ ਗੁਲਜ਼ਾਰ ਨੇ ਕਰਕ ’ਚ ਹਿੰਦੂ ਮੰਦਰ ਦਾ ਮੁੜ ਕੀਤਾ ਉਦਘਾਟਨ
Tuesday, Nov 09, 2021 - 01:46 PM (IST)
ਗੁਰਦਾਸਪੁਰ/ਕਰਕ (ਜ.ਬ.) - ਪਾਕਿਸਤਾਨ ਸੁਪਰੀਮ ਕੋਰਟ ਦੇ ਮੁੱਖ ਜੱਜ ਗੁਲਜ਼ਾਰ ਅਹਿਮਦ ਨੇ ਬੀਤੇ ਦਿਨ ਦੀਵਾਲੀ ਸਮਾਗਮ ਸਬੰਧੀ ਖੈਬਰ ਪਖਤੂਨਵਾ ਰਾਜ ਦੇ ਕਰਕ ਵਿਚ ਕੱਟੜਪੰਥੀਆਂ ਵੱਲੋਂ 30 ਦਸੰਬਰ 2020 ਨੂੰ ਸ਼੍ਰੀ ਪਰਮ ਹੰਸ ਜੀ ਮਹਾਰਾਜ ਮੰਦਰ ਦੇ ਡਿਗਾਏ ਜਾਣ ਤੋਂ ਬਾਅਦ ਮੰਦਰ ਦਾ ਮੁੜ ਵਿਧੀ ਪੂਰਵਕ ਉਦਘਾਟਨ ਕਰ ਦਿੱਤਾ ਗਿਆ ਹੈ। ਮੰਦਰ ਦਾ ਉਦਘਾਟਨ ਕਰਨ ਮਗਰੋਂ ਉਨ੍ਹਾਂ ਨੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਦਿੱਤੀ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਦੀਵਾਲੀ ’ਤੇ ਘਰ ਆਏ ਨੌਜਵਾਨ ਨੂੰ ਨਸ਼ੇ ਦੀ ਓਵਰਡੋਜ਼ ਦੇ ਕੀਤੀ ਕੁੱਟਮਾਰ, ਫਿਰ ਉਤਾਰਿਆ ਮੌਤ ਦੇ ਘਾਟ
ਸਰਹੱਦ ਪਾਰ ਸੂਤਰਾਂ ਅਨੁਸਾਰ ਬੀਤੀ ਸ਼ਾਮ ਨੂੰ ਉਦਘਾਟਨ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਜੱਜ ਗੁਲਜ਼ਾਰ ਅਹਿਮਦ ਨੇ ਕਿਹਾ ਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਦਾ ਹੀ ਪਾਕਿਸਤਾਨ ਦੇ ਘੱਟ ਗਿਣਤੀ ਫਿਰਕੇ ਦੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਕਦਮ ਉਠਾਏ ਹਨ। ਭਵਿੱਖ ਵਿਚ ਵੀ ਇਹ ਚੱਲਦਾ ਰਹੇਗਾ। ਪਾਕਿਸਤਾਨ ਸੰਵਿਧਾਨ ਅਨੁਸਾਰ ਹਿੰਦੂ ਫਿਰਕੇ ਨੂੰ ਹੋਰ ਧਰਮਾਂ ਦੇ ਲੋਕਾਂ ਦੇ ਬਰਾਬਰ ਅਧਿਕਾਰ ਪ੍ਰਾਪਤ ਹੈ। ਸੰਵਿਧਾਨ ਅਨੁਸਾਰ ਕਿਸੇ ਨੂੰ ਦੂਜੇ ਧਰਮ ਦੇ ਲੋਕਾਂ ਦੇ ਧਾਰਮਿਕ ਸਥਾਨ ਨੂੰ ਨੁਕਸਾਨ ਪਹੁੰਚਾਉਣ ਦਾ ਅਧਿਕਾਰ ਨਹੀਂ ਹੈ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਗੁੰਡਾਗਰਦੀ: ਪਤਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਪੁੱਤ ਨੂੰ ਨਾਲ ਲੈ ਗਿਆ ਤਲਾਕਸ਼ੁਦਾ ਪਤੀ
ਇਸ ਮੌਕੇ ਪਾਕਿਸਤਾਨ ਹਿੰਦੂ ਕੌਂਸਲ ਦੇ ਸਰਪ੍ਰਸਤ ਡਾ.ਰਮੇਸ ਬੰਕਵਾਨੀ ਨੇ ਕਿਹਾ ਕਿ ਕਰਕ ਘਟਨਾ ਦਾ ਸਮੇਂ ’ਤੇ ਅਤੇ ਸਹੀਂ ਨੋਟਿਸ ਲੈਣ ਲਈ ਅਸੀ ਮੁੱਖ ਜੱਜ ਦੇ ਆਭਾਰੀ ਹਾਂ। ਪਾਕਿਸਤਾਨ ਦੇ ਮੰਦਰਾਂ ਦੀ ਸੰਭਾਲ ਕਰਨਾ ਪਾਕਿਸਤਾਨ ਵਕਫ ਬੋਰਡ ਦਾ ਮੁੱਢਲਾ ਫਰਜ ਹੈ। ਉਨਾਂ ਕਿਹਾ ਕਿ ਸਾਡੀ ਮੰਗ ਹੈ ਕਿ ਸਾਲਾਂ ਤੋਂ ਵਕਫ ਬੋਰਡ ਅਧੀਨ ਬੰਦ ਪਏ ਮੰਦਿਰਾਂ ਨੂੰ ਖੋਲ੍ਹਿਆ ਜਾਵੇ ਅਤੇ ਅਜਿਹਾ ਕਰਨ ਨਾਲ ਪਾਕਿਸਤਾਨ ਦੀ ਵਿਗੜੀ ਛਵੀਂ ਠੀਕ ਹੋਵੇਗੀ। ਇਸ ਤੋਂ ਪਹਿਲਾਂ ਮੁੱਖ ਜੱਜ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਦਸਤਾਰ ਭੇਂਟ ਕੀਤੀ ਗਈ।
ਪੜ੍ਹੋ ਇਹ ਵੀ ਖ਼ਬਰ - ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ (ਤਸਵੀਰਾਂ)