ਲਾਹੌਰ ਦੀ ਮਸਜਿਦ ’ਚ ਚੱਲ ਰਹੇ ਮਦਰਸੇ ਦੇ ਮੌਲਵੀਂ ਨੇ 10 ਸਾਲਾਂ ਵਿਦਿਆਰਥੀ ਨਾਲ ਕੀਤੀ ਬਦਫੈਲੀ

Tuesday, Jun 07, 2022 - 03:51 PM (IST)

ਲਾਹੌਰ ਦੀ ਮਸਜਿਦ ’ਚ ਚੱਲ ਰਹੇ ਮਦਰਸੇ ਦੇ ਮੌਲਵੀਂ ਨੇ 10 ਸਾਲਾਂ ਵਿਦਿਆਰਥੀ ਨਾਲ ਕੀਤੀ ਬਦਫੈਲੀ

ਗੁਰਦਾਸਪੁਰ/ਲਾਹੌਰ (ਜ.ਬ) - ਲਾਹੌਰ ਦੇ ਨਵਾਂ ਕੋਟ ਇਲਾਕੇ ’ਚ ਇਕ ਮਸਜਿਦ ਵਿਚ ਚੱਲ ਰਹੇ ਮਦਰਸੇ ’ਚ ਇਕ 10 ਸਾਲਾਂ ਵਿਦਿਆਰਥੀ ਨਾਲ ਮਦਰਸੇ ਦੇ ਮੌਲਵੀਂ ਨੇ ਅੱਜ ਮੰਗਲਵਾਰ ਨੂੰ ਬਦਫੈਲੀ ਕੀਤੀ। ਦੋਸ਼ੀ ਬੱਚੇ ਦੀ ਸਿਹਤ ਵਿਗੜਦੇ ਵੇਖ ਉੱਥੋਂ ਫ਼ਰਾਰ ਹੋ ਗਿਆ। ਸੂਤਰਾਂ ਅਨੁਸਾਰ ਪੀੜਤ ਬੱਚੇ ਦੇ ਪਿਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਅੱਜ ਮਦਰਸੇ ਤੋਂ ਮੋਬਾਇਲ ’ਤੇ ਸੂਚਨਾ ਮਿਲੀ ਸੀ ਕਿ ਉਸ ਦੇ ਬੱਚੇ ਦੀ ਸਿਹਤ ਖ਼ਰਾਬ ਹੈ, ਉਸ ਨੂੰ ਘਰ ਲੈ ਜਾਉ। 

ਉਸ ਨੇ ਕਿਹਾ ਕਿ ਜਦੋਂ ਉਹ ਸਵੇਰੇ ਲਗਭਗ 10 ਵਜੇ ਬੱਚੇ ਨੂੰ ਘਰ ਲੈ ਕੇ ਆਏ ਤਾਂ ਬੱਚੇ ਨੇ ਆਪਣੀ ਮਾਂ ਨੂੰ ਆਪਣੇ ਨਾਲ ਮਦਰਸੇ ਦੇ ਮੌਲਵੀਂ ਫੈਜਾਨ ਵੱਲੋਂ ਪ੍ਰਾਰਥਨਾ ਸਭਾ ਦੇ ਬਾਅਦ ਕਮਰੇ ਵਿਚ ਲੈ ਜਾ ਕੇ ਬਦਫੈਲੀ ਕਰਨ ਦੀ ਜਾਣਕਾਰੀ ਦਿੱਤੀ। ਇਸ ਨਾਲ ਉਸ ਦੀ ਸਿਹਤ ਖ਼ਰਾਬ ਹੋ ਗਈ। ਬੱਚੇ ਦੀ ਵਿਗੜੀ ਹਾਲਤ ਨੂੰ ਵੇਖ ਕੇ ਮਸਜਿਦ ਤੋਂ ਭੱਜ ਗਿਆ। ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।


author

rajwinder kaur

Content Editor

Related News