ਪਾਕਿ ਸਰਕਾਰ ਅਤੇ ਸੈਨਾ ਖ਼ਿਲਾਫ਼ ਸਮਾਚਾਰ ਲਿਖਣ ਵਾਲੇ 3 ਪੱਤਰਕਾਰ ਗ੍ਰਿਫ਼ਤਾਰ

09/16/2020 11:53:36 AM

ਗੁਰਦਾਸਪੁਰ/ਪਾਕਿਸਤਾਨ (ਜ. ਬ.) : ਪਾਕਿਸਤਾਨ 'ਚ ਪਾਕਿਸਤਾਨ ਸਰਕਾਰ ਅਤੇ ਸੈਨਾ ਵਲੋਂ ਕੀਤੀਆਂ ਜਾ ਰਹੀਆਂ ਜਨ ਵਿਰੋਧੀ ਗਤੀਵਿਧੀਆਂ ਦੇ ਬਾਰੇ ਸਮਾਚਾਰ ਪੱਤਰਾਂ 'ਚ ਉਜਾਗਰ ਕਰਨ ਦੇ ਦੋਸ਼ 'ਚ ਪਾਕਿਸਤਾਨ ਸਰਕਾਰ ਨੇ ਬੀਤੇ 5 ਦਿਨਾਂ 'ਚ 3 ਸੀਨੀਅਰ ਪੱਤਰਕਾਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਨ੍ਹਾਂ 'ਚ ਆਸਾਦ ਤੂਰ ਨਿਵਾਸੀ ਰਾਵਲਪਿੰਡੀ, ਅਬਸਰ ਆਲਮ ਨਿਵਾਸੀ ਇਸਲਾਮਾਬਾਦ ਅਤੇ ਬਿਲਾਲ ਫਰੂਖੀ ਸੀਨੀਅਰ ਪੱਤਰਕਾਰ ਦਾ ਐਕਸਪ੍ਰੈੱਸ ਟ੍ਰਿਬਿਊਨ ਇਸਲਾਮਾਬਾਦ ਸ਼ਾਮਲ ਹੈ।

ਇਹ ਵੀ ਪੜ੍ਹੋ : 'PUBG' ਖੇਡਣ ਤੋਂ ਰੋਕਦੀ ਸੀ ਮਾਂ, ਗੁੱਸੇ 'ਚ ਆਈ ਧੀ ਨੇ ਕੀਤਾ ਅਜਿਹਾ ਕਾਰਾ ਕੇ ਸੁਣ ਕੰਬ ਜਾਵੇਗੀ ਰੂਹ

ਇਨ੍ਹਾਂ ਤਿੰਨਾਂ ਪੱਤਰਕਾਰਾਂ ਦਾ ਦੋਸ਼ ਹੈ ਕਿ ਇਨ੍ਹਾਂ ਨੇ ਪਾਕਿਸਤਾਨ ਸਰਕਾਰ ਵਲੋਂ ਬਿਨਾਂ ਕਾਰਣ ਲੋਕਾਂ ਨੂੰ ਭਾਰਤ ਨਾਲ ਯੁੱਧ 'ਚ ਧਕੇਲਣ ਅਤੇ ਪਾਕਿਸਤਾਨ ਦੀ ਸੈਨਾ ਵਲੋਂ ਲੋਕਾਂ ਨਾਲ ਕੀਤੇ ਜਾ ਰਹੇ ਅੱਤਿਆਚਾਰ ਦਾ ਪਰਦਫਾਸ਼ ਕੀਤਾ ਸੀ।


Baljeet Kaur

Content Editor

Related News