3 ਅਰਬ ਦਾ ਆਲੀਸ਼ਾਨ ਘਰ ਜੰਗਲੀ ਅੱਗ ''ਚ ਸੜ ਕੇ ਸੁਆਹ, ਵੀਡੀਓ ਹੋਇਆ ਵਾਇਰਲ
Friday, Jan 10, 2025 - 09:25 PM (IST)
ਵੈੱਬ ਡੈਸਕ : ਜਿਵੇਂ ਕਿ ਲਾਸ ਏਂਜਲਸ ਦੇ ਕਈ ਸਥਾਨਾਂ 'ਤੇ ਭਿਆਨਕ ਜੰਗਲੀ ਅੱਗਾਂ ਲਗਾਤਾਰ ਫੈਲ ਰਹੀਆਂ ਹਨ, ਇਸ ਦੌਰਾਨ ਅਮਰੀਕਾ ਸਥਿਤ ਇੱਕ ਰੀਅਲ ਅਸਟੇਟ ਮਾਰਕੀਟ ਪਲੇਸ 'ਚ $35 ਮਿਲੀਅਨ (ਲਗਭਗ ₹288 ਕਰੋੜ) ਲਿਸਟਿਡ ਕੀਤਾ ਗਿਆ ਆਲੀਸ਼ਾਨ ਮੈਨਸ਼ਨ ਅੱਗ ਦੀਆਂ ਲਪਟਾਂ ਵਿਚ ਘਿਰ ਗਿਆ ਤੇ ਸੜ੍ਹ ਕੇ ਸੁਆਹ ਹੋ ਗਿਆ, ਇਸ ਸਾਰੀ ਘਟਨਾ ਦੀ ਇਕ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਵਾਰਦਾਤ: ਜ਼ਮੀਨੀ ਵਿਵਾਦ ਕਾਰਨ ਇੱਕੋ ਪਰਿਵਾਰ ਦੇ 3 ਜੀਆਂ ਦਾ ਕੁਹਾੜੀ ਨਾਲ ਵੱਢ ਕੇ ਕਤਲ
ਦੂਰੋਂ ਬਣਾਈ ਗਈ ਵੀਡੀਓ 'ਚ ਇੱਕ ਵਿਸ਼ਾਲ ਹਵੇਲੀ ਦਿਖਾਈ ਦੇ ਰਹੀ ਹੈ, ਜਿਸ ਦੇ ਨਾਲ ਪੈਲੀਸੇਡ ਦੇ ਕਿਨਾਰੇ ਕਈ ਖਜੂਰ ਦੇ ਦਰੱਖਤ ਵੀ ਸੜ ਰਹੇ ਹਨ। ਵਾਇਰਲ ਵੀਡੀਓ ਦੇ ਕੁਮੈਂਟ ਬਾਕਸ ਵਿਚ ਲੋਕਾਂ ਨੇ ਲਾਸ ਏਂਜਲਸ ਦੇ ਜੰਗਲਾਂ ਦੀ ਅੱਗ ਦੇ ਵਿਨਾਸ਼ਕਾਰੀ ਪ੍ਰਭਾਵ 'ਤੇ ਆਪਣਾ ਆਪਣੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ।
ਇਹ ਵੀ ਪੜ੍ਹੋ : ਹੈਂ! ਤੀਜੀ ਜਮਾਤ ਦੀ ਵਿਦਿਆਰਥਣ ਨੂੰ ਹਾਰਟ ਅਟੈਕ, ਹੈਰਾਨ ਕਰ ਦੇਵੇਗੀ ਇਹ ਵੀਡੀਓ
ਸਥਾਨਕ ਪੱਤਰਕਾਰ ਏਜੰਸੀ ਨੇ ਬੀਮਾ ਉਦਯੋਗਾਂ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ₹288 ਕਰੋੜ ਦੀ ਹਵੇਲੀ ਸਮੇਤ ਜਾਇਦਾਦਾਂ ਦੀ ਉੱਚ ਕੀਮਤ ਨੂੰ ਦੇਖਦੇ ਹੋਏ, ਲਾਸ ਏਂਜਲਸ ਦੇ ਜੰਗਲਾਂ ਦੀ ਅੱਗ ਦੇ ਅਮਰੀਕੀ ਇਤਿਹਾਸ 'ਚ ਸਭ ਤੋਂ ਮਹਿੰਗੀਆਂ ਜੰਗਲੀ ਅੱਗਾਂ ਵਿੱਚੋਂ ਇੱਕ ਬਣਨ ਦੀ ਉਮੀਦ ਹੈ, ਜਿਸ ਵਿੱਚ ਬੀਮਾਯੁਕਤ ਨੁਕਸਾਨ $8 ਬਿਲੀਅਨ (₹800 ਕਰੋੜ) ਤੋਂ ਵੱਧ ਹੋਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ : ਰਾਤੀਂ ਸੌਣ ਲੱਗਿਆਂ AI ਰਾਹੀਂ 1000 ਨੌਕਰੀਆਂ ਲਈ ਕੀਤਾ ਅਪਲਾਈ, ਜਦ ਸਵੇਰੇ ਉੱਠਿਆ...
ਦੱਸ ਦਈਏ ਕਿ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਜੰਗਲਾਂ ਦੀ ਅੱਗ ਨੇ ਲਾਸ ਏਂਜਲਸ ਸ਼ਹਿਰ ਦੇ ਇੱਕ ਵੱਡੇ ਹਿੱਸੇ ਨੂੰ ਤਬਾਹ ਕਰ ਦਿੱਤਾ ਹੈ। ਅੱਗ ਨਾਲ ਵੱਡੀ ਗਿਣਤੀ ਵਿੱਚ ਘਰ, ਸਕੂਲ ਅਤੇ ਧਾਰਮਿਕ ਸਥਾਨ ਤਬਾਹ ਹੋ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਅੱਗ ਲਗਾਤਾਰ ਵੱਧ ਰਹੀ ਹੈ। ਹੁਣ ਤੱਕ 10 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਇਹ ਗਿਣਤੀ ਵਧ ਸਕਦੀ ਹੈ। ਇਸ ਦੌਰਾਨ ਅੱਗ ਨਾਲ ਪ੍ਰਭਾਵਿਤ ਸ਼ਹਿਰ ਵਿੱਚ ਲੁੱਟ-ਖੋਹ ਸ਼ੁਰੂ ਹੋਣ ਦੀਆਂ ਰਿਪੋਰਟਾਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e