ਅਮਰੀਕਾ : ਆਪਣੇ ਘਰ ''ਚ ਮ੍ਰਿਤਕ ਮਿਲਿਆ ਭਾਰਤੀ ਜੋੜਾ
Friday, Apr 09, 2021 - 06:13 PM (IST)
ਵਾਸ਼ਿੰਗਟਨ (ਭਾਸ਼ਾ): ਇਕ ਭਾਰਤੀ ਜੋੜਾ ਅਮਰੀਕਾ ਵਿਚ ਆਪਣੇ ਘਰ ਵਿਚ ਮ੍ਰਿਤਕ ਪਾਇਆ ਗਿਆ ਹੈ। ਗੁਆਂਢੀਆਂ ਨੇ ਜੋੜੇ ਦੀ 4 ਸਾਲ ਦੀ ਬੇਟੀ ਨੂੰ ਬਾਲਕੋਨੀ ਵਿਚ ਇਕੱਲੇ ਰੋਂਦੇ ਹੋਏ ਦੇਖਿਆ, ਜਿਸ ਦੇ ਬਾਅਦ ਉਹਨਾਂ ਦੀ ਮੌਤ ਹੋਣ ਬਾਰੇ ਪੱਤਾ ਚੱਲਿਆ। ਪਰਿਵਾਰ ਦੇ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਮਰੀਕਾ ਵਿਚ ਕੁਝ ਮੀਡੀਆ ਰਿਪੋਰਟਾਂ ਵਿਚ ਦੱਸਿਆ ਗਿਆ ਕਿ ਅਜਿਹਾ ਲੱਗ ਰਿਹਾ ਹੈ ਕਿ ਨੌਰਥ ਆਰਲਿੰਗਟਨ ਵਿਚ ਜੋੜੇ ਦੇ ਘਰ 'ਚ ਉਹਨਾਂ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਇਕ ਅਮਰੀਕੀ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪਤੀ ਨੇ ਆਪਣੀ ਪਤਨੀ ਦੇ ਪੇਟ ਵਿਚ ਚਾਕੂ ਨਾਲ ਹਮਲਾ ਕੀਤਾ। ਬਾਲਾਜੀ ਭਾਰਤ ਰੂਦਰਵਾਰ (32) ਅਤੇ ਉਹਨਾਂ ਦੀ ਪਤਨੀ ਆਰਤੀ ਬਾਲਾਜੀ ਰੂਦਰਵਾਰ (30) ਦੀਆਂ ਲਾਸ਼ਾਂ ਬੁੱਧਵਾਰ ਨੂੰ ਨਿਊਜਰਸੀ ਵਿਚ ਨੌਰਥ ਆਰਲਿੰਗਟਨ ਦੇ ਰਿਵਰਵਿਊ ਗਾਰਡਨਜ਼ ਕੰਪਲੈਕਸ ਵਿਚ ਉਨਾਂ ਦੇ 21 ਗਾਰਡਨ ਟੇਰੇਸ ਅਪਾਰਟਮੈਂਟ ਵਿਚ ਮਿਲੀਆਂ।
ਬਾਲਾਜੀ ਦੇ ਪਿਤਾ ਭਾਰਤ ਰੂਦਰਵਾਰ ਨੇ ਪੀ.ਟੀ.ਆਈ-ਭਾਸ਼ਾ ਨੂੰ ਦੱਸਿਆ ਕਿ ਗੁਆਂਢੀਆਂ ਨੇ ਮੇਰੀ ਪੋਤੀ ਨੂੰ ਬਾਲਕੋਨੀ ਵਿਚ ਰੋਂਦੇ ਹੋਏ ਦੇਖਿਆ ਅਤੇ ਸਥਾਨਕ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ, ਜੋ ਘਰ ਵਿਚ ਦਾਖਲ ਹੋਈ ਅਤੇ ਉਸ ਮਗਰੋਂ ਬੁੱਧਵਾਰ ਨੂੰ ਲਾਸ਼ਾਂ ਪਾਈਆਂ ਗਈਆਂ। ਮੌਤ ਦੇ ਕਾਰਨ ਦਾ ਹਾਲੇ ਪਤਾ ਨਹੀਂ ਚੱਲ ਪਾਇਆ ਹੈ। ਕੁਝ ਸਥਾਨਕ ਅਮਰੀਕੀ ਅਖ਼ਬਾਰਾਂ ਵਿਚ ਦੇਸ਼ ਦੇ ਸਰਕਾਰੀ ਵਕੀਲ ਦਫਤਰ ਤੋਂ ਜਾਰੀ ਇਕ ਪ੍ਰੈੱਸ ਬਿਆਨ ਦੇ ਹਵਾਲ ਨਾਲ ਦੱਸਿਆ ਗਿਆ ਹੈਕਿ ਅਧਿਕਾਰੀ ਅਪਾਰਟਮੈਂਟ ਵਿਚ ਕਿਸੇ ਤਰ੍ਹਾਂ ਦਾਖਲ ਹੋਏ ਅਤੇ ਜੋੜੇ ਨੂੰ ਮ੍ਰਿਤਕ ਪਾਇਆ। ਰਿਪੋਰਟ ਵਿਚ ਕਿਹਾ ਗਿਆ ਹੈਕਿ ਜਾਂਚ ਕਰਤਾ ਮੈਡੀਕਲ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਨ ਪਰ ਉਹਨਾਂ ਨੇ ਜੋੜੇ ਦੇ ਸਰੀਰ 'ਤੇ ਚਾਕੂ ਨਾਲ ਹਮਲਾ ਹੋਣ ਦੀ ਪੁਸ਼ਟੀ ਕੀਤੀ।
