ਮਾਮਲਾ ਹਿੰਦੂ ਨੌਜਵਾਨ ਦੇ ਕਤਲ ਦਾ, ਪੀੜਤ ਪਰਿਵਾਰ ’ਤੇ ਪੁਲਸ ਨੇ ਪਾਇਆ ਕੇਸ ਵਾਪਸ ਲੈਣ ਦਾ ਦਬਾਅ

Wednesday, May 11, 2022 - 06:49 PM (IST)

ਮਾਮਲਾ ਹਿੰਦੂ ਨੌਜਵਾਨ ਦੇ ਕਤਲ ਦਾ, ਪੀੜਤ ਪਰਿਵਾਰ ’ਤੇ ਪੁਲਸ ਨੇ ਪਾਇਆ ਕੇਸ ਵਾਪਸ ਲੈਣ ਦਾ ਦਬਾਅ

ਗੁਰਦਾਸਪੁਰ/ਪਾਕਿਸਤਾਨ (ਜ.ਬ) - ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸਬਾ ਉਮਰਕੋਟ ਵਿਚ ਜਿਸ ਹਿੰਦੂ ਕੈਮਿਸਟ ਨੌਜਵਾਨ ਦੀ ਬੀਤੇ ਦਿਨ ਇਕ ਮੁਸਲਿਮ ਕੈਮਸਿਟ ਨੇ ਬਾਜ਼ਾਰ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਹੁਣ ਮ੍ਰਿਤਕ ਦੇ ਪਰਿਵਾਰ ’ਤੇ ਪੁਲਸ ਸਮਝੌਤਾ ਕਰਨ ਲਈ ਦਬਾਅ ਬਣਾ ਰਹੀ ਹੈ।

ਸੂਤਰਾਂ ਅਨੁਸਾਰ ਬੀਤੇ ਦਿਨੀਂ ਕਸਬਾ ਉਮਰਕੋਟ ਦੇ ਥਾਰ ਬਾਜ਼ਾਰ ’ਚ ਹਿੰਦੂ ਕੈਮਿਸਟ ਰੋਸ਼ਨ ਲਾਲ ਦੀ ਗੋਲੀ ਮਾਰ ਕੇ ਇਕ ਹੋਰ ਮੁਸਲਿਮ ਕੈਮਿਸਟ ਰਫੀਕ ਮੁਹੰਮਦ ਨੇ ਹੱਤਿਆ ਕਰ ਦਿੱਤੀ ਸੀ। ਉਸ ਸਬੰਧੀ ਉਮਰਕੋਟ ਦੀ ਪੁਲਸ ਹੁਣ ਰੋਸ਼ਨ ਲਾਲ ਦੇ ਪਰਿਵਾਰ ’ਤੇ ਸਮਝੌਤਾ ਕਰਨ ਲਈ ਦਬਾਅ ਬਣਾ ਰਹੀ ਹੈ।

ਸੂਤਰਾਂ ਅਨੁਸਾਰ ਰੋਸ਼ਨ ਲਾਲ ਦੇ ਪਿਤਾ ਸ਼ਾਮ ਮੇਗਾਵਰ ਨੇ ਉੱਚ ਅਧਿਕਾਰੀਆਂ ਨਾਲ ਮਿਲ ਕੇ ਗੁਹਾਰ ਲਗਾਈ ਕਿ ਉਸ ਦੇ ਮੁੰਡੇ ਦੀ ਹੱਤਿਆ ਕਰਨ ਵਾਲੇ ਦੋਸ਼ੀ ਨੂੰ ਉਮਰਕੋਟ ਦੀ ਪੁਲਸ ਗ੍ਰਿਫ਼ਤਾਰ ਕਰਨ ਦੀ ਬਜਾਏ ਹੁਣ ਮੇਰੇ ਤੇ ਦੋਸ਼ੀ ਪਰਿਵਾਰ ਨਾਲ ਸਮਝੌਤਾ ਕਰਨ ਲਈ ਦਬਾਅ ਬਣ ਰਹੀ ਹੈ। ਉੱਚ ਅਧਿਕਾਰੀਆਂ ਨੇ ਵੀ ਲਿਖਤੀ ਸ਼ਿਕਾਇਤ ਲੈ ਲਈ ਪਰ ਕਾਰਵਾਈ ਨਹੀਂ ਕੀਤੀ।  


author

rajwinder kaur

Content Editor

Related News