ਅਮਰੀਕਾ :ਸੈਲਫੀ ਲੈਣ ਦੌਰਾਨ ਝਰਨੇ ''ਚ ਡਿੱਗੀ ਭਾਰਤੀ ਬੀਬੀ, ਹੋਈ ਮੌਤ

09/14/2020 6:27:00 PM

ਵਾਸ਼ਿੰਗਟਨ (ਬਿਊਰੋ): ਉਚਾਈ 'ਤੇ ਸੈਲਫੀ ਲੈਣ ਦੇ ਚੱਕਰ ਵਿਚ ਹਜ਼ਾਰਾਂ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਇਸ ਸਭ ਦੇ ਬਾਵਜੂਦ ਲੋਕ ਅਕਸਰ ਲਾਪਰਵਾਹੀ ਵਰਤਦੇ ਹਨ। ਤਾਜ਼ਾ ਵਾਪਰੇ ਹਾਦਸੇ ਵਿਚ ਇਕ ਭਾਰਤੀ ਬੀਬੀ ਪੋਲਾਵਾਰਾਪੁ ਕਮਲਾ ਦੀ ਅਮਰੀਕਾ ਵਿਚ ਮੌਤ ਹੋ ਗਈ। ਕਮਲਾ ਦੀ ਮੌਤ ਅਟਲਾਂਟਾ ਦੇ ਨੇੜੇ ਸਥਿਤ ਇਕ ਵਾਟਰਫਾਲ ਮਤਲਬ ਝਰਨੇ ਨੇੜੇ ਸੈਲਫੀ ਲੈਣ ਦੇ ਚੱਕਰ ਵਿਚ ਹੋਈ। ਜਾਣਕਾਰੀ ਮੁਤਾਬਕ ਕਮਲਾ ਆਪਣੇ ਮੰਗੇਤਰ ਨਾਲ ਝਰਨੇ ਨੇੜੇ ਸੈਲਫੀ ਲੈਣ ਗਈ ਸੀ। ਇਸ ਦੌਰਾਨ ਜੋੜਾ ਤਿਲਕ ਕੇ ਝਰਨੇ ਵਿਚ ਡਿੱਗ ਪਿਆ। ਮੰਗੇਤਰ ਨੂੰ ਤਾਂ ਬਚਾ ਲਿਆ ਗਿਆ ਪਰ ਕਮਲਾ ਬੇਹੋਸ਼ੀ ਦੀ ਹਾਲਤ ਵਿਚ ਮਿਲੀ। ਹਰ ਸੰਭਵ ਕੋਸ਼ਿਸ਼ ਕਰਨ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਕਮਲਾ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਪੁਲਸ ਦੀ ਕੁੱਟਮਾਰ ਕਾਰਨ ਸ਼ਖਸ ਦੀ ਹਾਲਤ ਗੰਭੀਰ, ਹੁਣ ਕੋਮਾ 'ਚ

ਆਂਧਰ ਪ੍ਰਦੇਸ਼ ਦੀ ਪੋਲਾਵਾਰਾਪੁ ਕਮਲਾ ਦੀ ਮੌਤ ਨਾਲ ਉਸ ਦੇ ਮਾਤਾ-ਪਿਤਾ ਕਾਫੀ ਹੈਰਾਨ ਹਨ। ਘਟਨਾ ਦੀ ਖਬਰ ਮਿਲਣ ਦੇ ਬਾਅਦ ਕਮਲਾ ਦੇ ਜੱਦੀ ਪਿੰਡ ਵਿਚ ਸੋਗ ਦਾ ਮਾਹੌਲ ਹੈ। ਕਮਲਾ ਅਟਲਾਂਟਾ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਬਾਅਦ ਪਰਿਵਾਰ ਦੇ ਨਾਲ ਬੋਲਡ ਰੀਵਰ ਫਾਲਜ਼ ਦੇਖਣ ਗਈ ਅਤੇ ਇਸੇ ਦੌਰਾਨ ਇਹ ਹਾਦਸਾ ਵਾਪਰਗਿਆ। 27 ਸਾਲਾ ਕਮਲਾ ਕ੍ਰਿਸ਼ਨ ਨਗਰ ਜ਼ਿਲ੍ਹੇ ਦੇ ਗੁਡਲਾਵਲੇਰੂ ਦੀ ਵਸਨੀਕ ਦੱਸੀ ਜਾ ਰਹੀ ਹੈ। ਜੋ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਦੇ ਬਾਅਦ ਅੱਗੇ ਦੀ ਪੜ੍ਹਾਈ ਲਈ ਅਮਰੀਕਾ ਗਈ ਸੀ। ਉਹ ਐੱਮ.ਐੱਸ. ਦੀ ਪੜ੍ਹਾਈ ਕਰਨ ਦੇ ਬਾਅਦ ਉੱਥੇ ਨੌਕਰੀ ਵੀ ਕਰ ਰਹੀ ਸੀ। 


Vandana

Content Editor

Related News