ਸ਼ਿਵ ਸੈਨਾ ਵਿਧਾਇਕ ਦੀ ਕਾਰ ਧੋ ਰਹੇ ਪੁਲਸ ਮੁਲਾਜ਼ਮ ਦੀ ਵੀਡੀਓ ਵਾਇਰਲ

Friday, Aug 30, 2024 - 04:58 AM (IST)

ਸ਼ਿਵ ਸੈਨਾ ਵਿਧਾਇਕ ਦੀ ਕਾਰ ਧੋ ਰਹੇ ਪੁਲਸ ਮੁਲਾਜ਼ਮ ਦੀ ਵੀਡੀਓ ਵਾਇਰਲ

ਮੁੰਬਈ - ਸ਼ਿਵ ਸੈਨਾ ਵਿਧਾਇਕ ਸੰਜੇ ਗਾਇਕਵਾੜ ਦੀ ਕਾਰ ਧੋ ਰਹੇ ਇਕ ਪੁਲਸ ਮੁਲਾਜ਼ਮ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਜਨਤਕ ਹੋ ਗਈ ਹੈ। ਕਾਂਗਰਸ ਦੇ ਸਾਬਕਾ ਵਿਧਾਇਕ ਹਰਸ਼ਵਰਧਨ ਸਪਕਾਲ ਨੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਇਹ ਪੁਲਸ ਕਰਮਚਾਰੀਆਂ ਦੀ ਦੁਰਵਰਤੋਂ ਦੀ ਸਪੱਸ਼ਟ ਉਦਾਹਰਣ ਹੈ। ਇਹ ਸ਼ਰਮਨਾਕ ਹੈ।

ਇਸ ’ਤੇ ਗਾਇਕਵਾੜ ਨੇ ਕਿਹਾ ਕਿ ਜੋ ਪੁਲਸ ਕਰਮਚਾਰੀ ਉਨ੍ਹਾਂ ਦੀ ਸੁਰੱਖਿਆ ’ਚ ਤਾਇਨਾਤ ਸੀ, ਨੇ ਨਾਸ਼ਤਾ ਕਰਨ ਤੋਂ ਬਾਅਦ ਗੱਡੀ ’ਤੇ ਉਲਟੀ ਕਰ ਦਿੱਤੀ ਅਤੇ ਖੁਦ ਗੱਡੀ ਨੂੰ ਸਾਫ ਕਰਨ ਦੀ ਪੇਸ਼ਕਸ਼ ਕੀਤੀ। ਉਸ ਨੂੰ ਕਿਸੇ ਨੇ ਕਾਰ ਸਾਫ਼ ਕਰਨ ਲਈ ਨਹੀਂ ਕਿਹਾ ਸੀ।


author

Inder Prajapati

Content Editor

Related News