ਟਲਿਆ ਵੱਡਾ ਹਾਦਸਾ, ਲੈਂਡਿੰਗ ਤੋਂ ਪਹਿਲਾਂ ਫਟਿਆ ਜਹਾਜ਼ ਦਾ ਟਾਇਰ, ਵਾਲ-ਵਾਲ ਬਚੇ 150 ਲੋਕ

Friday, Apr 29, 2022 - 09:55 AM (IST)

ਟਲਿਆ ਵੱਡਾ ਹਾਦਸਾ, ਲੈਂਡਿੰਗ ਤੋਂ ਪਹਿਲਾਂ ਫਟਿਆ ਜਹਾਜ਼ ਦਾ ਟਾਇਰ, ਵਾਲ-ਵਾਲ ਬਚੇ 150 ਲੋਕ

ਬੇਂਗਲੂਰੂ (ਅਨਸ)– ਥਾਈ ਏਅਰਵੇਜ਼ ਦੀ ਇਕ ਫਲਾਈਟ ’ਚ ਸਵਾਰ 150 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਬੇਂਗਲੂਰੂ ਦੇ ਕੇਂਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨ ਤੋਂ ਪਹਿਲਾਂ ਵਾਲ-ਵਾਲ ਬਚੇ, ਕਿਉਂਕਿ ਫਲਾਈਟ ਦਾ ਉਤਰਨ ਤੋਂ ਪਹਿਲਾਂ ਟਾਇਰ ਫਟ ਗਿਆ ਸੀ। ਇਹ ਘਟਨਾ ਮੰਗਲਵਾਰ ਰਾਤ ਦੀ ਹੈ ਅਤੇ ਬੁੱਧਵਾਰ ਸ਼ਾਮ ਨੂੰ ਏਅਰਲਾਈਨਜ਼ ਦੀ ਇਕ ਤਕਨੀਕੀ ਟੀਮ ਸਪੇਅਰ ਵ੍ਹੀਲ ਲੈ ਕੇ ਪਹੁੰਚੀ। 

ਇਹ ਵੀ ਪੜ੍ਹੋ: ਪੁਤਿਨ ਵੱਲੋਂ ਯੂਕ੍ਰੇਨ 'ਚ ਦਖ਼ਲ ਦੇਣ ਵਾਲੇ ਦੇਸ਼ਾਂ ਨੂੰ ਚਿਤਾਵਨੀ, ਕਿਹਾ-ਸਾਡੀ ਪ੍ਰਤੀਕਿਰਿਆ ਬਿਜਲੀ ਨਾਲੋਂ ਵੀ ਤੇਜ਼

ਹਵਾਈ ਅੱਡੇ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਇਸੇ ਫਲਾਈਟ ਨੇ ਕੁਝ ਘੰਟਿਆਂ ਬਾਅਦ ਦੁਬਾਰਾ ਬੈਂਕਾਕ ਲਈ ਉਡਾਣ ਭਰਨੀ ਸੀ ਪਰ ਫਲਾਈਟ ਦਾ ਪਹੀਆ ਫਟਣ ਅਤੇ ਉਸ ਦੀ ਜਾਂਚ ਹੋਣ ਕਾਰਨ ਫਲਾਈਟ ਕਾਫੀ ਲੇਟ ਹੋ ਗਈ ਅਤੇ ਹਵਾਈ ਅੱਡੇ 'ਤੇ ਯਾਤਰੀਆਂ ਦੀ ਭੀੜ ਲੱਗ ਗਈ। 256 ਸੀਟਾਂ ਵਾਲੀ ਫਲਾਈਟ ਟੀ. ਜੀ. 325 ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਨੇ ਬੈਂਕਾਕ ਤੋਂ ਉਡਾਣ ਭਰੀ ਸੀ ਅਤੇ ਬੇਂਗਲੂਰੂ ’ਚ ਮੰਗਲਵਾਰ ਰਾਤ 11.32 ਵਜੇ ਉੱਤਰੀ ਸੀ। ਸੂਤਰਾਂ ਨੇ ਦੱਸਿਆ ਕਿ ਟਾਇਰ ਫਟਨ ਦੇ ਬਾਵਜੂਦ ਜਹਾਜ਼ ਸੁਰੱਖਿਅਤ ਢੰਗ ਨਾਲ ਲੈਂਡ ਕਰ ਗਿਆ।

ਇਹ ਵੀ ਪੜ੍ਹੋ: ਮੈਕਸੀਕੋ 'ਚ ਸੀਮਿੰਟ ਪਲਾਂਟ 'ਚ ਗੋਲੀਬਾਰੀ, 8 ਲੋਕਾਂ ਦੀ ਮੌਤ, 11 ਜ਼ਖ਼ਮੀ

ਮਾਹਿਰਾਂ ਨੇ ਕਿਹਾ ਕਿ ਜਹਾਜ਼ ਦਾ ਟਾਇਰ ਉਡਾਣ ਦੇ ਦੌਰਾਨ ਹੀ ਹਵਾ ’ਚ ਫਟ ਗਿਆ ਸੀ, ਜਿਸ ਦਾ ਪਤਾ ਪਾਇਲਟਾਂ ਨੂੰ ਲੱਗ ਗਿਆ ਸੀ। ਬੇਂਗਲੂਰੂ ਹਵਾਈ ਅੱਡੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦਾ ਬਚ ਜਾਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ।

ਇਹ ਵੀ ਪੜ੍ਹੋ: ਇਟਲੀ 'ਚ 13 ਸਾਲਾ ਦਸਤਾਰਧਾਰੀ ਬੱਚਾ ਨਸਲੀ ਹਮਲੇ ਦਾ ਸ਼ਿਕਾਰ, 4 ਗੋਰਿਆਂ ਨੇ ਕੀਤੀ ਕੁੱਟਮਾਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News