ਸਰਹੱਦ ਪਾਰ: ਹਿੰਦੂ ਮੁੰਡੇ ਨੂੰ ਮੁਸਲਿਮ ਕੁੜੀ ਨਾਲ ਪ੍ਰੇਮ ਵਿਆਹ ਕਰਨਾ ਪਿਆ ਮਹਿੰਗਾ

Saturday, Aug 06, 2022 - 02:03 PM (IST)

ਸਰਹੱਦ ਪਾਰ: ਹਿੰਦੂ ਮੁੰਡੇ ਨੂੰ ਮੁਸਲਿਮ ਕੁੜੀ ਨਾਲ ਪ੍ਰੇਮ ਵਿਆਹ ਕਰਨਾ ਪਿਆ ਮਹਿੰਗਾ

ਗੁਰਦਾਸਪੁਰ/ਪਾਕਿਸਤਾਨ (ਵਿਨੋਦ) - ਪਾਕਿਸਤਾਨ ਦੇ ਸ਼ਹਿਰ ਮੀਰਪੁਰ ਖਾਸ ’ਚ ਇਕ ਹਿੰਦੂ ਨੌਜਵਾਨ ਨੂੰ ਮੁਸਲਿਮ ਕੁੜੀ ਨਾਲ ਪ੍ਰੇਮ ਵਿਆਹ ਕਰਵਾਉਣਾ ਬਹੁਤ ਹੀ ਮਹਿੰਗਾ ਪੈ ਰਿਹਾ ਹੈ। ਅਦਾਲਤ ਨੇ ਪੁਲਸ ਵਲੋਂ ਅਦਾਲਤ ’ਚ ਪੇਸ਼ ਕੀਤੇ ਇਸ ਪ੍ਰੇਮੀ ਜੋੜੇ ’ਚੋਂ ਕੁੜੀ ਨੂੰ ਤਾਂ ਸੈਟਲਾਈਟ ਟਾਊਨ ਦੇ ਸੇਫ ਹਾਊਸ ’ਚ ਭੇਜ ਦਿੱਤਾ, ਜਦਕਿ ਪ੍ਰੇਮੀ ਨੂੰ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਜਦਕਿ ਦੋਵੇਂ ਬਾਲਿਗ ਹਨ ਅਤੇ ਦੋਵਾਂ ਨੇ ਘਰ ਤੋਂ ਭੱਜ ਕੇ ਇਕ ਮੰਦਰ ’ਚ ਪ੍ਰੇਮ ਵਿਆਹ ਕਰਵਾਇਆ ਸੀ।

ਸਰਹੱਦ ਪਾਰ ਸੂਤਰਾਂ ਅਨੁਸਾਰ ਪੁਲਸ ਨੇ ਇਸ ਪ੍ਰੇਮੀ ਜੋੜੇ ਨੂੰ ਬੀਤੇ ਦਿਨ ਮੀਰਪੁਰ ਖਾਸ ਸਥਿਤ ਹੈਦਰਾਬਾਦ ਰੋਡ ਸਥਿਤੀ ਇਕ ਅਪਾਰਟਮੈਂਟ ’ਚ ਛਾਪਾਮਾਰੀ ਕਰ ਕੇ ਗ੍ਰਿਫ਼ਤਾਰ ਕੀਤਾ ਸੀ। ਜਦ ਪ੍ਰੇਮੀ ਜੋੜੇ ਨੂੰ ਮੀਰਪੁਰ ਖਾਸ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਪ੍ਰੇਮਿਕਾ ਨਤਾਸ਼ਾ ਨੇ ਅਦਾਲਤ ਵਿਚ ਬਿਆਨ ਦਿੱਤਾ ਕਿ ਉਸ ਨੇ ਹਿੰਦੂ ਨੌਜਵਾਨ ਅਨਿਲ ਕੁਮਾਰ ਨਾਲ ਕੁਝ ਸਾਲ ਪਹਿਲਾ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ। ਉਦੋਂ ਮੈਂ ਅਨਿਲ ਨਾਲ ਵਾਅਦਾ ਵੀ ਕੀਤਾ ਸੀ ਕਿ ਉਹ ਹਿੰਦੂ ਧਰਮ ਕਬੂਲ ਕਰੇਗੀ।

ਪ੍ਰੇਮੀ ਅਨਿਲ ਕੁਮਾਰ ਨੇ ਅਦਾਲਤ ਨੂੰ ਦਿੱਤੇ ਆਪਣੇ ਬਿਆਨ ’ਚ ਕਿਹਾ ਕਿ ਇਹ ਠੀਕ ਹੈ ਕਿ ਨਿਤਾਸ਼ਾ ਨੇ ਵਿਆਹ ਕਰਵਾਉਣ ਲਈ ਆਪਣਾ ਧਰਮ ਪਰਿਵਰਤਨ ਕਰਨ ਦਾ ਵਾਅਦਾ ਕੀਤਾ ਸੀ ਪਰ ਮੈਂ ਇਸ ਨੂੰ ਜ਼ਰੂਰੀ ਨਹੀ ਸਮਝਿਆ, ਕਿਉਂਕਿ ਸਾਡੇ ਵਿਚ ਧਰਮ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਸੀ। ਪਤਾ ਨਹੀਂ ,ਕਿਉਂਕਿ ਹੁਣ ਪੁਲਸ ਨੇ ਨਿਤਾਸ਼ਾ ਦੇ ਭਰਾ ਦੀ ਸ਼ਿਕਾਇਤ ’ਤੇ ਸਾਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਸਾਡਾ ਵਿਆਹ ਹੋਏ ਤਿੰਨ ਸਾਲ ਹੋ ਚੁੱਕੇ ਹਨ।


author

rajwinder kaur

Content Editor

Related News