50 ਲੱਖ ਫਿਰੌਤੀ ਦਾ ਮਾਮਲਾ : 2 ਨੌਜਵਾਨਾਂ ਨੂੰ ਅਗਵਾ ਕਰਨ ਦੇ ਮਾਮਲੇ 'ਚ ਸ਼ਾਮਲ ਪਾਈ ਗਈ ਕਰਾਚੀ ਪੁਲਸ
Tuesday, Apr 18, 2023 - 04:07 PM (IST)

ਗੁਰਦਾਸਪੁਰ/ਕਰਾਚੀ (ਵਿਨੋਦ) : ਐਂਟੀ ਕ੍ਰਾਇਮ ਸੈੱਲ ਪੁਲਸ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਸਹਿਯੋਗ ਨਾਲ ਸ਼ਾਹ ਲਤੀਫ ਟਾਊਨ ਪੁਲਸ ਸਟੇਸ਼ਨ ਕਰਾਚੀ ’ਚ ਛਾਪਾ ਮਾਰ ਕੇ ਕਰਾਚੀ ਪੁਲਸ ਵੱਲੋਂ ਫਿਰੌਤੀ ਦੇ ਲਈ ਅਗਵਾ ਕੀਤੇ ਦੋ ਨੌਜਵਾਨਾਂ ਨੂੰ ਬਰਾਮਦ ਕਰ ਲਿਆ ਹੈ। ਸੂਤਰਾਂ ਅਨੁਸਾਰ ਬਰਾਮਦ ਕੀਤੇ ਗਏ ਨੌਜਵਾਨ ਅਸਦ ਅਤੇ ਅਰਮਾਨ ਨੂੰ ਜਕੜੀਆ ਗੋਠ ਤੋਂ 50 ਲੱਖ ਰੁਪਏ ਦੀ ਫਿਰੌਤੀ ਦੇ ਲਈ ਅਗਵਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਬਰਨਾਲਾ 'ਚ ਨਹਾਉਣ ਸਮੇਂ ਵਿਅਕਤੀ ਨਾਲ ਵਾਪਰਿਆ ਭਾਣਾ, ਇੰਝ ਆਵੇਗੀ ਮੌਤ ਸੋਚਿਆ ਨਾ ਸੀ
ਐਂਟੀ ਕ੍ਰਾਇਮ ਸੈੱਲ ਪੁਲਸ ਨੇ ਛਾਪਾਮਾਰੀ ਦੌਰਾਨ ਦੋ ਪੁਲਸ ਅਧਿਕਾਰੀਆਂ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਜਦਕਿ ਇਸ ਮਾਮਲੇ ’ਚ ਕੁਝ ਹੋਰ ਪੁਲਸ ਅਧਿਕਾਰੀਆਂ ਦੇ ਗ੍ਰਿਫ਼ਤਾਰ ਹੋਣ ਦੀ ਸੰਭਾਵਨਾ ਹੈ। ਪੁਲਸ ਸਟੇਸ਼ਨ ਇੰਚਾਰਜ਼ ਮੁਹੰਮਦ ਅਸਲਮ ਦੇ ਅਨੁਸਾਰ ਬੇਸ਼ੱਕ ਮੈਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਦੋਵਾਂ ਨੌਜਵਾਨਾਂ ਨੂੰ ਉਸ ਨੇ ਉੱਚ ਅਧਿਕਾਰੀਆਂ ਦੇ ਆਦੇਸ਼ ’ਤੇ ਹਵਾਲਾਤ ਵਿਚ ਰੱਖਿਆ ਸੀ ਅਤੇ ਫਿਰੌਤੀ ਵਿਚ ਮੇਰਾ ਕੋਈ ਸਬੰਧ ਨਹੀਂ ਹੈ।
ਇਹ ਵੀ ਪੜ੍ਹੋ- ਪੂਰੇ ਪੰਜਾਬ 'ਚ ਬਠਿੰਡਾ ਜ਼ਿਲ੍ਹੇ ਦੇ ਚਰਚੇ, ਇਸ ਸਕੀਮ 'ਚ ਹਾਸਲ ਕੀਤਾ ਪਹਿਲਾ ਸਥਾਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।