ਮੁਕੇਸ਼ ਅੰਬਾਨੀ ਦੇ ਨਿਵਾਸ ਕੋਲੋਂ ਧਮਾਕਾਖੇਜ਼ ਸਮੱਗਰੀ ਸਮੇਤ ਮਿਲੀ ਧਮਕੀ ਭਰੀ ਚਿੱਠੀ

Saturday, Feb 27, 2021 - 01:57 PM (IST)

ਮੁਕੇਸ਼ ਅੰਬਾਨੀ ਦੇ ਨਿਵਾਸ ਕੋਲੋਂ ਧਮਾਕਾਖੇਜ਼ ਸਮੱਗਰੀ ਸਮੇਤ ਮਿਲੀ ਧਮਕੀ ਭਰੀ ਚਿੱਠੀ

ਮੁੰਬਈ  - ਮੁਕੇਸ਼ ਅੰਬਾਨੀ ਦੇ ਨਿਵਾਸ ਕੋਲੋਂ ਧਮਾਕੇਦਾਰ ਸਮੱਗਰੀ ਨਾਲ ਖੜ੍ਹੀ ਕੀਤੀ ਸਕਾਰਪੀਓ ਵਿਚੋਂ ਇਕ ਚਿੱਠੀ ਮਿਲੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਇਹ ਆਉਣ ਵਾਲੇ ਸਮੇਂ ਵਿਚ ਹੋਣ ਵਾਲੀਆਂ ਗੱਲਾਂ ਦੀ ਇਕ ਝਲਕ ਹੀ ਹੈ। ਰਿਲਾਇੰਸ ਇੰਡਸਟਰੀ ਦੇ ਮੁਖੀ ਮੁਕੇਸ਼ ਅੰਬਾਨੀ ਦੇ ਨਿਵਾਸ ਐਂਟੀਲੀਆ ਕੋਲ ਵੀਰਵਾਰ ਦੀ ਰਾਤ ਇਕ ਸ਼ੱਕੀ ਸਕਾਰਪੀਓ ਮਿਲੀ ਸੀ। ਇਸ ਸਕਾਰਪੀਓ ਕਾਰ ਵਿਚ ਜਿਲੇਟਿਨ ਦੀਆਂ ਛੜਾਂ ਪਈਆਂ ਹੋਈਆਂ ਸਨ। ਇਕ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਾਰ ਵਿਚੋਂ ਬਰਾਮਦ ਇਹ ਚਿੱਠੀ ਕਥਿਤ ਤੌਰ 'ਤੇ ਮੁਕੇਸ਼ ਅੰਬਾਨੀ, ਨੀਤਾ ਅੰਬਾਨੀ ਅਤੇ ਮਕੇਸ਼ ਅੰਬਾਨੀ ਦੇ ਪਰਿਵਾਰ ਨੂੰ ਸੰਬੋਧਿਤ ਹੈ। ਚਿੱਠੀ ਹਿੰਦੀ ਭਾਸ਼ਾ ਵਿਚ ਲਿਖੀ ਹੋਈ ਹੈ ਪਰ ਉਸ ਨੂੰ ਰੋਮਨ ਲਿਪੀ ਵਿਚ ਲਿਖਿਆ ਗਿਆ ਹੈ। ਚਿੱਠੀ ਵਿਚ ਕਿਹਾ ਗਿਆ ਹੈ 'ਇਹ ਇਕ ਝਲਕ ਹੀ ਹੈ ਪਰ ਅਗਲੀ ਵਾਰ ਸਮਾਨ ਪੂਰੀ ਤਰ੍ਹਾਂ ਤਿਆਰ ਰਹੇਗਾ।' 

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਸ਼ੱਕੀ ਕਾਰ ’ਚ ਮਿਲੀ ਧਮਾਕਾਖੇਜ਼ ਸਮੱਗਰੀ

ਇਹ ਚਿੱਠੀ ਡਰਾਈਵਰ ਸੀਟ ਦੇ ਠੀਕ ਅੱਗੇ ਨੀਲੇ ਰੰਗ ਦੇ ਇਕ ਥੈਲੇ ਵਿਚ ਪਈ ਹੋਈ ਸੀ। ਜਿਲੇਟਿਨ ਦੀਆਂ ਛੜਾਂ ਇਕ ਵੱਖਰੇ ਪੈਕੇਟ ਵਿਚ ਪਈਆਂ ਹੋਈਆਂ ਸਨ। ਇਨ੍ਹਾਂ ਛੜਾਂ ਉੱਤੇ ਨਿਰਮਾਤਾ ਦਾ ਨਾਮ ਵੀ ਹੈ। ਕਾਰ ਵਿਚੋਂ 'ਮੁੰਬਈ ਇੰਡੀਅਨ' ਛਪਿਆ ਇਕ ਥੈਲਾ ਵੀ ਮਿਲਿਆ ਹੈ। ਕਾਰ ਦੇ ਮਾਲਕ ਦੀ ਪਛਾਣ ਹੋ ਗਈ ਹੈ। ਮਾਲਕ ਹਿਰੇਨ ਮਨਸੁੱਖ ਨੇ ਕਿਹਾ ਕਿ ਉਸਦੀ ਸਕਾਰਪੀਓ ਚੋਰੀ ਹੋ ਗਈ ਸੀ।

ਇਹ ਵੀ ਪੜ੍ਹੋ : ਰੇਲਵੇ ਨੇ ਯਾਤਰੀਆਂ ਲਈ ਦੁਬਾਰਾ ਸ਼ੁਰੂ ਕੀਤੀ ਸਹੂਲਤ, ਹੁਣ ਟਿਕਟ ਬੁੱਕ ਕਰਵਾਉਣ ਲਈ ਨਹੀਂ ਖੜਣਾ ਪਵੇਗਾ ਲਾਈਨਾਂ ਵਿਚ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News