ਪਾਕਿ ਦੇ ਸ਼ਹਿਰ ਗੋਤਕੀ ’ਚ ਹਿੰਦੂ ਵਪਾਰੀ ਨਾਲ 5 ਲੱਖ ਦੀ ਠੱਗੀ, ਪੁਲਸ ਨੇ ਕਾਰਵਾਈ ਕਰਨ ਤੋਂ ਕੀਤਾ ਇਨਕਾਰ

05/16/2021 2:52:06 PM

ਗੁਰਦਾਸਪੁਰ/ਪਾਕਿਸਤਾਨ (ਵਿਨੋਦ) - ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਸ਼ਹਿਰ ਗੋਤਕੀ ਨਿਵਾਸੀ ਹਿੰਦੂ ਵਿਅਕਤੀ ਨਾਲ ਇਕ ਠੱਗ ਵੱਲੋਂ ਲਗਭਗ 5 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਦਾ ਸ਼ਿਕਾਰ ਹੋਣ ਦੇ ਬਾਵਜੂਦ ਪੁਲਸ ਵੱਲੋਂ ਦੋਸ਼ੀ ਖ਼ਿਲਾਫ਼ ਕਾਰਵਾਈ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਦੋਸ਼ੀ ਧਾਰਮਿਕ ਅਤੇ ਰਾਜਨੀਤਿਕ ਪਹੁੰਚ ਰੱਖਦਾ ਹੈ।

ਪੜ੍ਹੋ ਇਹ ਵੀ ਖਬਰ - ਬਟਾਲਾ ’ਚ ਨਿਹੰਗ ਸਿੰਘਾਂ ਦੀ ਪੁਰਾਣੀ ਰੰਜ਼ਿਸ਼ ਨੇ ਧਾਰਿਆ ਖੂਨੀ ਰੂਪ, ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ (ਤਸਵੀਰਾਂ)

ਸਰਹੱਦ ਪਾਰ ਸੂਤਰਾਂ ਅਨੁਸਾਰ ਬੀਤੇ ਦਿਨੀਂ ਗੋਤਕੀ ਨਿਵਾਸੀ ਉਂਕਾਰ ਲਾਲ ਸ਼ਹਿਰ ’ਚ ਸਰਾਫੀ ਦਾ ਕਾਰੋਬਾਰ ਕਰਦਾ ਹੈ। ਗੋਤਕੀ ਨਿਵਾਸੀ ਉਸਮਾਨ ਖਾਂ ਦੇ ਕੋਲ ਸੋਨੇ ਦੇ ਜੇਵਰ ਵੇਚਣ ਲਈ ਆਇਆ। ਜਦ ਉਸ ਨੇ ਜੇਵਰ ਦਿਖਾਏ ਤਾਂ ਉਹ ਅਸਲੀ ਸੀ ਪਰ ਜਦ ਉਹ ਆਪਣੇ ਜੇਵਰ ਘਰ ਤੋਂ ਫਿਰ ਲੈ ਕੇ ਆਇਆ ਤਾਂ ਉਹ ਉਸ ਨੂੰ ਵੇਚ ਕੇ 5 ਲੱਖ 13ਹਜ਼ਾਰ ਰੁਪਏ ਲੈ ਗਿਆ ਪਰ ਜਾਂਚ ’ਚ ਉਹ ਸਾਰੇ ਜੇਵਰ ਨਕਲੀ ਪਾਏ ਗਏ। ਉਸਮਾਨ ਖਾਨ ਦੀ ਜੇਵਰ ਵੇਚਣ ਦੀ ਸਾਰੀ ਗਤੀਵਿਧੀ ਸੀ.ਸੀ.ਟੀ.ਵੀ. ਕੈਮਰੇ ’ਚ ਰਿਕਾਰਡ ਹੋ ਚੁੱਕੀ ਹੈ। 

ਪੜ੍ਹੋ ਇਹ ਵੀ ਖਬਰ - ਗੰਗਾ ਨਦੀ ’ਚੋਂ ਹਜ਼ਾਰਾਂ ਲਾਸ਼ਾਂ ਮਿਲਣ ’ਤੇ ਖੁੱਲ੍ਹੀ ਦੇਸ਼ ਦੇ ਕੋਵਿਡ ਪ੍ਰਬੰਧਾਂ ਦੀ ਪੋਲ : ਜਾਖੜ

ਜਦ ਉਸਮਾਨ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਸ ਨੇ ਸਵੀਕਾਰ ਕਰ ਲਿਆ ਕਿ ਉਸ ਨੇ ਜੋ ਜੇਵਰ ਵੇਚੇ ਸੀ, ਉਹ ਨਕਲੀ ਸੀ। ਆਪਣੀ ਠੱਗੀ ਸਬੰਧੀ ਦੁਕਾਨਦਾਰਾਂ ਦੇ ਸਾਹਮਣੇ ਲਿਖ ਕੇ ਵੀ ਦਿੱਤਾ ਪਰ ਉਹ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਰਿਹਾ ਸੀ। ਸੂਤਰਾਂ ਅਨੁਸਾਰ ਉਂਕਾਰ ਲਾਲ ਨੇ ਇਸ ਸਬੰਧੀ ਗੋਤਕੀ ਪੁਲਸ ਸਟੇਸਨ ਨੂੰ ਸ਼ਿਕਾਇਤ ਦਰਜ ਕਰਵਾਈ ਪਰ ਪੁਲਸ ਨੇ ਇਹ ਕਹਿ ਕੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਸਮਾਨ ਖਾਨ ਧਾਰਮਿਕ ਅਤੇ ਰਾਜਨੀਤਿਕ ਰੂਪ ’ਚ ਬਹੁਤ ਤਾਕਤ ਰੱਖਦਾ ਹੈ। ਉਸ ਖ਼ਿਲਾਫ਼ ਅਸੀ ਕਾਰਵਾਈ ਨਹੀਂ ਕਰ ਸਕਦੇ। ਪੁਲਸ ਨੇ ਸਪਸ਼ੱਟ ਕਿਹਾ ਕਿ ਕਿਸੇ ਧਾਰਮਿਕ ਵਿਅਕਤੀ ਨੂੰ ਵਿਚ ਪਾ ਕੇ ਸਮਝੌਤਾ ਕਰ ਲਿਆ ਜਾਵੇ।

ਪੜ੍ਹੋ ਇਹ ਵੀ ਖਬਰ - ਸ਼ਮਸ਼ੇਰ ਸਿੰਘ ਦੂਲੋ ਨੇ ਧੜ੍ਹੇਬੰਦੀ ’ਚ ਉਲਝੇ ਮੰਤਰੀਆਂ ’ਤੇ ਵਿੰਨ੍ਹਿਆ ਨਿਸ਼ਾਨਾ, ਆਖੀ ਇਹ ਵੱਡੀ ਗੱਲ  


rajwinder kaur

Content Editor

Related News