ਰੂਦਰਵਾਰ ਨੇ ਕਿਹਾ,''ਸਥਾਨਕ ਪੁਲਸ ਨੇ ਵੀਰਵਾਰ ਨੂੰ ਮੈਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਮੌਤ ਦੇ ਕਾਰਨਾਂ ਬਾਰੇ ਪਤਾ ਨਹੀਂ ਚੱਲ ਪਾਇਆ ਹੈ। ਅਮਰੀਕੀ ਪੁਲਸ ਨੇ ਦੱਸਿਆ ਕਿ ਉਹ ਪੋਸਟਮਾਰਟਮ ਰਿਪੋਰਟ ਸਾਂਝੀ ਕਰਨਗੇ। ਉਹਨਾਂ ਨੇ ਦੱਸਿਆ,''ਮੇਰੀ ਨੂੰਹ ਸੱਤ ਮਹੀਨੇ ਦੀ ਗਰਭਵਤੀ ਸੀ। ਅਸੀਂ ਉਹਨਾਂ ਦੇ ਘਰ ਗਏ ਸਨ ਅਤੇ ਫਿਰ ਤੋਂ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਸੀ। ਮੈਨੂੰ ਮੌਤ ਦੇ ਪਿੱਛੇ ਦੇ ਕਾਰਨਾਂ ਦਾ ਨਹੀਂ ਪਤਾ ਹੈ। ਉਹ ਖੁਸ਼ ਸਨ ਅਤੇ ਉਹਨਾਂ ਦੇ ਗੁਆਂਢੀ ਵੀ ਚੰਗੇ ਸਨ।'' ਉਹਨਾਂ ਨੇ ਕਿਹਾ,''ਅਮਰੀਕੀ ਅਧਿਕਾਰੀਆਂ ਨੇ ਮੈਨੂੰ ਦੱਸਿਆ ਕਿ ਲੋੜੀਂਦੀਆਂ ਰਸਮਾਂ ਦੇ ਬਾਅਦ ਲਾਸ਼ਾਂ ਨੂੰ ਭਾਰਤ ਪਹੁੰਚਾਉਣ ਵਿਚ ਘੱਟੋ-ਘੱਟ 10 ਦਿਨ ਦਾ ਸਮਾਂ ਲੱਗੇਗਾ।'' ਰੂਦਰਵਾਰ ਨੇ ਕਿਹਾ,''ਮੇਰੀ ਪੋਤੀ ਹੁਣ ਮੇਰੇ ਬੇਟੇ ਦੇ ਇਕ ਦੋਸਤ ਕੋਲ ਹੈ। ਉਸ ਦੇ ਸਥਾਨਕ ਭਾਰਤੀ ਭਾਈਚਾਰੇ ਵਿਚ ਕਈ ਦੋਸਤ ਹਨ।''
ਨਿਊਜਰਸੀ ਵਿਚ ਭਾਰਤੀ ਲੋਕਾਂ ਦੀ ਆਬਾਦੀ 60 ਫੀਸਦੀ ਤੋਂ ਵੱਧ ਹੈ। ਮਹਾਰਾਸ਼ਟਰ ਵਿਚ ਬੀੜ ਜ਼ਿਲ੍ਹੇ ਦੇ ਅੰਬਾਜੋਗਈ ਦੇ ਆਈ.ਟੀ. ਪੇਸੇਵਰ ਬਾਲਾਜੀ ਰੂਦਰਵਾਰ ਅਗਸਤ 2015 ਵਿਚ ਆਪਣੀ ਪਤਨੀ ਨਾਲ ਅਮਰੀਕਾ ਗਏ ਸਨ। ਉਹਨਾਂ ਦਾ ਵਿਆਹ ਦਸੰਬਰ 2014 ਵਿਚ ਹੋਇਆ ਸੀ। ਉਹਨਾਂ ਦੇ ਪਿਤਾ ਇਕ ਕਾਰੋਬਾਰੀ ਹਨ।ਰੂਦਰਵਾਰ ਨੇ ਦੱਸਿਆ ਕਿ ਬਾਲਾਜੀ ਅਮਰੀਕਾ ਵਿਚ ਇਕ ਵੱਕਾਰੀ ਭਾਰਤੀ ਇੰਫੋਟੇਕ ਕੰਪਨੀ ਵਿਚ ਕੰਮ ਕਰ ਰਿਹਾ ਸੀ ਜਦਕਿ ਉਸ ਦੀ ਪਤਨੀ ਘਰੇਲੂ ਸੀ।
ਨੋਟ- ਆਪਣੇ ਘਰ 'ਚ ਮ੍ਰਿਤਕ ਮਿਲਿਆ ਭਾਰਤੀ ਜੋੜਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।